Aina Tainu Pyar Kran

ਜਿਵੇਂ ਚੰਨ 'ਤੇ ਚਕੋਰ, ਜਿਵੇਂ ਗੜਵਾ 'ਤੇ ਡੋਰ
ਜਿਵੇਂ ਮੱਛਲੀ 'ਤੇ ਮਾਨਸਰਾਂ

ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ

ਅੰਬਰਾਂ ਦੇ ਤਾਰੇ ਵੀ ਲਊਗਾ ਕੋਈ ਗਿਣ, ਨੀ
ਸਾਗਰਾਂ ਦੇ ਪਾਣੀ ਵੀ ਲਊਗਾ ਕੋਈ ਮਿਣ, ਨੀ
ਅੰਬਰਾਂ ਦੇ ਤਾਰੇ ਵੀ ਲਊਗਾ ਕੋਈ ਗਿਣ, ਨੀ
ਸਾਗਰਾਂ ਦੇ ਪਾਣੀ ਵੀ ਲਊਗਾ ਕੋਈ ਮਿਣ, ਨੀ

ਕੋਈ ਪਿਆਰ ਦੀ ਨਾ ਹੱਦ
ਨੀ, ਇਹ ਹੱਦ ਨਾਲ਼ੋਂ ਵੱਧ
ਕਿਸੇ ਰਾਂਝੇ ਅਤੇ ਮਜਨੂੰ ਤਰਾਂ

ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ

ਪਿਆਰ ਜਿਵੇਂ ਕਰਦੇ ਨੇ ਕੰਢੇ ਅਤੇ ਲਹਿਰਾਂ, ਨੀ
ਸ਼ਾਮਾਂ ਨੂੰ ਮਿਲਣ ਜਿਵੇਂ ਢਲੀਆਂ ਦੁਪਹਿਰਾਂ, ਨੀ
ਪਿਆਰ ਜਿਵੇਂ ਕਰਦੇ ਨੇ ਕੰਢੇ ਅਤੇ ਲਹਿਰਾਂ, ਨੀ
ਸ਼ਾਮਾਂ ਨੂੰ ਮਿਲਣ ਜਿਵੇਂ ਢਲੀਆਂ ਦੁਪਹਿਰਾਂ, ਨੀ

ਜਿਵੇਂ ਫੁੱਲ-ਖੁਸ਼ਬੋ, ਜਿਵੇਂ ਦੀਵਾ ਅਤੇ ਲੋਅ
ਜਿਵੇਂ ਹੁੰਦਾ ਪਰਦੇਸੀ ਨੂੰ ਗਰਾਂ

ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ

ਰੱਬ ਨਾ ਕਰੇ, ਨੀ ਪੈਣ ਦਿਲਾਂ ਵਿੱਚ ਦੂਰੀਆਂ
ਢੁੱਕਣ ਨਾ ਨੇੜੇ ਰੋਸੇ, ਗਿਲੇ, ਮਜਬੂਰੀਆਂ
ਰੱਬ ਨਾ ਕਰੇ, ਨੀ ਪੈਣ ਦਿਲਾਂ ਵਿੱਚ ਦੂਰੀਆਂ
ਢੁੱਕਣ ਨਾ ਨੇੜੇ ਰੋਸੇ, ਗਿਲੇ, ਮਜਬੂਰੀਆਂ

ਜੱਗ ਜਾਵੇ ਭਾਵੇਂ ਰੁੱਸ, ਨੀ ਤੂੰ ਰਹੇਂ ਸਦਾ ਖੁਸ਼
ਤੇਰੇ ਸਾਰੇ ਦੁੱਖ ਹੱਸ ਕੇ ਜ਼ਰਾਂ

ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ

ਦੂਰ ਕਿਤੇ ਨਿੱਕਾ ਜਾ ਵਸਾਈਏ ਇੱਕ ਘਰ, ਨੀ
ਜਿੱਥੇ ਸਾਨੂੰ ਕਿਸੇ ਦਾ ਨਾ ਹੋਵੇ ਕੋਈ ਡਰ, ਨੀ
ਦੂਰ ਕਿਤੇ ਨਿੱਕਾ ਜਾ ਵਸਾਈਏ ਇੱਕ ਘਰ, ਨੀ
ਜਿੱਥੇ ਸਾਨੂੰ ਕਿਸੇ ਦਾ ਨਾ ਹੋਵੇ ਕੋਈ ਡਰ, ਨੀ

ਲੱਖ ਤੇਰੀਆਂ ਮੈਂ ਮੰਨਾਂ, ਇੱਕੋ ਗਾਮੇ ਦੀ ਤਮੰਨਾ
ਤੇਰੇ ਨਾਲ਼ ਜੀਵਾਂ ਤੇਰੇ ਨਾ' ਮਰਾਂ

ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ
ਮੈਂ ਐਨਾ ਤੈਨੂੰ ਪਿਆਰ ਕਰਾਂ



Credits
Writer(s): Tejwant Kittu, Gurnam Singh
Lyrics powered by www.musixmatch.com

Link