Churai Janda Eh

ਮੇਰੇ ਦਿਲ ਨੂੰ ਹੋਣ ਲੱਗਿਆ ਐ ਕੀ? ਨਈਂ ਪਤਾ
ਸਭ ਬਦਲਿਆ-ਬਦਲਿਆ ਲੱਗਦਾ ਐ ਕਿਉਂ? ਨਈਂ ਪਤਾ
ਮੇਰੇ ਦਿਲ ਨੂੰ ਹੋਣ ਲੱਗਿਆ ਐ ਕੀ? ਨਈਂ ਪਤਾ
ਸਭ ਬਦਲਿਆ-ਬਦਲਿਆ ਲੱਗਦਾ ਐ ਕਿਉਂ? ਨਈਂ ਪਤਾ

ਉੱਠਦੇ-ਬਹਿੰਦੇ, ਜਾਗਦੇ-ਸੌਂਦੇ
ਕੋਈ ਖ਼ਾਬਾਂ ਵਾਲ਼ਾ ਮਹਿਲ ਬਣਾਈ ਜਾਂਦਾ ਆ

ਕੋਈ ਵਾਰ-ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲ਼ੋਂ ਮੈਨੂੰ ਹੀ ਚੁਰਾਈ ਜਾਂਦਾ ਏ
ਕੋਈ ਵਾਰ-ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲ਼ੋਂ ਮੈਨੂੰ ਹੀ ਚੁਰਾਈ ਜਾਂਦਾ ਏ

ਮੈਂ ਮੇਰੀ ਮੁਸੀਬਤ ਦਾ ਕੀ ਹੱਲ ਕਰਾਂਗਾ?
ਦਿਲ ਕਰਦਾ ਐ ਕਿ ਤੇਰੇ ਨਾਲ਼ ਗੱਲ ਕਰਾਂਗਾ
ਮੈਂ ਰੋਜ਼ ਨਿਕਲ਼ਦਾ ਸੱਜਣਾ ਤੇਰੇ ਘਰ ਵੱਲ ਨੂੰ
ਵਾਪਿਸ ਆਜਾ ਨਾ ਕਹਿ ਕੇ, "ਅੱਜ ਨਈਂ, ਕੱਲ੍ਹ ਕਰਾਂਗਾ"

ਜਿਵੇਂ ਕਿਸੇ ਗ਼ਜ਼ਲ ਦੀ ਧੁਨ, ਮੇਰੇ ਕੰਨਾਂ ਨੇ ਲਈ ਸੁਨ
'ਤੇ ਸਾਰਾ ਦਿਨ ਉਹਨੂੰ ਹੀ ਗੁਣਗੁਣਾਈ ਜਾਂਦਾ ਏ

ਕੋਈ ਵਾਰ-ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲ਼ੋਂ ਮੈਨੂੰ ਹੀ ਚੁਰਾਈ ਜਾਂਦਾ ਏ
ਕੋਈ ਵਾਰ-ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲ਼ੋਂ ਮੈਨੂੰ ਹੀ ਚੁਰਾਈ ਜਾਂਦਾ ਏ

ਤੂੰ ਦੂਰ ਹੋਕੇ ਵੀ ਦੂਰ ਨਹੀਂ
ਤੂੰ ਨਾਲ਼ ਹੋਕੇ ਵੀ ਨਾਲ਼ ਨਹੀਂ
ਜੋ ਪਹਿਲਾਂ ਰਹਿੰਦਾ ਸੀ ਹਾਲ ਮੇਰਾ
ਅੱਜ-ਕੱਲ੍ਹ ਓ ਮੇਰਾ ਹਾਲ ਨਹੀਂ

ਹੰਝੂ ਭੁੱਲ ਗਏ ਰਾਹ, ਅੱਖਾਂ ਹੋਇਆਂ ਬੇਪਰਵਾਹ
ਕੋਈ ਬੁੱਲ੍ਹਾਂ ਉੱਤੇ ਹੱਸੇ ਜੇ ਲਿਆਈ ਜਾਂਦਾ ਏ

ਕੋਈ ਵਾਰ-ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲ਼ੋਂ ਮੈਨੂੰ ਹੀ ਚੁਰਾਈ ਜਾਂਦਾ ਏ
ਕੋਈ ਵਾਰ-ਵਾਰ ਅੱਖਾਂ ਅੱਗੇ ਆਈ ਜਾਂਦਾ ਏ
ਕੋਈ ਮੇਰੇ ਕੋਲ਼ੋਂ ਮੈਨੂੰ ਹੀ ਚੁਰਾਈ ਜਾਂਦਾ ਏ



Credits
Writer(s): Goldboy, Nirmaan
Lyrics powered by www.musixmatch.com

Link