Thokar

ਹੋ, ਠੋਕਰ-ਠੋਕਰ ਖਾ ਕੇ ਉੱਠੀਏ
ਬੱਲਿਆ, ਪੈਰ ਪਿੱਛੇ ਨਾ ਪੁੱਟੀਏ
ਠੋਕਰ-ਠੋਕਰ ਖਾ ਕੇ ਉੱਠੀਏ
ਬੱਲਿਆ, ਪੈਰ ਪਿੱਛੇ ਨਾ ਪੁੱਟੀਏ

ਪਹਿਲਾਂ-ਪਹਿਲਾਂ ਕਿਸਮਤ ਨਖ਼ਰੇ ਕਰਦੀ ਹੁੰਦੀ ਆ
ਟੌਰ ਵੇਖ ਕੇ ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ
ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ
ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ
ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ

ਹੋ, ਚੋਟੀ ਨਾ' ਟਕਰਾ ਕੇ ਬੱਦਲ਼ੀ ਵਰਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ
ਹੋ, ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ ਜਾਂਦੇ ਨੇ
ਮਾੜਾ ਹੋਵੇ time ਤਾਂ ਮਿਰਜ਼ੇ ਮਾਰੇ ਜਾਂਦੇ ਨੇ

ਹੋ, ਬਾਹਲ਼ੇ ਤੱਤੇ ਤਵੇ 'ਤੇ ਰੋਟੀ ਸੜਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ

ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ
ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ
ਹੋ, Kakowalia, ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ

ਡਾਢੇ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ

ਤੁਣਕਾ-ਤੁਣਕਾ...
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ



Credits
Writer(s): R Guru, Deepu Kakowalia
Lyrics powered by www.musixmatch.com

Link