Pehli Vaar

ਕੁਦਰਤ ਨੇ ਖੇਲ ਰਚਾਇਆ ਸੀ
ਜਦ ਆਪਣਾ ਮੇਲ ਕਰਾਇਆ ਸੀ
ਕੁਦਰਤ ਨੇ ਖੇਲ ਰਚਾਇਆ ਸੀ
ਜਦ ਆਪਣਾ ਮੇਲ ਕਰਾਇਆ ਸੀ

ਬਿਜਲੀ ਦਿਲ ਮੇਰੇ 'ਤੇ ਵਰ ਗਈ ਸੀ
ਕੁੱਝ ਹੋਇਆ ਸੀ ਦਿਲਦਾਰ ਮੈਨੂੰ

ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ
ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ

ਅੱਖੀਆਂ ਚੋਂ ਬੋਲਾਂ, ਗੱਲ ਦਿਲ ਦੀ ਖੋਲ੍ਹਾਂ
ਤੂੰ ਰੁੱਸ ਨਾ ਜਾਵੇ ਇਸੇ ਲਈ ਡੋਲ੍ਹਾਂ

ਮੇਰੇ ਦਿਲ ਦੀ ਛਿੜਦੀ ਤਾਰ ਰਹੀ
ਮੈਨੂੰ ਮੇਰੀ ਨਾ ਹੁਣ ਸਾਰ ਰਹੀ
ਚੰਨ ਵੇਖੈ ਜਿਵੇਂ ਚਕੋਰ ਕੋਈ
ਉਂਜ ਵੇਖਾਂ ਮੈਂ ਇੱਕ ਸਾਰ ਤੈਨੂੰ

ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ
ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ

ਪਹਿਲਾਂ ਸੀ ਕੱਖ ਦਾ, ਹੁਣ ਹੋ ਗਿਆ ਲੱਖ ਦਾ
ਜੋ ਪਈ ਸਾਡੇ 'ਤੇ ਹਾਏ ਸ਼ੁਕਰ ਉਹ ਅੱਖ ਦਾ

ਤੇਰੇ ਇਸ਼ਕ 'ਚ ਮੈਂ ਕੁੱਝ ਕਰ ਜਾਵਾਂ
ਲੱਗ ਸੀਨੇ ਤੇਰੇ ਮਰ ਜਾਵਾਂ
ਹੁਣ ਆਸ਼ਿਕਾਂ ਵਿੱਚ ਹੈ ਨਾਮ ਮੇਰਾ
ਨਾ ਛੱਡਿਆ ਦੁਨੀਆਦਾਰ ਮੈਨੂੰ

ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ
ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ

ਖੌਰੇ ਕੀ ਗੱਲ ਸੀ ਜੋ ਗੁਜ਼ਰੇ ਪਲ ਸੀ
ਅਸੀ ਸੋਚ ਕੇ ਹਾਰੇ, ਨਾ ਨਿਕਲੇ ਹੱਲ ਸੀ

ਕਿੰਜ ਸਕਸ਼ ਕੋਈ ਆਪਣਾ ਲੱਗ ਸਕਦੈ?
ਕਿੰਜ ਭੁੱਲ ਇਹ ਸਾਰਾ ਜੱਗ ਸਕਦੈ?
ਤਕਦੀਰ ਬਦਲ ਗਈ Kailey ਦੀ
ਮਿਲ਼ਿਆ ਖੁਸ਼ੀਆਂ ਦਾ ਭੰਡਾਰ ਮੈਨੂੰ

ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ
ਮੈਨੂੰ ਪਿਆਰ ਤਾਂ ਓਦੋਂ ਹੀ ਹੋ ਗਿਆ ਸੀ
ਜਦ ਵੇਖਿਆ ਪਹਿਲੀ ਵਾਰ ਤੈਨੂੰ



Credits
Writer(s): Pav Dharia, Maninder Kailey
Lyrics powered by www.musixmatch.com

Link