Mann Bharrya - Studio

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਗੱਲ-ਗੱਲ 'ਤੇ ਸ਼ੱਕ ਕਰਦੈ
ਏਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖੀਆਂ 'ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ

ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ
ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ

ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ੍ਹ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ

ਮੈਨੂੰ ਤੂੰ ਜੁੱਤੀ ਥੱਲੇ ਰੱਖਦੈ
Jaani, ਲੋਕਾਂ ਅੱਗੇ ਬਣ ਨਾ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ
ਤਾਂਹੀ ਤਾਂ ਉਂਗਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ
ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ
ਤਾਂਹੀ ਤਾਂ ਉਂਗਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ

ਅਗਲੇ ਜਨਮ ਵਿੱਚ ਅੱਲ੍ਹਾ ਐਸਾ ਖੇਲ ਰਚਾਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ

ਵੇ ਫ਼ਿਰ ਤੈਨੂੰ ਪਤਾ ਲੱਗਣਾ
ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ

ਵੇ ਮੈਂਥੋਂ ਤੇਰਾ ਮੰਨ ਭਰਿਆ



Credits
Writer(s): B Praak, Jaani
Lyrics powered by www.musixmatch.com

Link