Just You

ਸਾਹਾਂ ਦਾ ਕੀ ਕਰਨਾ ਮੈਂ ਤੇਰੇ ਤੋਂ ਬਗ਼ੈਰ ਵੇ?
ਛੱਡ ਦਊਂਗੀ ਦੁਨੀਆ ਮੈਂ, ਛੱਡ ਦਊਂਗੀ ਸ਼ਹਿਰ ਵੇ

ਮੰਨਾਂਗੇ ਤੇਰੀਆਂ, ਆਖੇਂਗਾ ਜਿਹੜੀਆਂ
ਯਾਰਾ, ਤੂੰ ਚਾਹੇ ਕੁਝ ਵੀ ਕਹੀਂ

ਜੇ ਤੂੰ ਨਾ ਮਿਲਿਆ, ਤੂੰ ਨਾ ਮਿਲਿਆ
ਚਾਹੀਦਾ ਮੈਨੂੰ ਕੁਝ ਵੀ ਨਹੀਂ
ਜੇ ਤੂੰ ਨਾ ਮਿਲਿਆ, ਤੂੰ ਨਾ ਮਿਲਿਆ
ਚਾਹੀਦਾ ਮੈਨੂੰ ਕੁਝ ਵੀ ਨਹੀਂ
(ਚਾਹੀਦਾ ਮੈਨੂੰ ਕੁਝ ਵੀ ਨਹੀਂ)

ਤੂੰ ਮੇਰੇ ਨਾਲ਼ ਹੋਵੇ, ਜ਼ਿੰਦਗੀ ਕਮਾਲ ਹੋਵੇ
ਤੇਰੀ ਬਸ ਭਾਲ਼ ਹੋਵੇ, ਕੋਈ ਨਾ ਸਵਾਲ ਹੋਵੇ
ਹਰ ਇੱਕ ਲੋੜ ਮੇਰੀ ਤੇਰੇ ਨਾਲ਼ ਪੂਰੀ ਆ
ਮੌਤ ਮੇਰੀ, ਸੋਹਣਿਆ ਵੇ, ਤੇਰੇ ਕੋਲ਼ੋਂ ਦੂਰੀ ਆ

ਤੂੰ ਹੀ ਐ ਖ਼ਾਸ ਵੇ, ਦੇਖਣੇ ਦੀ ਪਿਆਸ ਵੇ
ਸਾਡੀ ਕਦੇ ਵੀ ਬੁਝਦੀ ਨਹੀਂ

ਜੇ ਤੂੰ ਨਾ ਮਿਲਿਆ, ਤੂੰ ਨਾ ਮਿਲਿਆ
ਚਾਹੀਦਾ ਮੈਨੂੰ ਕੁਝ ਵੀ ਨਹੀਂ
ਜੇ ਤੂੰ ਨਾ ਮਿਲਿਆ, ਤੂੰ ਨਾ ਮਿਲਿਆ
ਚਾਹੀਦਾ ਮੈਨੂੰ ਕੁਝ ਵੀ ਨਹੀਂ
(ਚਾਹੀਦਾ ਮੈਨੂੰ ਕੁਝ ਵੀ ਨਹੀਂ)

ਕੱਲਾ-ਕੱਲਾ ਸਾਹ ਮੇਰਾ ਤੇਰੇ ਨਾਮ ਲਾਇਆ ਐ ਮੈਂ
ਹੋਈ ਨਾ ਤੂੰ ਅੱਖੀਆਂ ਤੋਂ ਪਾਸੇ ਵੇ
ਤੇਰੇ ਬਿਨਾਂ ਰੋ-ਰੋ ਕੇ ਮਰ ਜਾਣਾ, ਅੰਬਰਾ ਵੇ
ਤੇਰੇ ਨਾਲ਼ ਚਿਹਰੇ ਉੱਤੇ ਹਾਸੇ ਵੇ

ਸਾਨੂੰ ਤਾਂ ਸਕੂਨ ਤੇਰਾ ਹੱਥ ਫ਼ੜ ਆਉਂਦਾ ਐ
ਦਿਲ ਮੇਰਾ ਉਮਰਾਂ ਲਈ ਸਾਥ ਤੇਰਾ ਚਾਹੁੰਦਾ ਐ

ਜਿੰਨੀ ਪਰਵਾਹ ਤੇਰੀ, ਕਰਾਂ ਹਰ ਸਾਹ ਤੇਰੀ
ਐਨੀ ਤਾਂ ਮੈਨੂੰ ਖ਼ੁਦ ਦੀ ਨਹੀਂ

ਜੇ ਤੂੰ ਨਾ ਮਿਲਿਆ, ਤੂੰ ਨਾ ਮਿਲਿਆ
ਚਾਹੀਦਾ ਮੈਨੂੰ ਕੁਝ ਵੀ ਨਹੀਂ
ਜੇ ਤੂੰ ਨਾ ਮਿਲਿਆ, ਤੂੰ ਨਾ ਮਿਲਿਆ
ਚਾਹੀਦਾ ਮੈਨੂੰ ਕੁਝ ਵੀ ਨਹੀਂ
(ਚਾਹੀਦਾ ਮੈਨੂੰ ਕੁਝ ਵੀ ਨਹੀਂ)



Credits
Writer(s): Dolce
Lyrics powered by www.musixmatch.com

Link