Angrej Tappe

ਕੋਈ ਚਰਖਾ ਡਾਉਂਦੀ ਨਾ
ਜੀ ਕੋਈ ਚਰਖਾ ਡਾਉਂਦੀ ਨਾ
ਗੱਭਰੂ ਦਾ ਚਿੱਤ ਨਾ ਲੱਗੇ
ਹੋ, ਤੈਨੂੰ ਯਾਦ ਵੀ ਆਉਂਦੀ ਨਾ
ਵੇ, ਤੈਨੂੰ ਯਾਦ ਵੀ ਆਉਂਦੀ ਨਾ
ਵੇ, ਤੈਨੂੰ ਯਾਦ ਵੀ ਆਉਂਦੀ ਨਾ

ਜੀ ਕੋਈ ਭਾਂਡਾ ਭਜ ਗਿਆ ਏ
ਜੀ ਕੋਈ ਭਾਂਡਾ ਭਜ ਗਿਆ ਏ
ਸਾਡਾ ਦਿਲ ਤੂੰ ਤੋੜਿਆ ਤੇ ਨਾਂ ਲੇਖਾਂ ਦਾ ਲੱਗ ਗਿਆ ਏ
ਜੀ ਨਾਂ ਲੇਖਾਂ ਦਾ ਲੱਗ ਗਿਆ ਏ
ਜੀ ਨਾਂ ਲੇਖਾਂ ਦਾ ਲੱਗ ਗਿਆ ਏ

ਜੀ ਲੱਗੇ ਦਾਗ ਮੈਂ ਨਿੱਤ ਧੋਵਾਂ
ਜੀ ਲੱਗੇ ਦਾਗ ਮੈਂ ਨਿੱਤ ਧੋਵਾਂ
ਜਿੰਦਗੀ 'ਚ ਦੁੱਖ ਕੋਈ ਨਾ, ਜੀ ਸੁਖੀ ਸਾਂਦੀ ਮੈਂ ਰੋਵਾਂ
ਕਿ ਸੁਖੀ ਸਾਂਦੀ ਮੈਂ ਰੋਵਾਂ
ਕਿ ਸੁਖੀ ਸਾਂਦੀ ਮੈਂ ਰੋਵਾਂ

ਜੀ ਦੋ ਬੂਟੇ ਤਿਲ ਨੇ, ਜੀ ਦੋ ਬੂਟੇ ਤਿਲ ਨੇ
ਸੱਜਣਾਂ ਨੂੰ ਕਿੰਝ ਆਖੀਏ? "ਜੀ ਉਹ ਕਾਲੇ ਦਿਲ ਦੇ ਨੇ"
ਜੀ ਉਹ ਕਾਲੇ ਦਿਲ ਦੇ ਨੇ
ਜੀ ਉਹ ਕਾਲੇ ਦਿਲ ਦੇ ਨੇ

ਜੀ ਪਾਣੀ ਪੁਣ-ਪੁਣ ਪੀਨੇ ਆਂ
ਜੀ ਪਾਣੀ ਪੁਣ-ਪੁਣ ਪੀਨੇ ਆਂ
ਉਹਨੂੰ ਵੇਖ ਜਾਨ ਨਿਕਲੇ
ਜੀ ਜੀਹਨੂੰ ਵੇਖ-ਵੇਖ ਜੀਂਨੇ ਆਂ
ਜੀ ਜੀਹਨੂੰ ਵੇਖ-ਵੇਖ ਜੀਂਨੇ ਆਂ
ਜੀ ਜੀਹਨੂੰ ਵੇਖ-ਵੇਖ ਜੀਂਨੇ ਆਂ

ਜੀ ਦੋ ਕੁੜੀਆਂ ਰਕੀਬ ਦੀਆਂ
ਜੀ ਦੋ ਕੁੜੀਆਂ ਰਕੀਬ ਦੀਆਂ
ਅੱਖਾਂ ਲਾਕੇ ਤੋੜੀਏੇ ਨਾ ਜੀ ਕਦੇ ਯਾਰੀਆਂ ਗਰੀਬ ਦੀਆ
ਜੀ ਕਦੇ ਯਾਰੀਆਂ ਗਰੀਬ ਦੀਆ
ਜੀ ਕਦੇ ਯਾਰੀਆਂ ਗਰੀਬ ਦੀਆ

ਜੀ ਕੋਈ ਵੈਲੀ ਆ ਖੜ੍ਹਿਆ
ਜੀ ਕੋਈ ਵੈਲੀ ਆ ਖੜ੍ਹਿਆ
ਰੱਜ-ਰੱਜ ਪਿਆਰ ਕਰਨਾ
ਜੀ ਅੱਜ ਜੱਟ ਨੂੰ ਚਾਅ ਚੜਿਆ
ਜੀ ਅੱਜ ਜੱਟ ਨੂੰ ਚਾਅ ਚੜਿਆ
ਜੀ ਅੱਜ ਜੱਟ ਨੂੰ ਚਾਅ ਚੜਿਆ

ਜੀ ਕੋਈ ਬੂਟੇ ਤਿਲ ਨੇ
ਜੀ ਕੋਈ ਬੂਟੇ ਤਿਲ ਨੇ
ਜੱਟ ਦਿਆਂ ਬਾਗਾਂ 'ਚ ਜੀ ਫੁੱਲ ਅਣਖਾਂ ਦੇ ਖਿੱਲਦੇ ਨੇ
ਜੀ ਫੁੱਲ ਅਣਖਾਂ ਦੇ ਖਿੱਲਦੇ ਨੇ
ਜੀ ਫੁੱਲ ਅਣਖਾਂ ਦੇ ਖਿੱਲਦੇ ਨੇ



Credits
Writer(s): Jatinder Shah, Anil Kumar Sabharwal
Lyrics powered by www.musixmatch.com

Link