Teri Khair Hove

ਸ਼ਾਲਾ, ਜੀਵੇ ਤੂੰ, ਲੱਖ ਥੀਵੇ ਤੂੰ
ਸ਼ਾਲਾ, ਜੀਵੇ ਤੂੰ, ਲੱਖ ਥੀਵੇ ਤੂੰ
ਤੇਰਾ ਵੈਰ ਤੇ ਨਾ ਕੋਈ ਗ਼ੈਰ ਹੋਵੇ

ਜਾ ਵੇ ਸੱਜਣ, ਤੇਰੀ ਖ਼ੈਰ ਹੋਵੇ
ਵਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ

ਤੂੰ ਚੁੰਮਦਾ ਮੂੰਹ ਖ਼ੁਸ਼ੀਆਂ ਦੇ
ਤੂੰ ਚੁੰਮਦਾ ਮੂੰਹ ਖ਼ੁਸ਼ੀਆਂ ਦੇ
ਸਾਡੇ ਗ਼ਮ ਦੀ ਸਿਖਰ ਦੁਪਹਿਰ ਹੋਵੇ

ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ

ਤੇਰੇ ਪੈਰੀ ਜੁੱਤੀਆਂ ਚੁੰਮਣ ਨੂੰ
ਅਸੀਂ ਤਿਣਕਾ-ਤਿਣਕਾ ਭੁਰ ਜਾਈਏ

ਤੇਰੇ ਪੈਰੀ ਜੁੱਤੀਆਂ ਚੁੰਮਣ ਨੂੰ
ਅਸੀਂ ਤਿਣਕਾ-ਤਿਣਕਾ ਭੁਰ ਜਾਈਏ
ਜਾਂ ਆਪਣੀ ਅੱਗ ਵਿੱਚ ਸੜ ਜਾਈਏ
ਜਾਂ ਹੰਝੂ ਬਣ-ਬਣ ਖੁਰ ਜਾਈਏ

ਤੈਨੂੰ ਮਿਲ ਜਾਏ ਮਹਿਕ ਮੁਹੱਬਤਾਂ ਦੀ
ਤੈਨੂੰ ਮਿਲ ਜਾਏ ਮਹਿਕ ਮੁਹੱਬਤਾਂ ਦੀ
ਸਾਡੇ ਹਿੱਸੇ ਗ਼ਮ ਦੀ ਜ਼ਹਿਰ ਹੋਵੇ

ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ

ਕਿਸੇ ਉੱਚੀ ਥਾਂ 'ਤੇ ਲੱਗੀਆਂ ਸਨ
ਇਹ ਅੱਖੀਆਂ ਕਿਸੇ ਗ਼ਰੀਬ ਦੀਆਂ

ਕਿਸੇ ਉੱਚੀ ਥਾਂ 'ਤੇ ਲੱਗੀਆਂ ਸਨ
ਇਹ ਅੱਖੀਆਂ ਕਿਸੇ ਗ਼ਰੀਬ ਦੀਆਂ
ਕੁਛ ਹੋਰ ਸਜਾਵਾਂ ਭੁਗਤ ਲਈਏ
ਅੱਜ ਆਪਣੇ ਲਿਖੇ ਨਸੀਬ ਦੀਆਂ

ਤੈਨੂੰ ਯਾਦ ਰਵੇ ਨਾ ਨਾਂ ਸਾਡਾ
ਤੈਨੂੰ ਯਾਦ ਰਵੇ ਨਾ ਨਾਂ ਸਾਡਾ
ਅਸੀਂ ਭੁੱਲੀਏ, ਰੱਬ ਦਾ ਕਹਿਰ ਹੋਵੇ

ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ
ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ

ਤੇਰੀ ਖ਼ੁਦਾ ਪਰਸਤੀ ਕਾਇਮ ਰਵੇ
ਸਾਡੀ ਯਾਰ ਪਰਸਤੀ ਬਣੀ ਰਵੇ

ਤੇਰੀ ਖ਼ੁਦਾ ਪਰਸਤੀ ਕਾਇਮ ਰਵੇ
ਸਾਡੀ ਯਾਰ ਪਰਸਤੀ ਬਣੀ ਰਵੇ
ਇਹ ਵੀ ਤੇ ਯਾਰ ਦੁਆਵਾਂ ਨੇ
ਤੇਰੀ ਮਸਤੀ-ਹਸਤੀ ਬਣੀ ਰਵੇ

ਤੇਰੇ ਕਦਮਾਂ ਵਿੱਚ ਹੋਵੇ ਸਿਰ ਸਾਡਾ
ਤੇਰੇ ਕਦਮਾਂ ਵਿੱਚ ਹੋਏ ਸਿਰ ਸਾਡਾ
ਸਾਡੇ ਸਿਰ-ਮੱਥੇ ਤੇਰਾ ਪੈਰ ਹੋਵੇ

ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ
ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
(ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ)

ਬੰਦੇ ਨੂੰ ਆਪਣੀ ਬੁੱਕਲ਼ ਵਿੱਚ
ਕਦੇ ਆਪਣਾ ਚਿਹਰਾ ਨਹੀਂ ਦਿਸਦਾ

ਬੰਦੇ ਨੂੰ ਆਪਣੀ ਬੁੱਕਲ਼ ਵਿੱਚ
ਕਦੇ ਆਪਣਾ ਚਿਹਰਾ ਨਹੀਂ ਦਿਸਦਾ
ਤੂੰ ਸੂਰਜ ਹੈ, ਕਦੇ ਸੂਰਜ ਨੂੰ
ਦੁਨੀਆ ਦਾ ਹਨੇਰਾ ਨਹੀਂ ਦਿਸਦਾ

ਮਰਜਾਣੇ Maan ਦੇ ਗੀਤਾਂ 'ਚੋਂ
ਮਰਜਾਣੇ Maan ਦੇ ਗੀਤਾਂ 'ਚੋਂ
ਜਦ ਹੋਵੇ, ਤੇਰੀ ਖ਼ੈਰ ਹੋਵੇ

ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ
ਜਾ ਵੇ, ਸੱਜਣ, ਤੇਰੀ ਖ਼ੈਰ ਹੋਵੇ
ਖ਼ੈਰ ਹੋਵੇ, ਓਏ, ਸ਼ਾਲਾ, ਖ਼ੈਰ ਹੋਵੇ



Credits
Writer(s): Gurdas Maan, Shyam Surender, Aad Shrivastava
Lyrics powered by www.musixmatch.com

Link