Je Main Rab Hunda

ਰੌਸ਼ਨੀ ਚਮਕੀ, ਖ਼ੁਦਾ ਆਇਆ
ਤੈਨੂੰ ਤੱਕਿਆ ਤੇ ਸਾਹ ਆਇਆ
ਤੇਰੇ ਨਾਲ਼ੋਂ ਵੱਧ ਸਕੂਨ, ਆਹਾ!
ਮੈਂ ਪੀਰਾਂ ਦੇਸ ਜਾ ਆਇਆ

ਹਵਾ ਨੇ ਪੁੱਛਿਆ ਬੱਦਲਾਂ ਨੂੰ
"ਇਹ ਮੌਸਮ ਕੋਈ ਨਵਾਂ ਆਇਆ?"
ਮੈਂ ਪਹਿਲੀ ਵਾਰੀ ਵੇਖਿਆ
ਆਸਮਾਨ ਤੋਂ ਨਸ਼ਾ ਆਇਆ
ਮੈਂ ਪਹਿਲੀ ਵਾਰੀ ਵੇਖਿਆ

ਜੇ ਮੈਂ ਰੱਬ ਹੁੰਦਾ ਤੇ ਹੁੰਦੇ ਇਹ ਨਜ਼ਾਰੇ
ਚੰਨ ਤੇਰੇ ਵਿਹੜੇ 'ਚ, ਕਮਰੇ 'ਚ ਤਾਰੇ
ਕੀ ਪਾਣੀ, ਕੀ ਕਿਨਾਰੇ, ਮੌਸਮ ਵੀ ਚਾਰੇ
ਤੇਰੇ ਗੁਲਾਮ ਹੁੰਦੇ ਸਾਰੇ ਦੇ ਸਾਰੇ
ਜੇ ਮੈਂ ਰੱਬ ਹੁੰਦਾ

ਜੇ ਮੈਂ ਰੱਬ ਹੁੰਦਾ

ਰੋਣ ਨਹੀਂ ਸੀ ਦੇਣਾ, ਹਸਾਈ ਜਾਣਾ ਸੀ
ਕੱਵਾਲਾਂ ਨੇ ਤੇਰੇ ਲਈ ਗਾਈ ਜਾਣਾ ਸੀ
ਗ਼ਾਲਿਬ ਨੂੰ ਜ਼ਿੰਦਾ ਕਰਦਾ ਤੇਰੇ ਲਈ ਯਾਰ ਮੈਂ
ਜੋ ਤੂੰ ਬੋਲੇ ਓਹ ਸ਼ੇਰ ਲਿਖਾਈ ਜਾਣਾ ਸੀ

ਆਜਾ, ਤੈਨੂੰ ਦੱਸਾਂ ਹੋਰ ਦੱਸਾਂ ਤੇਰੇ ਬਾਰੇ
ਕਿੰਨੇ ਹੀ ਫੁੱਲ ਤੇਰੀ ਖੁਸ਼ਬੂ ਨੇ ਮਾਰੇ
ਫੁੱਲਾਂ ਨੂੰ ਕਹਿੰਦਾ ਤੇਰਾ ਰਾਹ ਬਣ ਜਾਣ ਨੂੰ
ਪਰੀਆਂ ਨੂੰ ਕਹਿੰਦਾ ਤੇਰੇ ਵਾਲ ਸੰਵਾਰੇਂ

ਜੇ ਮੈਂ ਰੱਬ ਹੁੰਦਾ ਤੇ ਹੁੰਦੇ ਇਹ ਨਜ਼ਾਰੇ
ਚੰਨ ਤੇਰੇ ਵਿਹੜੇ 'ਚ, ਕਮਰੇ 'ਚ ਤਾਰੇ
ਕੀ ਪਾਣੀ, ਕੀ ਕਿਨਾਰੇ, ਮੌਸਮ ਵੀ ਚਾਰੇ
ਤੇਰੇ ਗੁਲਾਮ ਹੁੰਦੇ ਸਾਰੇ ਦੇ ਸਾਰੇ
ਜੇ ਮੈਂ ਰੱਬ ਹੁੰਦਾ
ਜੇ ਮੈਂ ਰੱਬ ਹੁੰਦਾ

ਤਿਤਲੀਆਂ ਹੈਂ ਨਹੀਂ ਹੁਣ ਗੁਲਾਬ ਦੇ ਫੁੱਲਾਂ 'ਤੇ
ਬਹਿਣ ਨੂੰ ਫਿਰਦੀਆਂ ਨੇ, ਹਾਏ, ਤੇਰੇ ਬੁੱਲ੍ਹਾਂ 'ਤੇ
ਤਿਤਲੀਆਂ ਹੈਂ ਨਹੀਂ ਹੁਣ ਗੁਲਾਬ ਦੇ ਫੁੱਲਾਂ 'ਤੇ
ਬਹਿਣ ਨੂੰ ਫਿਰਦੀਆਂ ਨੇ, ਹਾਏ, ਤੇਰੇ ਬੁੱਲ੍ਹਾਂ 'ਤੇ

ਮੈਂ ਤੇਰੇ ਨੇੜੇ ਹੋ ਗਿਆ ਤੇ ਦੂਰ ਘਰ ਹੋ ਗਿਆ
ਮੈਂ ਤੇਰੇ ਪੈਰਾਂ ਨੂੰ ਛੂਹ ਕੇ ਅਮਰ ਹੋ ਗਿਆ

ਹੋ, ਚਾਹੇ ਲੋਕ ਲੱਗ ਜਾਣ ਦੁਨੀਆ ਦੇ ਸਾਰੇ
ਮਰਦਾ ਨਹੀਂ Jaani ਹੁਣ ਕਿਸੇ ਦੇ ਵੀ ਮਾਰੇ
ਮੈਨੂੰ ਕਿਸੇ ਪੀਰ ਦੀਆਂ ਲੱਗੀਆਂ ਦੁਆਵਾਂ
ਜਿੰਨ੍ਹੇ ਜ਼ਿੰਦਾ ਰੱਖਿਆ ਓਹ ਤੇਰਾ ਪਿਆਰ ਐ

ਜੇ ਮੈਂ ਰੱਬ ਹੁੰਦਾ ਤੇ ਹੁੰਦੇ ਇਹ ਨਜ਼ਾਰੇ
ਚੰਨ ਤੇਰੇ ਵਿਹੜੇ 'ਚ, ਕਮਰੇ 'ਚ ਤਾਰੇ
ਕੀ ਪਾਣੀ, ਕੀ ਕਿਨਾਰੇ, ਮੌਸਮ ਵੀ ਚਾਰੇ
ਤੇਰੇ ਗੁਲਾਮ ਹੁੰਦੇ ਸਾਰੇ ਦੇ ਸਾਰੇ
ਜੇ ਮੈਂ ਰੱਬ ਹੁੰਦਾ



Credits
Writer(s): Bunny, Jaani
Lyrics powered by www.musixmatch.com

Link