Yaad

ਹਰ ਪਾਸੇ ਤੇਰੀ ਯਾਦ ਜੁੜੀ ਹੈ
(ਯਾਦ ਜੁੜੀ ਹੈ)

ਹਰ ਪਾਸੇ ਤੇਰੀ ਯਾਦ ਜੁੜੀ ਹੈ
ਜਾਈਏ ਕਿਹੜੇ ਪਾਸੇ? ਜਾਈਏ ਕਿਹੜੇ ਪਾਸੇ?
ਮੇਰੇ ਖ਼ਾਰੇ ਹੰਝੂ ਬਣ ਗਏ
ਤੇਰੇ ਮਿੱਠੜੇ ਹਾਸੇ, ਤੇਰੇ ਮਿੱਠੜੇ ਹਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ

ਫੁੱਲਾਂ ਵਿੱਚ ਖੁਸ਼ਬੂ ਬਣ ਗਈ ਤੂੰ
ਫੁੱਲਾਂ ਵਿੱਚ ਖੁਸ਼ਬੂ ਬਣ ਗਈ ਤੂੰ, ਪੱਤਿਆਂ ਵਿੱਚ ਹਰਿਆਲੀ
ਵਿੱਚ ਕਿਤਾਬਾਂ ਅੱਖਰ ਬਣ ਗਈ, ਰੰਗਾਂ ਦੇ ਵਿੱਚ ਲਾਲੀ

ਰੂਹ ਬਣ ਕੇ ਮੇਰੇ ਜਿਸਮ ਦੇ ਅੰਦਰ
ਰੂਹ ਬਣ ਕੇ ਮੇਰੇ ਜਿਸਮ ਦੇ ਅੰਦਰ
ਦਿਲ ਨੂੰ ਦਏ ਦਿਲਾਸੇ, ਦਿਲ ਨੂੰ ਦਏ ਦਿਲਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ

ਅੰਬਰ ਦੇ ਵਿੱਚ ਤਿੰਨ ਤਾਰੇ ਨੇ
ਅੰਬਰ ਦੇ ਵਿੱਚ ਤਿੰਨ ਤਾਰੇ ਨੇ, ਇੱਕ ਤੇਰਾ, ਇੱਕ ਮੇਰਾ
ਇੱਕ ਤਾਰਾ ਮੇਰੀ ਅੱਖ ਦਾ ਤਾਰਾ, ਸਾਥੀ ਬਣਿਆ ਤੇਰਾ

ਨੈਣ ਪਿਆਸੇ ਦੀਦ ਨੂੰ ਤਰਸਣ
ਹੱਥ ਫ਼ਿਰ ਹੋਂਦੇ ਕਾਸੇ, ਹੱਥ ਫ਼ਿਰ ਹੋਂਦੇ ਕਾਸੇ
ਹਰ ਪਾਸੇ ਤੇਰੀ ਯਾਦ ਜੁੜੀ ਹੈ
ਜਾਈਏ ਕਿਹੜੇ ਪਾਸੇ? ਜਾਈਏ ਕਿਹੜੇ ਪਾਸੇ?
ਹਰ ਪਾਸੇ ਤੇਰੀ ਯਾਦ ਜੁੜੀ ਹੈ

ਤੇਰੀ ਯਾਦ ਜੁੜੀ ਹੈ
ਤੇਰੀ ਯਾਦ ਜੁੜੀ ਹੈ



Credits
Writer(s): Jaidev Kumar, Madan Jalandhrui
Lyrics powered by www.musixmatch.com

Link