Tabadley (From "Shayar")

ਸਾ ਰੇ ਗਾ ਮਾ, ਮਾ ਗਾ ਰੇ
ਮਾ ਗਾ ਰੇ ਸਾ, ਨੀ ਸਾ ਨੀ ਧਾ
ਮਾ ਪਾ ਨੀ ਰੇ, ਗਾ ਰੇ ਸਾ

ਖਿੱਲਰੇ ਖਿਆਲਾਂ ਦੇ ਤਬਾਦਲੇ ਕਰਾਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚ ਯਾਦਾਂ ਵਾਲ਼ੇ ਮਰਲੇ, ਕਨਾਲਾਂ, ਕਿੱਲੇ ਜੋੜ
ਕੀਤਾ ਦਿਲ ਦੀ ਜ਼ਮੀਨ ਦਾ ਮੁਰੱਬਾ

ਓ ਸੱਜੇ ਪਾਸੇ, ਸੱਜੇ ਪਾਸੇ ਗ਼ਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ?
ਜਿਹਨਾਂ ਦਾ ਸੁਬਾਹ ਏ ਬੜਾ ਕੱਬਾ
ਕੱਬਾ ਨਾ ਪੁੱਛੋ, ਮਸਾਂ ਹੀ ਮਨਾਇਆ ਜੀ
ਮੈਂ ਗਲ ਪੱਲਾ ਪਾਇਆ ਤਾਂ ਹੀ ਮੰਨਿਆਂ ਉਦਾਸੀਆਂ ਦਾ ਅੱਬਾ
ਅੱਬੇ ਨੇ ਓਹਦੇ, ਵੱਟੇ ਕੁੱਛ ਚਾਵਾਂ 'ਤੇ ਸੀ ਅੰਗੂਠਾ ਲਗਵਾਇਆ
ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ
ਡੱਬੇ ਦੇ ਵਿੱਚੋਂ ਕੁੱਛ-ਕੁ ਉਮੰਗਾਂ ਦਾ ਬਿਆਨਾਂ ਕਰਵਾਉਣ ਵੇਲੇ
ਜੀਣ ਦਾ ਵਸੀਲਾ ਇੱਕ ਲੱਭਾ
ਤੇ ਮਸਾਂ ਕਿਤੇ "ਆਰਜ਼ੀ ਨਵੀ ਸੀ" ਕਹਿਕੇ ਪੱਲਾ ਛੜਵਾਇਆ
ਹੋਰ ਕਰਨਾ ਪਿਆ ਜੀ ਲੱਲਾ-ਭੱਬਾ
ਤੇ ਔਖੇ ਸੌਖੇ ਜ਼ਮਾਂਬੰਦੀ ਸਾਹਾਂ ਦੀ ਦਾ ਲੱਠਾ ਕੱਢਵਾਇਆ
ਉੱਹਤੋਂ ਮਿਟਿਆ ਬੇਮਾਨੇ ਵਿੱਚੋਂ ਬੱਬਾ
ਕੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੌਰੀਆਂ ਕਰਾਈਏ?
ਦੱਸ, ਕਿਹੜਾ ਮੇਟੂ ਲੇਖਾਂ ਉੱਤੋਂ ਧੱਬਾ?
ਕਿ ਚੱਲ ਦਿਲਾ, ਇਸ਼ਕ ਤਹਿਸੀਲ 'ਚ ਅਪੀਲ ਪਾ ਕੇ ਦੇਖ਼
ਹੋ ਜੇ ਖਾਤਾ ਸਿੱਧਾ ਸ਼ਾਯਦ ਵੇ ਬੇਢੱਬਾ!
ਤੇ ਉੱਤੋਂ ਕਿਤੇ ਹੱਕ 'ਚ ਖਲੋ ਗਿਆ ਜੇ ਰੂਹ ਦਾ ਪਟਵਾਰੀ
ਦੇ ਦੂ ਵਗਦੀ ਜ਼ਮੀਨ ਵਿੱਚੋਂ ਗੱਬਾ

ਤਸੀਲਦਾਰੋ ਕਿਤੇ Sartaaj ਦਾ ਨਾ ਬੰਨਾ ਜੁੜੇ ਬਿਰਹਾ ਨਾਲ਼
ਉਮਰਾਂ ਦਾ ਵੈਰੀ ਪਾਸਾ ਖੱਬਾ
ਤਸੀਲਦਾਰੋ ਕਿਤੇ Sartaaj ਦਾ ਨਾ ਬੰਨਾ ਜੁੜੇ ਬਿਰਹਾ ਨਾਲ਼
ਉਮਰਾਂ ਦਾ ਵੈਰੀ ਪਾਸਾ ਖੱਬਾ

ਜੀ ਹਾੜਾ ਸੱਚੀਂ, ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀ ਸੀ
ਹੁਣ ਤੇਰੇਆਂ ਹੱਥਾਂ ਦੇ ਵਿੱਚ ਰੱਬਾ
ਜੀ ਹਾੜਾ ਸੱਚੀਂ, ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀ ਸੀ
ਹੁਣ ਤੇਰੇਆਂ ਹੱਥਾਂ ਦੇ ਵਿੱਚ ਰੱਬਾ

ਜੀ ਸ਼ੁਕਰਾਨੇ, ਖਿੱਲਰੇ ਖਿਆਲਾਂ ਦੇ ਤਬਾਦਲੇ ਕਰਾਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚ ਯਾਦਾਂ ਵਾਲ਼ੇ ਮਰਲੇ, ਕਨਾਲਾਂ, ਕਿੱਲੇ ਜੋੜ
ਕੀਤਾ ਦਿਲ ਦੀ ਜ਼ਮੀਨ ਦਾ ਮੁਰੱਬਾ



Credits
Writer(s): Beat Minister, Satinder Sartaaj
Lyrics powered by www.musixmatch.com

Link