Preeta'n De Vanjarey (From "Shayar")

ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ
(ਸਫ਼ਰਾਂ ਚੋਂ ਜਾਣਿਆ)
"ਇਸ਼ਕਾ ਤਾਂ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ"
(ਪਿਆਰ ਨੂੰ ਪਛਾਣਿਆਂ)
ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ
(ਸਫ਼ਰਾਂ ਚੋਂ ਜਾਣਿਆ)
"ਇਸ਼ਕਾ ਵੀ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ"
(ਰੂਹਾਂ ਦੇ ਪਿਆਰ ਨੂੰ ਪਛਾਣਿਆਂ)

ਤੇਰੇ ਉੱਤੇ ਦੋਸ਼ ਕੋਈ ਨਾ, ਇਹ ਤਾਂ ਲਿਖੀਆਂ ਡਾਢੇ ਨੇ ਤਕਦੀਰਾਂ
ਹਿਜ਼ਰਾਂ ਦਾ ਦੇਸ ਏ ਮੇਰਾ, ਮੈਨੂੰ ਸੌਂਦੀਆਂ ਨਾ ਵਸਲ ਜਾਗੀਰੀਆਂ
ਚਸ਼ਮਾਂ ਜੋ ਵਗੇ ਅੱਖੀਆਂ 'ਚੋਂ, ਕਦੇ ਸੋਚੀਂ ਇਹੋ ਪਾਣੀ ਕਿੱਦਾਂ ਛਾਣਿਆਂ?
(ਪਾਣੀ ਕਿੱਦਾਂ ਛਾਣਿਆਂ?)
ਚਸ਼ਮਾਂ ਜੋ ਵਗੇ ਨੈਣਾਂ ਵਿੱਚੋਂ, ਕਦੇ ਪੁੱਛੀਂ ਏਹਦਾ ਪਾਣੀ ਕਿਵੇਂ ਛਾਣਿਆਂ?
(ਪਾਣੀ ਕਿਵੇਂ ਛਾਣਿਆਂ?)

ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ
(ਸਫ਼ਰਾਂ ਚੋਂ ਜਾਣਿਆ)
"ਜੀ ਇਸ਼ਕਾ ਤਾਂ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ" ਹਾਂ!

ਤੂੰ ਤਾਂ ਕਾਇਨਾਤ ਏਂ ਅਸਾਡੀ, ਦੱਸ ਕਿਵੇਂ ਮੈਂ ਭੁਲਾਵਾਂ ਤੇਰਾ ਮੁੱਖੜਾ?
ਕਦੇ ਆ ਬੈਠੈਂ ਜੇ ਸਾਡੇ ਕੋਲ਼, ਫ਼ੇਰ ਖੋਲ੍ਹਕੇ ਸੁਣਾਈਏ ਸਾਰਾ ਦੁੱਖੜਾ
ਪੀੜ ਜਦੋਂ (ਪੀੜ ਜਦੋਂ)-
ਪੀੜ ਜਦੋਂ ਕੋਈ ਨਾ ਸੁਣੇ ਤਾਂ ਫਿਰ ਹੌਂਕੇ ਖੇਡ ਲੈਂਦੇ ਸੰਗ ਗਾਣਿਆਂ
(ਲੈਂਦੇ ਸੰਗ ਗਾਣਿਆਂ)
ਆਹ ਪੀੜ ਜਦੋਂ ਕੋਈ ਨਾ ਸੁਣੇ ਤਾਂ ਫਿਰ ਹੌਂਕੇ ਖੇਡ ਲੈਂਦੇ ਸੰਗ ਗਾਣਿਆਂ
(ਖੇਡ ਲੈਂਦੇ ਸੰਗ ਗਾਣਿਆਂ)
ਜੀ ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ

ਯਾਦ ਤੇਰੀ ਬਣਕੇ ਨਸ਼ਾ, ਮੈਨੂੰ ਕੇਸਰੀ ਸਰੂਰ ਇੱਕ ਦੇ ਗਈ
"ਦੱਸੀਂ" ਕਿਹਾ ਆਲਮ ਏਂ ਹੁਣ, ਮੁੜ ਮਿਲਣ ਦੀ ਜਗ੍ਹਾ ਉੱਤੇ ਜੇ ਗਈ
ਮੈਂ ਤਾਂ ਦੇਖਾਂ ਦੂਰ ਤੋਂ ਓਹ ਥਾਵਾਂ, ਜਦੋਂ ਰਾਤ ਨੇ ਹਨ੍ਹੇਰਾ ਹੋਵੇ ਤਾਣਿਆਂ
(ਹਨ੍ਹੇਰਾ ਹੋਵੇ ਤਾਣਿਆਂ)
ਮੈਂ ਤਾਂ ਦੇਖਾਂ ਦੂਰ ਤੋਂ ਓਹ ਥਾਵਾਂ, ਜਦੋਂ ਰਾਤ ਨੇ ਹਨ੍ਹੇਰਾ ਹੋਵੇ ਤਾਣਿਆਂ
(ਹਨ੍ਹੇਰਾ ਹੋਵੇ ਤਾਣਿਆਂ)
ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ
"ਇਸ਼ਕਾ ਤਾਂ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ"

ਸ਼ਾਯਰ ਬਣਾਇਆ Sartaaj ਨੂੰ ਤੇ ਦੇ ਗਈਂ ਏਂ ਦਰਦ ਤੇ ਵੈਰਾਗ ਤੂੰ
(ਵੈਰਾਗ, ਵੈਰਾਗ)
ਸ਼ਾਯਰ ਬਣਾਇਆ Sartaaj ਨੂੰ ਤੇ ਦੇ ਗਈਂ ਏਂ ਦਰਦ ਤੇ ਵੈਰਾਗ ਤੂੰ
ਚਾਨਣੀ 'ਚ ਫ਼ੁੱਲ ਲੱਗਦੀ ਏ, ਜਦੋਂ ਹਨ੍ਹੇਰਾ ਹੋਵੇ ਬਣਦੀ ਚਰਾਗ ਤੂੰ
ਤੇਰਾ ਬੜਾ ਦੇਣਦਾਰ ਹਾਂ ਮੈਂ, ਤੇਰੇ ਸਦਕੇ ਹਿਜ਼ਰ ਐਨਾ ਮਾਣਿਆ
(ਹਿਜ਼ਰ ਐਨਾ ਮਾਣਿਆ)
ਕਿ ਤੇਰਾ ਬੜਾ ਦੇਣਦਾਰ ਹਾਂ ਮੈਂ, ਤੇਰੇ ਕਰਕੇ ਹਿਜ਼ਰ ਐਨਾ ਮਾਣਿਆ

ਪ੍ਰੀਤਾਂ ਦਿਆਂ ਵਣਜਾਰਿਆਂ ਨੇ ਇਹੀ ਜ਼ਿੰਦਗੀ ਦੇ ਸਫ਼ਰਾਂ 'ਚੋਂ ਜਾਣਿਆ
(ਸਫ਼ਰਾਂ 'ਚੋਂ ਜਾਣਿਆ)
ਕਿ "ਇਸ਼ਕਾ ਤਾਂ ਓਹਨਾਂ ਨੇ ਕਮਾਇਆ ਜਿਹਨਾਂ ਰੂਹਾਂ ਦੇ ਪਿਆਰ ਨੂੰ ਪਛਾਣਿਆਂ"
(ਰੂਹਾਂ ਦੇ ਪਿਆਰ ਨੂੰ ਪਛਾਣਿਆਂ)



Credits
Writer(s): Gag Studioz, Satinder Sartaaj
Lyrics powered by www.musixmatch.com

Link