Pehle Lalkare Naal Main Dar Gai (Trap Mix)

ਲਲਕਾਰੇ-ਕਾਰੇ, ਲਲ-

ਪਹਿਲੇ ਲਲਕਾਰੇ ਨਾਲ਼ ਮੈਂ ਡਰ ਗਈ (Ooh-ha)
ਦੂਜੇ ਲਲਕਾਰੇ ਵਿੱਚ ਅੰਦਰ ਵੜ ਗਈ
ਤੀਜੇ ਲਲਕਾਰੇ ਨਾਲ਼ ਨਾਂ ਉਹ ਮੇਰਾ ਲੈਕੇ
ਸਿੱਧਾ ਆਣਕੇ ਦਰਾਂ ਦੇ ਵਿੱਚ ਵੱਜਿਆ

ਨੀ ਪੱਟੂ ਫ਼ਿਰਦੈ, ਫ਼ਿਰਦੈ ਸ਼ਰਾਬ ਨਾਲ਼ ਰੱਜਿਆ
ਨੀ ਪੱਟੂ ਫ਼ਿਰਦੈ-

ਓ, ਪਹਿਲਾਂ ਕੰਮ, ਵੈਲੀਆਂ ਨੇ ਵੈਲ ਖੱਟਣੇ
ਨੀ ਦੂਜਾ ਕੰਮ, ਬੋਤਲਾਂ ਦੇ ਡੱਟ ਪੱਟਣੇ
ਹੈ ਤੀਜਾ ਕੰਮ, ਲੈਣੀ ਆਪਾਂ ਮੁੱਲ ਦੀ ਲੜਾਈ
ਕੋਈ ਆਣਕੇ ਮਾਈ ਦਾ ਲਾਲ ਟੱਕਰੇ

ਨੀ ਤੇਰੇ ਦਰ 'ਤੇ, ਦਰ 'ਤੇ ਬੁਲਾਉਂਦਾ ਮੁੰਡਾ ਬੱਕਰੇ
ਨੀ ਤੇਰੇ ਦਰ 'ਤੇ (ਵਾਹ!)

ਚਰਖ਼ੀ ਤਰਿੰਜਣਾਂ 'ਚ ਡਹਿਣੋਂ ਹੱਟ ਗਈ
ਹਾਰ ਤੇ ਸ਼ਿੰਗਾਰ ਲਾ ਕੇ ਬਹਿਣੋਂ ਹੱਟ ਗਈ
ਸਾਰਾ-ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ
ਬਿਨਾਂ ਕੰਮ ਤੋਂ ਫਿਰੇਂ ਐਵੇਂ ਲਾਉਂਦਾ

ਨੀ ਡੁੱਬ ਜਾਣੀਦਾ, ਚੁੱਕ ਕੇ ਰੁਮਾਲ ਫੜਾਉਂਦਾ
ਨੀ ਡੁੱਬ ਜਾਣੀਦਾ-

ਹਾਏ, ਓਏ, ਤੇਰਿਆਂ ਦੁੱਖਾਂ 'ਚ ਜਾਵਾਂ ਵੈਲੀ ਬਣਦਾ
ਛਾਨਣੀ 'ਚੋਂ ਦੇਖ ਲੈ ਸ਼ਰੀਰ ਛੱਲਦਾ
ਹੁਣ ਤਾਂ ਸ਼ਰਾਬ, 'ਫ਼ੀਮ ਰੱਚ ਗਈ ਹੱਡਾਂ 'ਚ
ਰੋਗ ਡੋਡਿਆਂ ਦਾ ਭੈੜਾ ਆਪਾਂ ਲਾ ਲਿਆ

ਨੀ ਸਾਲੇ ਨਸ਼ਿਆਂ ਨੇ, ਕੁੰਡਲ ਸ਼ਰੀਰ ਸਾਰਾ ਖਾ ਲਿਆ
ਨੀ ਸਾਲੇ ਨਸ਼ਿਆਂ ਨੇ-

ਲਲਕਾਰੇ-ਕਾਰੇ
ਲਲਕਾਰੇ-ਕਾਰੇ



Credits
Writer(s): Charanjit Ahuja, Amar Singh Chamkila, Dixit
Lyrics powered by www.musixmatch.com

Link