Babul

ਹੱਥ ਫ਼ੜ ਤੂੰ ਸਿਖਾਇਆ ਜੀਹਨੂੰ ਟੁਰਨਾ
ਉਹ ਅੰਬਰਾਂ 'ਚੇ ਉਡਦੀ ਫ਼ਿਰੇ
ਕਿੱਥੇ ਛੱਡ ਗਿਆ ਘਰ ਸੂਨਾ ਕਰਕੇ?
ਵੇ ਆਜਾ, ਲਾਡੋ ਲੱਭਦੀ ਫ਼ਿਰੇ

ਹੱਥ ਫ਼ੜ ਤੂੰ ਸਿਖਾਇਆ ਜੀਹਨੂੰ ਟੁਰਨਾ
ਉਹ ਅੰਬਰਾਂ 'ਚੇ ਉਡਦੀ ਫ਼ਿਰੇ
ਕਿੱਥੇ ਛੱਡ ਗਿਆ ਘਰ ਸੂਨਾ ਕਰਕੇ?
ਵੇ ਆਜਾ, ਲਾਡੋ ਲੱਭਦੀ ਫ਼ਿਰੇ

ਤੈਨੂੰ ਲੱਖ ਵਾਜ ਲਾਉਂਦੀ ਵੇ
ਬਾਬੁਲ ਜੇ ਤੂੰ ਸੁਣ ਪਾਉਂਦਾ
ਤੈਨੂੰ ਮੋੜ ਲੈ ਆਉਂਦੀ ਵੇ
ਬਾਬੁਲ ਜੇ ਤੂੰ ਮੁੜ ਆਉਂਦਾ

ਤੈਨੂੰ ਲੱਖ ਵਾਜ ਲਾਉਂਦੀ ਵੇ
ਬਾਬੁਲ ਜੇ ਤੂੰ ਸੁਣ ਪਾਉਂਦਾ
ਤੈਨੂੰ ਮੋੜ ਲੈ ਆਉਂਦੀ ਵੇ
ਬਾਬੁਲ ਜੇ ਤੂੰ ਮੁੜ ਆਉਂਦਾ

ਜਿਵੇਂ ਰੱਖਦਾ ਐ ਚਾਹਵਾਂ ਨਾਲ ਸਜਾ ਕੇ
ਫ਼ੁੱਲਾਂ ਨੂੰ ਕੋਈ ਮਾਲੀ ਸਾਂਭ ਕੇ
ਸਾਨੂੰ ਰੱਖਿਆ ਬਣਾ ਕੇ ਗੁਲਦਸਤਾ
ਤੂੰ ਮੁੱਖੜੇ 'ਤੇ ਲਾਲੀ ਸਾਂਭ ਕੇ

ਹੋ, ਜਿਵੇਂ ਰੱਖਦਾ ਐ ਚਾਹਵਾਂ ਨਾਲ ਸਜਾ ਕੇ
ਫ਼ੁੱਲਾਂ ਨੂੰ ਕੋਈ ਮਾਲੀ ਸਾਂਭ ਕੇ
ਸਾਨੂੰ ਰੱਖਿਆ ਬਣਾ ਕੇ ਗੁਲਦਸਤਾ
ਤੂੰ ਮੁੱਖੜੇ 'ਤੇ ਲਾਲੀ ਸਾਂਭ ਕੇ

ਐਸੀ ਤੇਰੀ ਫੁਲਵਾਰੀ ਨੇ
ਹਾਏ, ਤੇਰੇ ਬਿਨਾਂ ਰੁੱਲ ਜਾਣਾ
ਤੈਨੂੰ ਲੱਖ ਵਾਜ ਲਾਉਂਦੀ ਵੇ
ਬਾਬੁਲ ਜੇ ਤੂੰ ਸੁਣ ਪਾਉਂਦਾ

ਤੈਨੂੰ ਮੋੜ ਲੈ ਆਉਂਦੀ ਵੇ
ਬਾਬੁਲ ਜੇ ਤੂੰ ਮੁੜ ਆਉਂਦਾ
ਤੈਨੂੰ ਲੱਖ ਵਾਜ ਲਾਉਂਦੀ ਵੇ
ਬਾਬੁਲ ਜੇ ਤੂੰ ਸੁਣ ਪਾਉਂਦਾ



Credits
Writer(s): Sameer Uddin, Traditional
Lyrics powered by www.musixmatch.com

Link