Chimta

ਇੱਕ ਗੱਲ ਮੈਂ ਸੁਣਾਂਵਾ ਸੁਣੋਂ ਮਿੱਤਰੋ
ਆਜੋ ਭੌਰਿਓ ਬਾਗ਼ਾਂ ਦੇ ਵਿੱਚ ਨਿਤਰੋ
ਲਾਵੋ ਅੰਬਰੀਂ ਉਡਾਰੀ ਬੱਗੇ ਤਿਤਰੋ
ਅੱਜ ਸਾਰਿਆ ਦੇ ਕਿੱਸੇ ਹੇਕਾਂ ਲਾ ਸੁਣਾਵਾਂਗੇ
ਲੈ ਕੇ ਚਿਮਟਾ
ਚਿਮਟਾ ਚੁਬਾਰੇ ਵਿੱਚ ਗੀਤ ਗਵਾਗੇਂ ਨੀ
ਲੈ ਕੇ ਚਿਮਟਾ

ਕਈ ਰਹਿੰਦੇ ਨੇ ਬਠਿੰਡੇ ਕਈ ਮੋਗੇ ਜੀ
ਹੋਸ਼ਿਆਰਪੁਰੋਂ ਆਏ ਜਿਊਣ-ਜੋਗੇ ਜੀ
ਪਾਉਂਦੇ ਚੰਡੀਗੜ੍ਹ ਚਿੜੀਆਂ ਨੂੰ ਚੋਗੇ ਜੀ
ਸੌਂਦੇ ਰਾਤ ਨੂੰ ਸਵੇਰੇ ਫੇ' ਨਾ ਅੱਖ ਖੁੱਲਦੀ
ਯਾਰੋ ਇਹਨਾਂ ਨੂੰ
ਇਹਨਾਂ ਨੂੰ ਤਾਂ ਜਿਵੇਂ ਦੁਨੀਆਂ ਹੀ ਭੁੱਲ ਦੀ
ਯਾਰੋ ਇਹਨਾਂ ਨੂੰ

ਕਈ ਆਉਂਦੇ ਨੇ ਸ਼ੌਕੀਨ ਨਾਭੀ ਪੱਗ ਜੀ
ਕਈ ਭੂਤਨੀ ਦੇ ਨੇ ਪੂਰੇ ਪੱਕੇ ਠੱਗ ਜੀ
ਕਈ ਮੇਰੇ ਜਿਹੇ ਵਿਚਾਰੇ ਲਾਈ-ਲੱਗ ਜੀ
ਇਥੇ ਕੱਠੀ ਹੋਈ ਲੱਕੜੀ ਹਰੇਕ ਦੇਸ਼ ਦੀ
ਜਾਣ ਹੁੰਦੀ ਨਾ
ਹੁੰਦੀ ਨਾ ਬਿਆਂ ਤਾਨੀ-ਬਾਣੀ ਏਸ ਦੀ
ਕਦੇ ਹੁੰਦੀ ਨਾ

ਓਹ ਕਈ ਪੱਟੇ ਹੋਏ ਯਾਰੋ ਲਾਲ ਪਰੀ ਦੇ
ਅਸੀਂ ਸਭਾਂ ਦੇ ਲਿਹਾਜ਼ ਪੂਰੇ ਕਰੀ ਦੇ
ਹੋਕੇ ਟੱਲੀ ਫੇ' ਹੁੰਗਾਰੇ ਜਿਹੇ ਵੀ ਭਾਰੀ ਦੇ
ਹੋਇਆ ਨੇਹਰਾ ਤਾਂ ਪੜ੍ਹਾਕੂ ਕਹਿੰਦਾ ਲਾਇਟ ਬਾਲ ਦੇ
ਨੀ ਬਾਕੀ ਲੜ ਪਏ
ਬਾਕੀ ਲੜ ਪਏ ਓਹਦੇ ਨਾ' ਜਿਹੜੇ ਨੇਹਰਾ ਭਾਲ ਦੇ
ਬਾਕੀ ਲੜ ਪਏ

ਭੈੜੇ ਇਸ਼ਕ ਨੇ ਦਿੱਤੇ ਸਾਰੇ ਪੱਟ ਜੀ
ਇਸ ਕੰਮ 'ਚ ਤਾਂ ਕੋਈ ਵੀ ਨਹੀਂ ਘੱਟ ਜੀ
ਭਾਵੇਂ ਬਣੀਆਂ ਹੋਵੇ ਤੇ ਭਾਵੇਂ ਜੱਟ ਜੀ
ਸਾਰੇ ਹੱਦ ਬੀਤੀ ਆਪੋ-ਆਪਣੀ ਸੁਣਾਉਂਦੇ ਨੇ ਜੀ
ਲੈ ਕੇ ਚਿਮਟਾ
ਚਿਮਟਾ ਭਟਾਲ ਵਿੱਚ ਗੀਤ ਗਾਉਂਦੇ ਨੇ
ਜੀ ਲੈ ਕੇ ਚਿਮਟਾ

ਇੱਕ ਯਾਰ ਸਾਡਾ ਆਸ਼ਿਕ ਮਿਜਾਜ਼ ਬਈ
ਕਿਸੇ ਕੁੜੀ ਦਾ ਨੀ ਕਰਦਾ ਲਿਹਾਜ਼ ਬਈ
ਓਹਦਾ ਨਾਮ ਵੀ ਅਨੋਖਾ ਸਰਤਾਜ਼ ਬਈ
ਲਾਉਂਦਾ ਮਹਿਫ਼ਲਾਂ ਯਾਰਾਂ ਨੂੰ ਕੋਠੇ ਸੱਦ-ਸੱਦ ਕੇ
ਉਹਵੀ ਗਾਉਂਦੇ ਨੇ
ਉਹਵੀ ਗਾਉਂਦੇ ਨੇ ਕਵਿਤ ਅੱਗੇ ਵੱਧ-ਵੱਧ ਕੇ
ਉਹਵੀ ਗਾਉਂਦੇ ਨੇ



Credits
Writer(s): Satinder Sartaaj
Lyrics powered by www.musixmatch.com

Link