Jaan

ਸਾਹਮਣੇ ਹੀ ਘਰ ਦੇ ਚੁਬਾਰਾ ਯਾਰ ਦਾ
ਕਰਦੇ ਆਂ ਰੋਜ਼ ਨੀ ਨਜ਼ਾਰਾ ਯਾਰ ਦਾ
ਸਾਹਮਣੇ ਹੀ ਘਰ ਦੇ ਚੁਬਾਰਾ ਯਾਰ ਦਾ
ਕਰਦੇ ਆਂ ਰੋਜ਼ ਨੀ ਨਜ਼ਾਰਾ ਯਾਰ ਦਾ

ਆਵੇ ਪੌਣਾ ਵਿੱਚੋਂ ਤੇਰੀ ਖ਼ੁਸ਼ਬੂ
ਨੀ ਦੱਸ ਕਿਵੇਂ ਦੱਸੀਏ?
ਨੀ ਚੋਰੀ ਚੋਰੀ ਤੱਕੀਏ

ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ
ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ
ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ

ਨਾਮ ਤੇਰਾ ਲਿੱਖਦੇ ਕਿਤਾਬਾਂ ਵਿੱਚ ਰਹਿਣ ਦੇ
ਸੋਹਣੀਏ ਨੀ ਸਾਨੂੰ ਤੇਰੇ ਖ਼ਾਬਾਂ ਵਿੱਚ ਰਹਿਣ ਦੇ
ਨਾਮ ਤੇਰਾ ਲਿੱਖਦੇ ਕਿਤਾਬਾਂ ਵਿੱਚ ਰਹਿਣ ਦੇ
ਸੋਹਣੀਏ ਨੀ ਸਾਨੂੰ ਤੇਰੇ ਖ਼ਾਬਾਂ ਵਿੱਚ ਰਹਿਣ ਦੇ

ਕੁੱਝ ਕਿਹਾ ਵੀ ਨਾ ਜਾਵੇ
ਸਾਥੋਂ ਰਿਹਾ ਵੀ ਨਾ ਜਾਵੇ
ਸੋਚਾਂ ਕਿਵੇਂ ਗੱਲ ਦਿਲ ਦੀ ਕਹੂੰ?

ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ
ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ

ਸਾਗਰਾਂ ਤੋਂ ਡੂੰਘੀਆਂ ਨੇ ਅੱਖਾਂ ਪਿਆਰੀਆਂ
ਰਹਿੰਦੀਆਂ ਨੇ ਸੁਰਮੇ ਨਾਲ਼ ਰੱਜ ਕੇ ਸ਼ਿੰਗਾਰੀਆਂ
ਓ, ਸਾਗਰਾਂ ਤੋਂ ਡੂੰਘੀਆਂ ਨੇ ਅੱਖਾਂ ਪਿਆਰੀਆਂ
ਰਹਿੰਦੀਆਂ ਨੇ ਸੁਰਮੇ ਨਾਲ਼ ਰੱਜ ਕੇ ਸ਼ਿੰਗਾਰੀਆਂ

ਕਿਸੇ ਹੋਰ ਦੀ ਆ ਜਾਈ
ਦੇਸੋਂ ਪਰੀਆਂ ਦੇ ਆਈ
ਤੈਨੂੰ ਪਲਕਾਂ ਤੇ ਰੱਖਿਆ ਕਰੂੰ

ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ
ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ

ਨੈਣਾ ਵਿੱਚ ਕੱਜਲਾ ਤੇ ਕੰਨਾਂ ਵਿੱਚ ਵਾਲੀਆਂ
ਤਲੀਆਂ ਤੇ ਸੋਹਣੀਏ ਨੀ ਮਹਿੰਦੀਆਂ ਵੀ ਲਾ ਲਈਆਂ
ਓ, ਨੈਣਾ ਵਿੱਚ ਕੱਜਲਾ ਤੇ ਕੰਨਾਂ ਵਿੱਚ ਵਾਲੀਆਂ
ਓ, ਤਲੀਆਂ ਤੇ ਸੋਹਣੀਏ ਨੀ ਮਹਿੰਦੀਆਂ ਵੀ ਲਾ ਲਈਆਂ

ਪਿਆਰ ਸਾਡੇ ਨਾਲ਼ ਪਾਇਆ
ਹੱਥੀਂ ਰਾਜ ਖੁਣਵਾਇਆ
ਫੇਰ ਦੱਸ ਸਾਥੋਂ ਪਰਦਾ ਆ ਕਿਓਂ?

ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ
ਜਾਨ ਬਣ ਗਈ ਐਂ ਮਿੱਤਰਾਂ ਦੀ ਤੂੰ
ਨੀ ਸੋਹਣੀਏ ਸੁਨੱਖੀਏ, ਨੀ ਦਿਲ ਵਿੱਚ ਰੱਖੀਏ



Credits
Writer(s): Pavneet Singh Birgi
Lyrics powered by www.musixmatch.com

Link