Charka

ਲਾਮ ਲੈ ਚੱਲ ਚਰਖੇ ਨੂੰ, ਮੂਰਖਾ ਵੇ
ਲੈ ਚੱਲ ਵਿੱਚ ਕੋਈ ਮਤ ਫ਼ਤੂਰ ਹੋਵੇ
ਤੱਕਲਾ ਸਿਦਕ-ਯਕੀਨ ਦੀ ਮਾਲ ਪਾ ਕੇ
ਮਣਕਾ ਪਾ ਮੰਨ ਦਾ ਜੇ ਸ਼ਊਰ ਹੋਵੇ

ਉਹਦੇ ਨਾਮ ਦੀ ਰੁਈ ਖ਼ਰੀਦ ਕਰਕੇ
ਵੱਟ ਪੂਣੀਆਂ ਜੇ ਰਾਜ਼ੀ ਗ਼ਫ਼ੂਰ ਹੋਵੇ
ਉਹਦੀ ਯਾਦ ਵਿੱਚ ਕੱਤਦੀ ਰਹੀ ਹਰਦਮ
ਖ਼ੌਰੇ ਕਿਹੜੀ ਵੀ ਤੰਦ ਮੰਜ਼ੂਰ ਹੋਵੇ

ਵੇ ਮਾਹੀਆ, ਤੇਰੇ ਵੇਖਣ ਨੂੰ, ਨੂੰ...
ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਲੋਕਾਂ ਭਾਣੇ ਮੈਂ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ
ਵੇ ਲੋਕਾਂ ਭਾਣੇ ਮੈਂ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ...

ਚਰਖੇ ਦੀ ਘੂਕਰ ਦੇ ਓਹਲੇ
ਯਾਦ ਤੇਰੀ ਦਾ ਤੂੰਬਾ ਬੋਲੇ
ਚਰਖੇ ਦੀ ਘੂਕਰ ਦੇ ਓਹਲੇ
ਯਾਦ ਤੇਰੀ ਦਾ ਤੂੰਬਾ ਬੋਲੇ

ਵੇ ਨਿੰਮ੍ਹਾ-ਨਿੰਮ੍ਹਾ ਗੀਤ ਛੇੜ ਕੇ ਤੰਦ ਕੱਤਦੀ, ਹੁਲਾਰੇ ਖਾਵਾਂ
ਵੇ ਨਿੰਮ੍ਹਾ-ਨਿੰਮ੍ਹਾ ਗੀਤ ਛੇੜ ਕੇ ਤੰਦ ਕੱਤਦੀ, ਹੁਲਾਰੇ ਖਾਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ...

ਬਾਬਲ ਦੀ ਸੌਂਹ, ਜੀਅ ਨਹੀਓਂ ਲਗਦਾ
ਡਾਢਾ ਸੇਕ ਇਸ਼ਕ ਦੀ ਅੱਗ ਦਾ
ਬਾਬਲ ਦੀ ਸੌਂਹ, ਜੀਅ ਨਹੀਓਂ ਲਗਦਾ
ਡਾਢਾ ਸੇਕ ਇਸ਼ਕ ਦੀ ਅੱਗ ਦਾ

ਵੇ ਮਾਹੀਆ, ਮੇਰਾ ਜੀਅ ਕਰਦਾ, ਘਰ ਛੱਡ ਕੇ ਮਲੰਗ ਹੋ ਜਾਵਾਂ
ਵੇ ਮਾਹੀਆ, ਮੇਰਾ ਜੀਅ ਕਰਦਾ, ਘਰ ਛੱਡ ਕੇ ਮਲੰਗ ਹੋ ਜਾਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ...

ਵਸਣ ਨਹੀਂ ਦੇਂਦੇ ਸਹੁਰੇ ਪੇਕੇ
ਵਸਣ ਨਹੀਂ ਦੇਂਦੇ
ਵਸਣ ਨਹੀਂ ਦੇਂਦੇ, ਹਾਂ, ਸਹੁਰੇ ਪੇਕੇ

ਵਸਣ ਨਹੀਂ ਦੇਂਦੇ ਸਹੁਰੇ ਪੇਕੇ
ਮੈਨੂੰ ਤੇਰੇ ਪੈਣ ਭੁਲੇਖੇ
ਵਸਣ ਨਹੀਂ ਦੇਂਦੇ ਸਹੁਰੇ ਪੇਕੇ
ਮੈਨੂੰ ਤੇਰੇ ਪੈਣ ਭੁਲੇਖੇ

ਹੁਣ ਮੈਨੂੰ ਦੱਸ ਮਾਹੀਆ, ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
ਵੇ ਹੁਣ ਮੈਨੂੰ ਦੱਸ ਮਾਹੀਆ, ਤੇਰੇ ਬਾਝੋਂ ਕਿੱਧਰ ਨੂੰ ਜਾਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਲੋਕਾਂ ਭਾਣੇ ਮੈਂ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ ਚੁੱਕ ਚਰਖਾ ਗਲ਼ੀ ਦੇ ਵਿੱਚ ਡਾਹਵਾਂ
ਵੇ ਮਾਹੀਆ, ਤੇਰੇ ਵੇਖਣ ਨੂੰ...



Credits
Writer(s): Anand Bakshi
Lyrics powered by www.musixmatch.com

Link