Sawan

ਹੋਏ ਸਨ ਚਾਰ ਦਿਹਾੜੇ ਸਾਨੂੰ ਪ੍ਰਨਾਇਆਂ ਨੂੰ
ਸਾਵਣ ਦੇ ਚੜ੍ਹਦੇ ਚੜ੍ਹਦੇ ਆਇਓ ਜੀ ਆਇਆਂ ਨੂੰ
ਬੇਸ਼ੱਕ ਆ ਜਾਇਓ ਹਨੇਰੇ, ਤੁਰ ਜਾਇਓ ਸੁਭਾਹ ਸਵੇਰੇ
ਚਨ ਜੀ ਮੈਂ ਆਪ ਜਗਾਦੂੰ ਪਾਠੀ ਦੇ ਬੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਨੀ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ

ਅੰਗਾਂ ਦੇ ਵਿੱਚ ਅੰਗੜਾਈਆਂ ਪੇਕੇ ਪਿੰਡ ਆਉਣਗਿਆਂ
ਆ ਗਈ ਕਿਓਂ ਛੱਡ ਬਹਾਰਾਂ ਸਖੀਆਂ ਸਤਾਉਣਗਿਆਂ
ਥੋੜੇ ਜਹੇ ਹਾਸੇ ਦੇਜਿਓ, ਦਿਲ ਨੂੰ ਧਰਵਾਸੇ ਦੇਜਿਓ
ਹੋਜੇ ਨਾ ਕਿਤੇ ਖ਼ੁਨਾਮੀ ਚੰਦਰੇ ਮਨ ਡੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਨੀ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਹਾਏ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ

ਹਰਿਆ ਹਰ ਭਰਿਆ ਸਾਵਣ ਜੱਚਦਾ ਨਹੀਂ ਛੱਲੀ ਨੂੰ
ਬਾਬਲ ਦੀ ਸ਼ਾਹੀ ਹਵੇਲੀ ਖਾਂਦੀ ਵੱਡ ਕੱਲੀ ਨੂੰ
ਚੜੀਆਂ ਘਨਘੋਰ ਘਟਾਵਾਂ ਦਿਲ ਨੂੰ ਫਿਰ ਟੁੰਭਿਆ ਚਾਵਾਂ
ਬਹਿਗੇ ਕਿਓਂ ਹਾਸੇ ਰੁਸਕੇ ਸੋਹਲ ਪਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਨੀ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ

ਰਲ ਮਿਲਕੇ ਦੋ ਪੰਚਾਇਤਾਂ ਸਾਨੂੰ ਅਪਣਾਇਆ ਤੂੰ
ਸੋਹਣਿਆਂ ਤੋਂ ਸੋਹਣਾ ਮਾਹੀ ਸੰਧੂਆਂ ਘਰ ਜਾਇਆ ਤੂੰ
ਜ਼ੁਲਮੀ ਹਤਿਆਰਾ ਮਾਹੀ ਫਿਰ ਵੀ ਹੈ ਪਿਆਰਾ ਮਾਹੀ
ਲੱਭਣਾ ਨਹੀ ਉਹਦੇ ਵਰਗਾ ਸਾਰਾ ਜਗ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਨੀ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ ਹਾਏ ਵਿਛੜਕੇ ਟੋਲੇ ਤੋਂ
ਲੱਗਣਾ ਨਹੀਂ ਸਾਵਣ ਸਾਡਾ



Credits
Writer(s): Joy, Atul, Sandhu Surjit
Lyrics powered by www.musixmatch.com

Link