Dubai's Rain

ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਦੁਬਈ ਦੀ ਬਾਰਿਸ਼ ਜੇਹਾ
ਮੇਰੀ ਸਮਝ 'ਚ ਆਇਆ ਨਾ ਕਦੇ ਲੱਗੇ ਜੁਬਾਂ ਫਾਰਸ ਜੇਹਾ

ਤੂੰ ਅਰਬ ਦੀ ਰਾਣੀ ਏ ਰਮਲ ਜਈ ਕਿਰ ਕਿਰ ਜਾਵੇਂ ਦੂਰ ਮੇਰੇ ਤੋਂ
ਛਿੱਟੇ ਆਬ ਦੇ ਕਿਰਨ ਤੇਰੇ ਮੁਖ ਤੇ ਸਹਿਮ ਜੇਹੀ ਛਾਵੇ ਚੇਹਰੇ ਤੋਂ
ਮੇਰੇ ਲੋਹੇ ਜੇ ਇਰਾਦੇ ਤੇਰੇ ਲਈ ਤੂੰ ਬਣ ਕਦੇ ਪਾਰਸ ਜੇਹਾ
ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਦੁਬਈ ਦੀ ਬਾਰਿਸ਼ ਜੇਹਾ
ਮੇਰੀ ਸਮਝ 'ਚ ਆਇਆ ਨਾ ਕਦੇ ਲੱਗੇ ਜੁਬਾਂ ਫਾਰਸ ਜੇਹਾ

ਮੇਰੀ ਚਿਰਾਂ ਤੋਂ ਉਡੀਕ ਮੇਰੇ ਯਾਰਾ ਕੁੱਲ ਤੈਨੂੰ ਪਉਣ ਦੇ ਲਈ
ਕਈ ਫਿਰਦੇ ਜਮੀਨ ਮੇਰੇ ਦਿਲ ਦੀ ਮੱਲੋ ਮੱਲੀ ਵੌਣ ਦੇ ਲਈ
ਕੁਲ ਕਾਇਨਾਤ ਕੀਤੀ ਤੇਰੇ ਨਾਵੇ ਮੈਂ ਫਿਰਾਂ ਬਣ ਲਵਾਰਿਸ ਜੇਹਾ
ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਦੁਬਈ ਦੀ ਬਾਰਿਸ਼ ਜੇਹਾ
ਮੇਰੀ ਸਮਝ 'ਚ ਆਇਆ ਨਾ ਕਦੇ ਲੱਗੇ ਜੁਬਾਂ ਫਾਰਸ ਜੇਹਾ

ਰਹਾਂ ਸਾਗਰੇ ਕਿਨਾਰੇ ਮੈੰ ਫਰੋਲਦਾ ਅੱਖਰ ਭਿੱਜੇ ਭਿੱਜੇ ਸੱਜਣਾ
ਤੇਰੇ ਨੈਣਾ ਦੇ ਰਤਨ ਬੜੇ ਡੂੰਘੇ ਨਾ ਜਾਣ ਮੈਥੋਂ ਲੱਭੇ ਸੱਜਣਾ
ਅੱਖਾਂ ਨਿਰੀਆਂ ਸਿਆਹੀ ਦੀਆਂ ਸੀਸ਼ੀਆਂ ਕੱਜਲ ਤੇਰਾ ਕਾਰਸ ਜੇਹਾ
ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਦੁਬਈ ਦੀ ਬਾਰਿਸ਼ ਜੇਹਾ
ਮੇਰੀ ਸਮਝ 'ਚ ਆਇਆ ਨਾ ਕਦੇ ਲੱਗੇ ਜੁਬਾਂ ਫਾਰਸ ਜੇਹਾ

ਚੇਤੇ ਊਦ ਇਮਰਾਤੀ ਤੇਰੇ ਸੱਜਣਾ ਸਾਹੀਂ ਇੰਝ ਰਚੇ ਪਏ ਨੇ
ਮੋਹ ਮਹਿਕ ਦਾ ਕਿਉਂ ਨਾ ਆਵੇ ਚਿਤ ਨੂੰ ਹਬੀਬ ਇੰਨੇ ਜਚੇ ਪਏ ਨੇ
ਸਾਹ ਮੰਗਦੇ ਨੇ ਤੇਰੇ ਤੋਂ ਇਜਾਜ਼ਤਾ ਇਸ਼ਾਰਾ ਤੇਰਾ ਖਾਰਜ ਜੇਹਾ
ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਦੁਬਈ ਦੀ ਬਾਰਿਸ਼ ਜੇਹਾ
ਮੇਰੀ ਸਮਝ 'ਚ ਆਇਆ ਨਾ ਕਦੇ ਲੱਗੇ ਜੁਬਾਂ ਫਾਰਸ ਜੇਹਾ

ਤੇਰੇ ਨੱਖਰੇ ਦਿਰਾਮਾਂ ਤੋਂ ਮਹਿੰਗੇ ਮੈੰ ਦੱਸ ਕਿਵੇਂ ਮੁਲ ਪਾ ਲਵਾਂ
ਕੋਈ ਸੇਖ ਥੋੜੀ ਆ ਮੈਂ ਦੁਬਈ ਦਾ ਖਜੂਰਾਂ ਦੇ ਜੋ ਬਾਗ ਲਾ ਦਵਾਂ
ਹੈਗਾ ਨਿੱਘੇ ਜੇ ਸੁਭਾਅ ਦਾ ਲਹੌਰੀਆ ਮਹੀਨਾ ਤੂੰ ਮਾਰਚ ਜੇਹਾ
ਤੇਰੇ ਦਿਲ ਵਿੱਚ ਪਿਆਰ ਮੇਰੇ ਲਈ ਦੁਬਈ ਦੀ ਬਾਰਿਸ਼ ਜੇਹਾ
ਮੇਰੀ ਸਮਝ 'ਚ ਆਇਆ ਨਾ ਕਦੇ ਲੱਗੇ ਜੁਬਾਂ ਫਾਰਸ ਜੇਹਾ
ਲੱਗੇ ਜੁਬਾਂ ਫਾਰਸ ਜੇਹਾ
ਲੱਗੇ ਜੁਬਾਂ ਫਾਰਸ ਜੇਹਾ

Credits
Writer(s): G Sandhu Saab, Gurpreet Singh
Lyrics powered by www.musixmatch.com

Link