2 Jodiyan

ਪਹਿਲੀ ਤੋੜ ਦਾ ਤੋੜ ਤੋੜਦੀ ਚੜ੍ਹੀ ਜਵਾਨੀ ਮਿੱਤਰਾਂ ਤੇ
ਜੜੇ ਡਾਂਗ ਤੇ ਕੋਕੇ ਕੱਢਦੇ ਧੌਣ 'ਚੋਂ ਕਿੱਲੇ ਤਿੱਤਰਾਂ ਦੇ
ਖੁੱਲ੍ਹੇ ਟੱਕ ਨੇ ਸ੍ਹਾਬ ਲਾਲਾ ਤੂੰ ਪੈਲ਼ੀ ਵਿੱਚ ਨੱਚਦੀਆਂ ਘੋੜੀਆਂ ਤੋਂ
ਪਹਿਲੀ ਤੂੰ ਦੂਜੀ ਮੋਢੇ ਤੇ ਜੱਟ ਫਿਰੇ ਬਣਾਈ ਜੋੜੀਆਂ ਦੋ।
ਟਾਹਣੀਆਂ ਨੀਂ ਛਾਂਗਦੇ ਪੱਟੀਦਾ ਸਿੱਧਾ ਜੜ੍ਹਾਂ 'ਚੋਂ
ਖਾਸ ਖਾਸ ਯਾਰ ਬੇਲੀ ਸਾਰੇ ਆਮ ਘਰਾਂ 'ਚੋਂ
ਚਾਹੇ ਹੋਵੇ ਲੋੜਵੰਦ ਚਾਹੇ ਹੋਵੇ ਵੈਰੀ ਨੀਂ
ਖਾਲੀ ਹੱਥ ਮੋੜਿਆਂ ਨਾਂ ਕਦੇ ਬਿੱਲੋ ਦਰਾਂ 'ਚੋਂ
ਢਲ਼ਦੇ ਆਥਣ ਵਰਗਾ ਸੂਰਜ ਅੱਖ 'ਚੋਂ ਚੋਂਦਾ ਰਹਿੰਦਾ ਏ
ਸ਼ੇਰ ਨੀਂ ਚਾਰਾ ਚਰਦੇ ਤੇ ਨਾਂ ਬਾਜ਼ ਨੀਵੀਂ ਥਾਂ ਬਹਿੰਦਾ ਏ
ਚਰਚੇ ਅੱਲ੍ਹੜੇ ਚਾਰੇ ਪਾਸੇ ਚੋਭਰ ਆਉਂਦੇ ਮੋਹਰੀਆਂ 'ਚੋਂ
ਪਹਿਲੀ ਤੂੰ ਦੂਜੀ ਮੋਢੇ ਤੇ ਜੱਟ ਫਿਰੇ ਬਣਾਈ ਜੋੜੀਆਂ ਦੋ।
ਜੱਟ ਕੌਂਪੀਟੀਸ਼ਨਾਂ ਦੀ Lane ਵਿੱਚੋਂ ਬਾਹਰ ਨੇ
ਮਨ ਨੀਵਾਂ ਰੱਖਿਆ ਤੇ top ਤੇ ਵਿਚਾਰ ਨੇ
Compromise ਕੀਤਾ ਦੋਹਾਂ 'ਚ ਨਾਂ ਸੋਹਣੀਏ
ਸੁੱਚੀ ਰੱਖੀ ਪੱਗ ਉੱਚੇ ਰੱਖੇ ਕਿਰਦਾਰ ਨੇ
ਇੱਕ ਨਾਲ ਤਰੀਕ ਕਚਹਿਰੀ ਇੱਕ ਨਾਲ date cafe ਤੇ ਹੁੰਦੀ ਏ
ਇੱਕ ਦਾ ਦਬਕਾ ਛੇੜੇ ਕਾਂਬਾ ਦੂਜੀ ਮੋਹ ਨਾਲ ਮੋਹਦੀਂ ਏ
ਸੁਰਮੇਦਾਨੀਉਂ ਤੂੰ ਅੱਖ ਭਰਦੀ ਇਹ ਸੁਰਮਾ ਭਰਦੀ ਗੋਲ਼ੀਆਂ 'ਚੋਂ
ਪਹਿਲੀ ਤੂੰ ਦੂਜੀ ਮੋਢੇ ਤੇ ਜੱਟ ਫਿਰੇ ਬਣਾਈ ਜੋੜੀਆਂ ਦੋ।
ਅੰਤਾਂ ਦਾ ਰੂਪ ਮਾਰੇ ਲੋਹੜਿਆਂ ਦਾ ਭਾਅ ਨੀਂ
ਤੇਰਾ ਰੰਗ ਗੋਰਾ ਕੁੜੇ ਇਹਦਾ ਕਾਲਾ ਸ਼ਾਹ ਨੀਂ
ਤੂੰ ਵੀ ਨੇੜੇ ਦਿਲ ਦੇ ਤੇ ਇਹ ਵੀ ਲਾਈ ਹਿੱਕ ਨਾਲ
ਖਾਂਦਾ ਭੋਰਾ ਭਰ ਵੀ ਨਾਂ ਦੋਨਾਂ ਦਾ ਵਿਸਾਹ ਨੀਂ
ਮਾੜੇ ਧੀੜੇ ਦੀ ਰੱਖਿਆ ਕਰਦੀ ਭੱਖਿਆ ਕਰਦੀ ਡਾਹਢਿਆਂ ਦੀ
ਸੂਰਮਿਆਂ ਦੀ ਹੀਰ ਕਹਾਉਂਦੀ ਚੰਡੀ ਬਣਦੀ ਪਾਡਿਆਂ ਲਈ
'ਸਿੱਧੂਆ' ਗੂੜ੍ਹੀ ਨੀਂਦ ਸੁਆਉਂਦੀਆਂ ਦਿੰਦੀ ਇਹੇ ਲੋਰੀਆਂ ਜੋ
ਪਹਿਲੀ ਤੂੰ ਦੂਜੀ ਮੋਢੇ ਤੇ ਜੱਟ ਫਿਰੇ ਬਣਾਈ ਜੋੜੀਆਂ ਦੋ।



Credits
Writer(s): Arshdeep Singh Sidhu
Lyrics powered by www.musixmatch.com

Link