Sajan Ji Rehan Deo

ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਅਸੀਂ ਉਜੜੇ ਘਰਾਂ ਦੇ ਸਿਰਨਾਵੇਂ
ਅਸੀਂ ਉਜੜੇ ਘਰਾਂ ਦੇ ਸਿਰਨਾਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਅਸੀਂ ਗੂੰਗੇ ਸ਼ਹਿਰ 'ਚ ਵੱਸਦੇ, ਸੱਜਣਾ, ਬੋਲ਼ੇ ਹਾਂ
ਅਸੀਂ ਗੂੰਗੇ ਸ਼ਹਿਰ 'ਚ ਵੱਸਦੇ, ਸੱਜਣਾ, ਬੋਲ਼ੇ ਹਾਂ

ਕਿਉਂ ਹਾਕਾਂ ਮਾਰ ਬੁਲਾਵੇ? ਕਿਉਂ ਹਾਕਾਂ ਮਾਰ ਬੁਲਾਵੇ?
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਅਸੀਂ ਮੌਤ ਵਿਚਾਲ਼ੇ ਲਟਕੇ ਦੋ ਪਲ ਜ਼ਿੰਦਗੀ ਦੇ
ਅਸੀਂ ਮੌਤ ਵਿਚਾਲ਼ੇ ਲਟਕੇ ਦੋ ਪਲ ਜ਼ਿੰਦਗੀ ਦੇ

ਕਿਉਂ ਸਾਡੀ ਖ਼ੈਰ ਮਨਾਵੇ? ਕਿਉਂ ਸਾਡੀ ਖ਼ੈਰ ਮਨਾਵੇ?
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਤੈਨੂੰ ਕਿਸ ਗੱਲ ਦੀ ਮਜਬੂਰੀ? ਕੀ ਖ਼ੁਦਗਰਜ਼ੀ ਐ?
ਤੈਨੂੰ ਕਿਸ ਗੱਲ ਦੀ ਮਜਬੂਰੀ? ਕੀ ਖ਼ੁਦਗਰਜ਼ੀ ਐ? ਓ

ਕਿਉਂ ਸਾਡਾ ਦਰਦ ਵੰਡਾਵੇ? ਕਿਉਂ ਸਾਡਾ ਦਰਦ ਵੰਡਾਵੇ?
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਸਾਡੇ ਸਾਹਵਾਂ ਦਾ ਮੁੱਲ ਵੱਟ ਕੇ ਕਹਿਨੈ, "ਚੁੱਪ ਕਰ ਜਾ," ਓ
ਸਾਡੇ ਸਾਹਵਾਂ ਦਾ ਮੁੱਲ ਵੱਟ ਕੇ ਕਹਿਨੈ, "ਚੁੱਪ ਕਰ ਜਾ"

ਕਿਉਂ ਸਾਡਾ ਮੂੰਹ ਖੁੱਲ੍ਹਵਾਵੇ? ਕਿਉਂ ਸਾਡਾ ਮੂੰਹ ਖੁੱਲ੍ਹਵਾਵੇ?
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਅਸੀਂ ਤਿਣਕਾ-ਤਿਣਕਾ ਕਰਕੇ ਇੱਜ਼ਤ ਜੋੜੀ ਐ
ਅਸੀਂ ਤਿਣਕਾ-ਤਿਣਕਾ ਕਰਕੇ ਇੱਜ਼ਤ ਜੋੜੀ ਐ

ਕਿਉਂ ਸਾਡੀ ਖ਼ਾਕ ਉਡਾਵੇ? ਕਿਉਂ ਸਾਡੀ ਖ਼ਾਕ ਉਡਾਵੇ?
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਓਹ ਮਰ ਜਾਣਾ ਤੇ ਕੱਲ੍ਹ ਸੀ ਜੋ ਅੱਜ ਬੀਤ ਗਿਆ
ਓਹ ਮਰ ਜਾਣਾ ਤੇ ਕੱਲ੍ਹ ਸੀ ਜੋ ਅੱਜ ਬੀਤ ਗਿਆ

ਕਿਉਂ ਮਰ ਚੁਕਿਆਂ ਨੂੰ ਚਾਹਵੇ?
ਕਿਉਂ ਮਰ ਚੁਕਿਆਂ ਨੂੰ ਚਾਹਵੇ? ਸੱਜਣ ਜੀ, ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਅਸੀਂ ਉਜੜੇ ਘਰਾਂ ਦੇ ਸਿਰਨਾਵੇਂ
ਅਸੀਂ ਉਜੜੇ ਘਰਾਂ ਦੇ ਸਿਰਨਾਵੇਂ, ਸੱਜਣ ਜੀ, ਰਹਿਣ ਦਿਓ
ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ

ਅਸੀਂ ਬੱਦਲ਼ਾਂ ਦੇ ਪਰਛਾਂਵੇਂ
ਸੱਜਣ ਜੀ, ਰਹਿਣ ਦਿਓ, ਬਸ ਰਹਿਣ ਦਿਓ



Credits
Writer(s): Gurdas Maan
Lyrics powered by www.musixmatch.com

Link