Naina Cho Sharab

ਬੁੱਲ੍ਹ ਪਤਲੇ ਪਿੱਪਲ ਦੀਆਂ ਪੱਤੀਆਂ
ਗੱਲਾਂ ਨੇ ਗੁਲਾਬ, ਮਾਣਕਾ

ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਤੂੰ ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ

ਅੱਖਾਂ ਬਿੱਲੀਆਂ, ਸੱਪਾਂ ਦੇ ਪੁੱਤ ਸਿਹਲੀਆਂ
ਮੈਨੂੰ "ਹੀਰ-ਹੀਰ" ਕਹਿੰਦੀਆਂ ਸਹੇਲੀਆਂ
ਅੱਖਾਂ ਬਿੱਲੀਆਂ, ਸੱਪਾਂ ਦੇ ਪੁੱਤ ਸਿਹਲੀਆਂ
ਮੈਨੂੰ "ਹੀਰ-ਹੀਰ" ਕਹਿੰਦੀਆਂ ਸਹੇਲੀਆਂ

ਗੋਰੇ ਰੰਗ 'ਚੋਂ ਗੁਲਾਬੀ ਭਾਹ ਮਾਰੇ
ਹੋ, ਗੋਰੇ ਰੰਗ 'ਚੋਂ ਗੁਲਾਬੀ ਭਾਹ ਮਾਰੇ
ਹੋ, ਰੂਪ ਦਾ ਗੁਲਾਬ, ਮਾਣਕਾ
ਹੋ, ਰੂਪ ਦਾ ਗੁਲਾਬ, ਮਾਣਕਾ
ਰੂਪ ਦਾ ਗੁਲਾਬ, ਮਾਣਕਾ

ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਤੂੰ ਨੈਣਾਂ 'ਚੋਂ ਸ਼ਰਾਬ, ਮਾਣਕਾ
ਹੋ, ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ

ਗੋਰੀ ਧੌਣ ਉੱਤੇ ਸੁੱਤੇ ਨੇ ਸਪੋਲ਼ੀਏ
ਨੀਲੇ ਨੈਣਾਂ ਵਿੱਚ ਡੁੱਬ ਗਏ, ਡਬੋਣੀਏ
ਗੋਰੀ ਧੌਣ ਉੱਤੇ ਸੁੱਤੇ ਨੇ ਸਪੋਲ਼ੀਏ
ਨੀਲੇ ਨੈਣਾਂ ਵਿੱਚ ਡੁੱਬ ਗਏ, ਡਬੋਣੀਏ

ਰਹੀਂ ਬਚ ਕੇ, ਕਵੇਲ਼ੇ ਠੇਕੇ ਜਾਈਂ ਨਾ
ਰਹੀਂ ਬਚ ਕੇ, ਕਵੇਲ਼ੇ ਠੇਕੇ ਜਾਈਂ ਨਾ
ਹਾਏ, ਮੌਸਮ ਖਰਾਬ, ਮਾਣਕਾ
ਹਾਏ, ਮੌਸਮ ਖਰਾਬ, ਮਾਣਕਾ
ਮੌਸਮ ਖਰਾਬ, ਮਾਣਕਾ

ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਤੂੰ ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ

ਰੂਪ ਖੰਡ-ਮਿਸ਼ਰੀ ਦੀਆਂ ਡਲ਼ੀਆਂ
ਭੌਰੇ ਦੇਖ-ਦੇਖ ਮਲਦੇ ਨੇ ਤਲ਼ੀਆਂ
ਰੂਪ ਖੰਡ-ਮਿਸ਼ਰੀ ਦੀਆਂ ਡਲ਼ੀਆਂ
ਭੌਰੇ ਦੇਖ-ਦੇਖ ਮਲਦੇ ਨੇ ਤਲ਼ੀਆਂ

ਗੋਰੇ ਮੁਖੜੇ ਤੋਂ ਹਰ ਵੇਲ਼ੇ ਡੁੱਲ੍ਹਦਾ
ਗੋਰੇ ਮੁਖੜੇ ਤੋਂ ਹਰ ਵੇਲ਼ੇ ਡੁੱਲ੍ਹਦਾ
ਹਾਏ, ਰਹਿੰਦਾ ਹੈ ਸ਼ਬਾਬ, ਮਾਣਕਾ
ਹਾਏ, ਰਹਿੰਦਾ ਐ ਸ਼ਬਾਬ, ਮਾਣਕਾ
ਰਹਿੰਦਾ ਹੈ ਸ਼ਬਾਬ, ਮਾਣਕਾ

ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਨੈਣਾਂ 'ਚੋਂ ਸ਼ਰਾਬ, ਮਾਣਕਾ
ਹੋ, ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ

ਐਵੇਂ ਦੂਰ-ਦੂਰ Dev ਨਾ ਵੇ ਰਹਿ ਤੂੰ
ਆਜਾ ਬੰਦ-ਝਟ, ਕੋਲ਼ ਸਾਡੇ ਬਹਿ ਤੂੰ
ਐਵੇਂ ਦੂਰ-ਦੂਰ Dev ਨਾ ਵੇ ਰਹਿ ਤੂੰ
ਆਜਾ ਬੰਦ-ਝਟ, ਕੋਲ ਸਾਡੇ ਬਹਿ ਤੂੰ

ਆਜਾ, ਪੜ੍ਹ ਲੈ ਥਰੀਕੇ ਵਾਲ਼ੇ ਦਿਲ ਦੀ
ਆਜਾ, ਪੜ੍ਹ ਲੈ ਥਰੀਕੇ ਵਾਲ਼ੇ ਦਿਲ ਦੀ
ਤੂੰ ਖੋਲ੍ਹ ਕੇ ਕਿਤਾਬ, ਮਾਣਕਾ
ਤੂੰ ਖੋਲ੍ਹ ਕੇ ਕਿਤਾਬ, ਮਾਣਕਾ
ਖੋਲ੍ਹ ਕੇ ਕਿਤਾਬ, ਮਾਣਕਾ

ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਸਾਡੇ ਸਾਮ੍ਹਣੇ ਬੈਠ ਕੇ ਪੀ ਲੈ
ਹੋ, ਨੈਣਾਂ 'ਚੋਂ ਸ਼ਰਾਬ, ਮਾਣਕਾ
ਹੋ, ਨੈਣਾਂ 'ਚੋਂ ਸ਼ਰਾਬ, ਮਾਣਕਾ
ਨੈਣਾਂ 'ਚੋਂ ਸ਼ਰਾਬ, ਮਾਣਕਾ

ਹਾਏ, ਨੈਣਾਂ 'ਚੋਂ ਸ਼ਰਾਬ, ਮਾਣਕਾ



Credits
Writer(s): Dev Tharike Wala, Joy Atul
Lyrics powered by www.musixmatch.com

Link