Dil Koke Vich

ਪੁੱਤ ਜੱਟਾਂ ਦਾ ਕਰੇ ਨੀ, ਜ਼ਿੰਦ ਤੈਥੋਂ ਕੁਰਬਾਨ
ਫੁਲਝੜੀਏ ਨੀ, ਹੋਜਾ ਸਾਡੇ ਉੱਤੇ ਮਿਹਰਬਾਨ
ਓ, ਪੁੱਤ ਜੱਟਾਂ ਦਾ ਕਰੇ ਨੀ ਜ਼ਿੰਦ ਤੈਥੋਂ ਕੁਰਬਾਨ
ਫੁਲਝੜੀਏ ਨੀ ਹੋਜਾ ਸਾਡੇ ਉੱਤੇ ਮਿਹਰਬਾਨ

ਮੁੱਲ ਤੇਰੀਆਂ ਮੁਹੱਬਤਾਂ ਦਾ ਪਾ ਦਿਆਂਗੇ
ਨੀ, ਦਿਲ ਕੋਕੇ ਵਿੱਚ
ਹਾਏ ਨੀ, ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ
ਨੀ, ਦਿਲ ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ

ਨੈਣਾਂ ਸਾਡੇ ਵਿੱਚ ਵੱਸੇ ਤੇਰੀ ਤਸਵੀਰ ਨੀ (ਤੇਰੀ ਤਸਵੀਰ ਨੀ)
ਇੱਕ ਵਾਰੀ ਬਣ ਸਾਡੇ ਲੇਖਾਂ ਦੀ ਲਕੀਰ ਨੀ (ਲੇਖਾਂ ਦੀ ਲਕੀਰ ਨੀ)
ਨੈਣਾਂ ਸਾਡੇ ਵਿੱਚ ਵੱਸੇ ਤੇਰੀ ਤਸਵੀਰ ਨੀ
ਇੱਕ ਵਾਰੀ ਬਣ ਸਾਡੇ ਲੇਖਾਂ ਦੀ ਲਕੀਰ ਨੀ

ਜ਼ਿੰਦ ਸੋਹਣੀਏ ਨੀ ਤਲੀ ਤੇ ਟਿਕਾ ਦਿਆਂਗੇ
ਨੀ, ਦਿਲ ਕੋਕੇ ਵਿੱਚ
ਹਾਏ ਨੀ, ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ
ਨੀ, ਦਿਲ ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ

ਇੱਕ ਵਾਰੀ ਬਿੱਲੋ ਸਾਨੂੰ ਕਰਦੇ ਜੇ ਹਾਂ, ਨੀ (ਕਰਦੇ ਜੇ ਹਾਂ, ਨੀ)
ਰੋਮ-ਰੋਮ ਅਸੀਂ ਤੇਰੇ ਕਰ ਦੇਈਏ ਨਾਂ, ਨੀ (ਕਰ ਦੇਈਏ ਨਾਂ, ਨੀ)
ਇੱਕ ਵਾਰੀ ਬਿੱਲੋ ਸਾਨੂੰ ਕਰਦੇ ਜੇ ਹਾਂ, ਨੀ
ਰੋਮ-ਰੋਮ ਅਸੀਂ ਤੇਰੇ ਕਰ ਦੇਈਏ ਨਾਂ, ਨੀ

ਤੇਰੇ ਇਸ਼ਕੇ ਨੂੰ ਚਾਰ ਚੰਨ ਲਾ ਦਿਆਂਗੇ
ਨੀ, ਦਿਲ ਕੋਕੇ ਵਿੱਚ
ਹਾਏ ਨੀ, ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ
ਨੀ, ਦਿਲ ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ

Jeevan Madali ਗੱਲ ਕੋਕੇ ਦੀ ਹੈ ਕਰਦਾ (ਕੋਕੇ ਦੀ ਹੈ ਕਰਦਾ)
ਪਲ-ਪਲ, ਹਰ ਪਲ ਤੇਰੇ ਉੱਤੇ ਮਰਦਾ (ਤੇਰੇ ਉੱਤੇ ਮਰਦਾ)
Jeevan Madali ਗੱਲ ਕੋਕੇ ਦੀ ਹੈ ਕਰਦਾ
ਪਲ-ਪਲ, ਹਰ ਪਲ ਤੇਰੇ ਉੱਤੇ ਮਰਦਾ

ਸੱਚੇ ਪਿਆਰ ਵਾਲੇ ਰੰਗ 'ਚ ਰੰਗਾ ਦਿਆਂਗੇ
ਨੀ, ਦਿਲ ਕੋਕੇ ਵਿੱਚ
ਹਾਏ ਨੀ, ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ
ਨੀ, ਦਿਲ ਕੋਕੇ ਵਿੱਚ ਸੋਹਣੀਏ ਜੜਾ ਦਿਆਂਗੇ



Credits
Writer(s): Ryan Singh, Kumar Vipen
Lyrics powered by www.musixmatch.com

Link