Ijazat

ਹਾਏ

ਵੇ ਜਾਣ ਵਾਲਿਆ ਇੰਜ ਛੱਡ ਕੇ ਨਾ ਜਾਵੀਂ
ਕਿੱਤੇ ਵਾਦੇ ਸਾਰੇ ਉਹ ਤੋੜ ਨਿਭਾਵੀਂ
ਗੱਲਾਂ ਇਸ਼ਕ ਦੀ ਕਿੱਤੀਆਂ, ਸੰਗ ਰਾਤਾਂ ਕੱਢੀਆਂ
ਉਹ ਭੁੱਲ ਨਾ ਜਾਵੀਂ, ਮੈਨੂੰ ਛੱਡ ਨਾ ਜਾਵੀਂ
ਹਾਏ, ਹਾਏ, ਹਾਏ

ਮੇਰਾ ਯਾਰ ਸਜਣ ਤੂੰ, ਦਿਲਦਾਰ ਸਜਣ
ਮੈਨੂੰ ਕੋਲ ਲੁਕਾ ਲੈ, ਗਲ ਸੀਨੇ ਲਾ ਲੈ
ਘਰ ਆਜਾ ਮਾਹੀ, ਫ਼ਿਰ ਨਾ ਜਾ ਮਾਹੀ
ਤੇਰੇ ਤਰਲੇ ਪਾਵਾਂ, ਤੈਨੂੰ ਕਿੰਜ ਸਮਝਾਵਾਂ?

ਇਕ ਵਾਰੀ ਆਜਾ, ਘਰ ਫੇਰਾ ਪਾ ਜਾ
ਕੋਈ ਲੱਭ ਕੇ ਲਿਆਦੇ ਮੇਰੇ ਦਿਲ ਦਾ ਰਾਂਝਾ
ਰੱਬ ਤੇਰੀ ਖੁਦਾਈ, ਮੈਂ ਦੇਵਾਂ ਦੁਹਾਈ
ਉਸ ਬੇਕਦਰੇ ਨੂੰ ਮੇਰੀ ਕਦਰ ਨਾ ਆਈ
ਹਾਏ, ਹਾਏ, ਹਾਏ

ਬਾਂਹ ਕੰਗਣਾ ਪਾ ਕੇ, ਹੱਥੇ ਮਹਿੰਦੀ ਲਾ ਕੇ
ਕੰਨੀ ਮੁੰਦਰਾ ਪਾ ਕੇ, ਹੁਣ ਕੀਹਨੂੰ ਦਿਖਾਵਾਂ?
ਚੰਨ ਈਦੀ ਚੜ੍ਹਿਆ, ਤੂੰ ਘਰ ਨਾ ਮੁੜਿਆ
ਰਾਹਵਾਂ ਤੱਕ-ਤੱਕ ਤੇਰੀਆਂ ਅੱਖਾਂ ਰੋਂਦੀਆਂ ਮੇਰੀਆਂ

ਵੇ ਤੂੰ ਸਮਝ ਨਾ ਪਾਇਆ, ਮਨ ਇਸ਼ਕ ਮਚਾਇਆ
ਵੇ ਮੈਂ ਹੋ ਗਈ ਝੱਲੀ, ਰੋਵਾਂ ਬਹਿ ਕੇ ਕੱਲੀ
ਵੇ ਮੰਨ ਲੈ ਕਹਿਣਾ, ਦੁੱਖ ਹੋਰ ਨਹੀਂ ਸਹਿਣਾ
ਦੇਵਾਂ ਦਿਲ ਨੂੰ ਤਸੱਲੀ, ਰੋਵਾਂ ਬਹਿ ਕੇ ਕੱਲੀ

ਕਿੰਜ ਬਦਲ ਗਿਆ ਤੂੰ, ਦਿਲ ਖੇਡ ਗਿਆ ਤੂੰ
ਹੱਸ-ਹਾਸਿਆਂ ਦੇ ਵਿਚ ਦਿਲ ਤੋੜ ਗਿਆ ਤੂੰ

ਵੇ ਜਾਣ ਵਾਲਿਆ ਇੰਜ ਛੱਡ ਕੇ ਨਾ ਜਾਵੀਂ
ਕਿਤੇ ਵਾਦੇ ਸਾਰੇ ਉਹ ਤੋੜ ਨਿਭਾਵੀਂ
ਗੱਲਾਂ ਇਸ਼ਕ ਦੀ ਕਿੱਤੀਆਂ, ਸੰਗ ਰਾਤਾਂ ਕੱਢੀਆਂ
ਉਹ ਭੁੱਲ ਨਾ ਜਾਵੀਂ, ਮੈਨੂੰ ਛੱਡ ਨਾ ਜਾਵੀਂ
ਹਾਏ, ਹਾਏ, ਹਾਏ

ਜੇ ਹੋਵੇ ਇਜਾਜ਼ਤ, ਤੇਰੀ ਕਰਾਂ ਇਬਾਦਤ



Credits
Writer(s): Falak Shabir, Ali Mustafa
Lyrics powered by www.musixmatch.com

Link