Main Naiyo Jaana.

ਸਰਗੀ ਦਾ ਵਿਹੜਾ, ਉਹ ਜੁੰਮੇ ਦੀ ਸਵੇਰ ਸੀ
ਉਹਦੇ ਉੱਠਣੇ 'ਚ ਹਾਲੇ ਥੋੜ੍ਹੀ ਦੇਰ ਸੀ
ਕੱਚੀ ਨੀਂਦਰੇ ਹੀ ਅੰਮੀ ਨੇ ਜਗਾ ਲਿਆ
ਕੋਠੇ ਤੋਂ ਹਾਕ ਮਾਰ ਹੇਠਾਂ ਸੀ ਬੁਲਾ ਲਿਆ

ਪੋਲੇ-ਪੋਲੇ ਨੰਗੇ ਪੈਰੀ ਉੱਤਰੀ ਸੀ ਪੌੜੀਆਂ
ਅੰਮੀ ਦੀਆਂ ਗੱਲਾਂ ਉਹਨੂੰ ਲੱਗੀਆਂ ਸੀ ਕੌੜੀਆਂ
ਰੁੱਸਦੇ ਹੀ ਉਹਨੂੰ ਬਾਪੂ ਨੇ ਮਨਾ ਲਿਆ
ਵੱਡੇ ਵੀਰੇ ਨੇ ਵੀ ਗਲ਼ ਨਾਲ਼ ਲਾ ਲਿਆ

ਉਠਾਵਾਂ ਵਾਲ਼ੇ ਆਏ ਲੈਣ ਨੂੰ
ਤੂੰ ਵਿਆਹ ਦੇ ਛੋਟੀ ਬਹਿਣ ਨੂੰ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ

ਉਠਾਵਾਂ ਵਾਲ਼ੇ ਆਏ ਲੈਣ ਨੂੰ
ਤੂੰ ਵਿਆਹ ਦੇ ਛੋਟੀ ਬਹਿਣ ਨੂੰ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ
ਹੋ, ਅੰਮੀ, ਮੈਂ ਨਹੀਓਂ ਜਾਣਾ

ਸੰਗਦੇ-ਸੰਗਾਉਂਦੇ ਸੀ ਚਾਚੀ ਕੋਲ਼ੋਂ ਪੁੱਛਿਆ
ਲੈਕੇ ਬੁੱਕਲ਼ ਵਿੱਚ ਉਹਨੇ ਫ਼ਿਰ ਦੱਸਿਆ
ਦੂਰੋਂ-ਦੁਰਾਡਿਓਂ ਕਿਸੇ ਨੇ ਹੈ ਆਉਣਾ
ਸਖੀਆਂ ਨੇ ਵੀ ਅੱਜ ਚਾਹ ਹੈ ਲਾਉਣਾ

ਪਰੀਆਂ ਦੇ ਵਾਂਗਰਾਂ ਤੈਨੂੰ ਹੈ ਸਜਾਉਣਾ
ਦਾਦੀ ਨੇ ਤੇਰੇ ਹੈ ਕਾਲ਼ਾ ਟਿੱਕਾ ਲਾਉਣਾ
ਯਾਦ ਆਉਣੀਆਂ ਨੇ ਉਹ ਗੱਲਾਂ ਬੀਤੀਆਂ
ਵਿਹੜੇ ਵਿੱਚ ਖੇਡਦੀ ਹੁੰਦੀ ਸੀ ਰੋੜੇ, ਗੀਟੀਆਂ

ਉਠਾਵਾਂ ਵਾਲ਼ੇ ਆਏ ਲੈਣ ਨੂੰ
ਤੂੰ ਵਿਆਹ ਦੇ ਛੋਟੀ ਬਹਿਣ ਨੂੰ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ
ਹੋ, ਅੰਮੀ, ਮੈਂ ਨਹੀਓਂ ਜਾਣਾ

ਉਠਾਵਾਂ ਵਾਲ਼ੇ ਆਏ ਲੈਣ ਨੂੰ
ਤੂੰ ਵਿਆਹ ਦੇ ਛੋਟੀ ਬਹਿਣ ਨੂੰ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ
ਹੋ, ਅੰਮੀ, ਮੈਂ ਨਹੀਓਂ ਜਾਣਾ

(ਮੈਂ ਨਹੀਓਂ ਜਾਣਾ)
(ਮੈਂ ਨਹੀਓਂ ਜਾਣਾ)
(ਮੈਂ ਨਹੀਓਂ ਜਾਣਾ)

ਉਠਾਵਾਂ ਵਾਲ਼ੇ ਆਏ ਲੈਣ ਨੂੰ
ਤੂੰ ਵਿਆਹ ਦੇ ਛੋਟੀ ਬਹਿਣ ਨੂੰ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ
ਹੋ, ਅੰਮੀ, ਮੈਂ ਨਹੀਓਂ ਜਾਣਾ

ਉਠਾਵਾਂ ਵਾਲ਼ੇ ਆਏ ਲੈਣ ਨੂੰ
ਤੂੰ ਵਿਆਹ ਦੇ ਛੋਟੀ ਬਹਿਣ ਨੂੰ
ਹੋ, ਅੰਮੀ, ਮੈਂ ਨਹੀਓਂ ਜਾਣਾ, ਹਾਂ-ਹਾਂ
ਹੋ, ਅੰਮੀ, ਮੈਂ ਨਹੀਓਂ ਜਾਣਾ

(ਮੈਂ ਨਹੀਓਂ ਜਾਣਾ)
(ਮੈਂ ਨਹੀਓਂ ਜਾਣਾ)
(ਮੈਂ ਨਹੀਓਂ ਜਾਣਾ)
(ਮੈਂ ਨਹੀਓਂ ਜਾਣਾ)



Credits
Writer(s): Alfaaz, Hirdesh Singh
Lyrics powered by www.musixmatch.com

Link