Surgan Nu Rah

Hey, it's Black Virus

ਜੋ ਤੇਰੇ ਲੇਖੇ ਲਾ ਹੁੰਦੇ ਨੇ, ਪਲ਼ ਉਹ ਸੁਖ ਦੇ ਸਾਹ ਹੁੰਦੇ ਨੇ
ਲੋਕੀ ਇਸ਼ਕ 'ਚ ਹਿਸਾਬ ਨਾ' ਚੱਲਦੇ, ਸਾਡੇ ਜਿਹੇ ਫ਼ਨਾ ਹੁੰਦੇ ਨੇ

ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

ਹੋਰ ਪਾਸੇ ਹੁਣ ਨਜ਼ਰ ਨਾ ਤਿਲਕੇ, ਪੱਕੀ ਕੁੰਡੀ ਮਾਰ ਲਈ ਦਿਲ 'ਤੇ
ਤੱਕ ਲਈਏ ਜਦ ਲੇਪ ਜਿਹੇ ਮੁੱਖ ਨੂੰ, ਸਾਰੇ ਦਰਦ ਫ਼ਨਾ ਹੁੰਦੇ ਨੇ

ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

ਵੇਖ ਲਾ ਵੇਲ਼ ਨੀ ਲੰਬੀ ਹੋ ਗਈ, ਨਿੱਤਰੀ ਕਣਕ ਦੇ ਵਰਗੇ ਮੋਹ ਦੀ
ਰਹਿਣ ਸਾਉਣ ਦੀ ਧੁੱਪ ਉਡੀਕਦੇ, ਆਸ਼ਕ ਨਿਰੀ ਕਪਾਹ ਹੁੰਦੇ ਨੇ

ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

ਹਾਏ, ਕਾਹਦੀ ਦਿਲ ਵਿੱਚ ਹਰਕਤ ਹੋ ਗਈ? ਜ਼ਿੰਦਗੀ ਦੇ ਵਿੱਚ ਬਰਕਤ ਹੋ ਗਈ
Prabh, ਵਫ਼ਾ ਨੂੰ ਦਾਗ਼ ਜੇ ਲਗਦੇ, ਮਟਵਾਣੀਆ, ਰੱਬ ਖ਼ਫ਼ਾ ਹੁੰਦੇ ਨੇ

ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ
ਤੇਰੀਆਂ ਅੱਖੀਆਂ ਤੱਕ ਕੇ ਲੱਗਿਆ ਸੁਰਗਾਂ ਨੂੰ ਵੀ ਰਾਹ ਹੁੰਦੇ ਨੇ

Credits
Writer(s): Hustinder Pal Singh, Prabhjot Matwani
Lyrics powered by www.musixmatch.com

Link