Sache Patshah (From "Purab Mubarak Season 1")

ਬੂੰਦ-ਬੂੰਦ ਪਾਣੀਆਂ ਦੀ
ਗਾਵੇ ਗਾਥਾ ਬਾਣੀਆਂ ਦੀ
ਛੋਹੇ ਜਦ ਬਾਬਾ ਤੂੰ ਰਬਾਬ ਨੂੰ
ਖ਼ੁਮਾਰੀਆਂ 'ਚ ਚੰਨ ਤਾਰੇ
ਇਸ਼ਕੇ 'ਚ ਡੁੱਬੇ ਸਾਰੇ
ਪੀਕੇ ਤੇਰੇ ਨਾਮ ਵਾਲੇ ਆਬ ਨੂੰ

ਹਰ ਪਲ ਈਦ ਹੁੰਦੀ ਐ
ਜਦ ਜਪੁਜੀ 'ਚ ਰੰਗੇ ਜਾਣ ਸਾਹ
ਜਿੱਥੋ ਤੱਕ ਜਾਂਦੀ ਹੈ ਨਿਗਾਹ
ਮੈਂਨੂੰ ਦਿਸਦੇ ਨੇ ਸੱਚੇ ਪਾਤਸ਼ਾਹ
ਜਿੱਥੋ ਤੱਕ ਜਾਂਦੀ ਹੈ ਨਿਗਾਹ
ਮੈਂਨੂੰ ਦਿਸਦੇ ਨੇ ਸੱਚੇ ਪਾਤਸ਼ਾਹ

ਇੱਕ ਓਅੰਕਾਰ ਜੇਹੇ
ਨੈਣ ਥੋਡੇ ਪਾਤਸ਼ਾਹ
ਆਸਾ ਕੀ ਵਾਰ ਮੁਸਕਾਨ ਹੈ
ਆਸਾ ਕੀ ਵਾਰ ਮੁਸਕਾਨ ਹੈ
ਸਾਖੀਆਂ ਦੇ ਵਾਂਗ ਲੱਗੇ
ਮੈਂਨੂੰ ਸਾਰੀ ਧਰਤੀ
ਜਿਵੇਂ ਨਨਕਾਣਾ ਅਸਮਾਨ ਹੈ
ਜਿਵੇਂ ਨਨਕਾਣਾ ਅਸਮਾਨ ਹੈ

ਕਣੀਆਂ 'ਚੋਂ ਪਾਠ ਸੁਣਦੈ
ਲੱਗੇ ਬਾਣੀਆਂ ਦੇ ਵਰਗੀ ਹਵਾ
ਜਿੱਥੋ ਤੱਕ ਜਾਂਦੀ ਹੈ ਨਿਗਾਹ
ਮੈਨੂੰ ਦਿਸਦੇ ਨੇ ਸੱਚੇ ਪਾਤਸ਼ਾਹ
ਜਿੱਥੋ ਤੱਕ ਜਾਂਦੀ ਹੈ ਨਿਗਾਹ
ਮੈਂਨੂੰ ਦਿਸਦੇ ਨੇ ਸੱਚੇ ਪਾਤਸ਼ਾਹ

ਮਿਟੀ ਧੁੰਧੁ ਜਗਿ ਚਾਨਣੁ ਹੋਆ
ਦਿਸਦੇ ਨੇ ਸੱਚੇ ਪਾਤਸ਼ਾਹ



Credits
Writer(s): Jaskirat Singh
Lyrics powered by www.musixmatch.com

Link