Swaah Ban Ke

ਮੇਰੇ ਪਿੰਡ ਦੀ ਓਹ ਨਹਿਰ ਨੂੰ ਸੁਨੇਹਾ ਦੇ ਦਿਓ
ਮੇਰੇ ਪਿੰਡ ਦੀ ਓਹ ਨਹਿਰ ਨੂੰ ਸੁਨੇਹਾ ਦੇ ਦਿਓ
ਨੀਂ ਮੈਂ ਫਿਰ ਤਾਰੀ ਲਾਉਂ ਸਿਵਿਆਂ 'ਚ ਸੜ ਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ

ਮੈਥੋਂ ਮਰਿਆ ਨਹੀਂ ਜਾਣਾ ਇਨ੍ਹਾਂ ਤਾਨਿਆਂ ਦੇ ਵਿਚ
ਏਹ ਬੇਗਾਨਿਆ ਦੇ ਵਿਚ, ਏਹ ਮੇਖਾਨਿਆਂ ਦੇ ਵਿਚ
ਮੈਨੂੰ ਚੈਨ ਮਿਲੂ ਮੇਰੇ ਪਿੰਡ ਪਿੱਪਲਾਂ ਦੇ ਥੱਲੇ
ਪੱਤੇ ਲੋਰੀਆਂ ਸਣਾਉਂਦੇ ਜਦੋਂ ਠੰਡੀ ਹਵਾ ਚੱਲੇ
ਮੇਰੇ ਪਿੰਡ ਦੀ ਓਹ ਪੌਣ ਨੂੰ ਸਨੇਹਾ ਦੇ ਦਿਓ
ਮੈਨੂੰ ਲੋਰੀਆਂ ਸੁਨਾਵੇ ਕਿੱਤੇ ਮਾਂ ਬਣਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ

ਮੈਨੂੰ ਪਰਦੇ ਨਾਲ ਵੇਖਦੀ ਏ ਮੌਤ ਕਮ-ਜਾਨ
ਜਿਵੇਂ ਸੱਜਰੀ ਵਿਆਹੀ ਉਡੀਕੇ ਸ਼ਗਨਾਂ ਦੀ ਰਾਤ
ਮੇਰੀ ਅਰਥੀ ਸਜਾਵੇ ਉੱਤੇ ਫੁੱਲ ਰੱਖਦੀ ਏ
ਨਿਤ ਬਨ ਕੇ ਕਲੀਰੇ ਮੇਰਾ ਰਾਹ ਤੱਕਦੀ ਏ
ਮੇਰੇ ਪਿੰਡ ਦੀ ਓਹ ਮਿੱਟੀ ਨੂੰ ਸੁਨੇਹਾ ਦੇ ਦਿਓ
ਤੇਰੇ ਵਿੱਚੇ ਰਲ ਜਾਊਂਗਾ ਮੈਂ ਵਾਹ ਬਣਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ

ਰੱਖ ਹੌਂਸਲਾ ਨੀ ਮਾਏ ਮੇਰਾ ਕਰ ਨਾ ਤੂੰ ਦੁੱਖ
ਪੱਤੇ ਝੱੜਦੇ ਹੀ ਰਹਿੰਦੇ ਕਦੇ ਸੁੱਕਦੇ ਨੀ ਰੁੱਖ
ਮੈਨੂੰ ਮਿਲਿਆ ਨੀ ਕਿੱਤੇ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲ਼ੇ ਤੇਰੀ ਕੁੱਖ
ਮੇਰੀ ਗੰਗਾ ਮੇਰੀ ਮਾਂ ਦੇ ਦੋਵੇਂ ਪੈਰ ਹੋ ਗਏ
ਮੈਨੂੰ ਓਹਨਾ ਵਿੱਚ ਰੋੜੋਓ ਖੁਦਾ ਕਰਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ
ਨੀਂ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ



Credits
Writer(s): Gurmeet Singh, Raj Ranjodh
Lyrics powered by www.musixmatch.com

Link