Rab Jaane

ਇਸ਼ਕ ਬੇਦਰਦ ਬੜਾ, ਦਿੰਦਾ ਏ ਦਰਦ ਬੜਾ
ਦਰਦ ਦੇ ਕੇ ਵੀ ਬਣਦਾ, ਦਿਲ ਦਾ ਹਮਦਰਦ ਬੜਾ
ਸੱਜਣਾ ਦੀ ਯਾਦ ਵਿਚ ਰਾਤਾਂ ਲੰਘਦੀਆਂ
ਨਿੱਕੀ ਜਿੰਨੀ ਜਿੰਦ ਸੂਲੀ ਉੱਤੇ ਟੰਗਦੀਆਂ
ਆਸ਼ਿਕਾਂ ਨੂੰ ਕਾਹਤੋਂ ਤਨਹਾਈਆਂ ਡੰਗਦੀਆਂ?

ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ

ਅੱਖੀਆਂ ਵਾਲੇ ਅੱਖੀਆਂ ਲਾ ਕੇ
ਬਹਿ ਜਾਂਦੇ ਦੁਨੀਆਂ ਨੂੰ ਭੁੱਲਾ ਕੇ
ਦਿਲਬਰ ਆਪਣਾ ਦਿਲ 'ਚ ਵਸਾ ਕੇ
ਆਪਣੇ ਤੋਂ ਵੱਧ ਓਹਨੂੰ ਚਾਹ ਕੇ
ਜਾਗਦੇ ਨੇ ਕੱਲੇ ਜਦੋਂ ਸੌਂ ਜਾਣ ਸਾਰੇ
ਆਪਣਿਆਂ ਸੱਜਣਾ ਦੀ ਯਾਦ ਦੇ ਸਹਾਰੇ
ਆਸ਼ਿਕ ਵਿਚਾਰੇ ਕਾਹਤੋਂ ਗਿਣਦੇ ਨੇ ਤਾਰੇ?

ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ (ਰੱਬ ਜਾਣੇ, ਰੱਬ ਜਾਣੇ)
ਰੱਬ ਜਾਣੇ, ਰੱਬ ਜਾਣੇ (ਰੱਬ ਜਾਣੇ)
ਰੱਬ ਜਾਣੇ, ਰੱਬ-ਰੱਬ ਜਾਣੇ (ਰੱਬ ਜਾਣੇ, ਰੱਬ ਜਾਣੇ)

ਸੋਹਣੀਆਂ-ਸੋਹਣੀਆਂ ਸ਼ਕਲਾਂ ਵਾਲੇ
ਕਮਲ਼ੇ ਹੋ ਜਾਣ ਅਕਲਾਂ ਵਾਲੇ
ਚਾਕਰ ਬਣ ਜਾਣ ਜੰਗ ਸਿਆਣੇ
ਕਈਆਂ ਨੇ ਘਰ-ਬਾਰ ਲੁਟਾ ਲਏ

ਪੱਕੀਆਂ ਪ੍ਰੀਤਾਂ ਵਾਲਿਆਂ ਦੇ ਘੜੇ ਕੱਚੇ
ਸਾਹਮਣੇ ਸੀ ਮੌਤ ਪਰ ਪਿੱਛੇ ਨਹੀਓ ਹੱਟੇ
ਕਿਓਂ ਸੀ ਮਹਿਬੂਬ ਅੱਗੇ ਬੁੱਲ੍ਹੇ ਵਾਂਗੂ ਨੱਚੇ?

ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ
ਰੱਬ ਜਾਣੇ ਜਾਂ ਜਿਹਨੂੰ ਇਸ਼ਕ ਲੱਗੇ ਓਹ ਜਾਣੇ



Credits
Writer(s): Jaggi Singh
Lyrics powered by www.musixmatch.com

Link