Kath

Mxrci

ਹੋ, ਪਏ ਖਾਤਿਆਂ 'ਚ ਕਦੇ ਨਈਂ ਔਕਾਤ ਦੱਸਦੇ
ਪਿੰਡੋਂ ਤੁਰਾਂ ਲੋਕੀ ਚੜ੍ਹਦੀ ਬਰਾਤ ਦੱਸਦੇ
ਖਾਤਿਆਂ 'ਚ ਕਦੇ ਨਈਂ ਔਕਾਤ ਦੱਸਦੇ
ਪਿੰਡੋਂ ਤੁਰਾਂ ਲੋਕੀ ਚੜ੍ਹਦੀ ਬਰਾਤ ਦੱਸਦੇ

ਹੋ, ਵੈਲੀਆਂ ਨੂੰ ਉਮਰਾਂ ਦੀ ਘਾਟ ਦੱਸਦੇ
ਕਹਿੰਦੇ ਬਾਹਲਿਆਂ ਤੋਂ ੨੬ਵਾਂ ਨਈਂ ਜਾਂਦਾ ਟੱਪਿਆ
(ਕਹਿੰਦੇ ਬਾਹਲਿਆਂ ਤੋਂ ੨੬ਵਾਂ ਨਈਂ ਜਾਂਦਾ ਟੱਪਿਆ)

ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?

ਹੋ, ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
(ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?)

ਜਿਊਂਦਿਆਂ ਤੋਂ ਲੱਗਦੀਆਂ ਮਹਿਫ਼ਲਾਂ, ਬਿੱਲੋ
ਮਰੇ ਉੱਤੇ ਲੱਗਣੇ ਆਂ ਮੇਲੇ, ਬੱਲੀਏ
ਜਿਊਂਦਿਆਂ ਤੋਂ ਲੱਗਦੀਆਂ ਮਹਿਫ਼ਲਾਂ, ਬਿੱਲੋ
ਮਰੇ ਉੱਤੇ ਲੱਗਣੇ ਆਂ ਮੇਲੇ, ਬੱਲੀਏ

ਯਾਰ ਖੱਟੇ, ਪਿਆਰ, ਦਿਲਦਾਰ ਖੱਟੇ ਆ
ਨਾਹੀਂ ਉਸਤਾਦ, ਨਾਹੀਂ ਚੇਲੇ, ਬੱਲੀਏ

ਓ, ਜੰਮਿਆ ਨਈਂ ਕੋਈ ਗਲਵੇਂ ਨੂੰ ਆ ਜਵੇ
ਜੰਮਿਆ ਨਈਂ ਕੋਈ ਗਲਵੇਂ ਨੂੰ ਆ ਜਵੇ
ਹੋ, ਰੱਬ ਚੱਕੂ ਜ਼ਿੱਦੇ ਸਾਡਾ time ਚੱਕਿਆ
(ਹੋ, ਰੱਬ ਚੱਕੂ ਜ਼ਿੱਦੇ ਸਾਡਾ time ਚੱਕਿਆ)

ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?

ਹੋ, ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
(ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?)

ਓ, ਰਹਿਜੂਗਾ ਨਾਮ, ਭਾਵੇਂ ਆਪ ਨਾ ਰਹਾਂ
ਹੋਣਗੀਆਂ ਗੱਲਾਂ, ਬਿੱਲੋ ਗੱਲ-ਗੱਲ 'ਤੇ
ਹੋ, ਤੈਨੂੰ ਦਿੱਤਾ ਦਿਲ, ਬਿੱਲੋ ਤੇਰਾ ਈ ਰਹੁ
ਦੱਸ ਕਾਹਦਾ ਦਾਅਵਾ ਏ ਪਿੰਡੇ ਦੀ ਖੱਲ 'ਤੇ?

ਹੋ, ਜਾਂਦੀ ਵਾਰੀ ਹੋਵੇਂ ਅੱਖਾਂ ਮੂਹਰੇ, ਸੋਹਣੀਏ
ਜਾਂਦੀ ਵਾਰੀ ਹੋਵੇਂ ਅੱਖਾਂ ਮੂਹਰੇ, ਸੋਹਣੀਏ
ਹੋ, ਸਾਡੇ ਦਿਲ ਦੀ ਡਿਓੜੀ ਹੋਰ ਕੌਣ ਟੱਪਿਆ?
(ਸਾਡੇ ਦਿਲ ਦੀ ਡਿਓੜੀ ਹੋਰ ਕੌਣ ਟੱਪਿਆ?)

ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?

ਹੋ, ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
(ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?)

ਹੋ, ਮਿੰਟ 'ਚ ਬੁਝ ਜਾਣ ਮੱਚ ਕੇ, ਬਿੱਲੋ
ਕਾਗਜ਼ਾਂ ਦੇ ਵਰਗੀ ਤਾਸੀਰ ਨਈਂ ਮੇਰੀ
ਓ, ਤੇਰਾ Arjan ਧੁਖਦਾ ਏ ਧੂਣੀ ਵਰਗਾ
Time ਭਾਵੇਂ ਲੱਗੇ ਪਰ ਢਾਹੁੰਦਾ ਨਈਂ ਢੇਰੀ

ਭਦੌੜ-ਭਦੌੜ ਤਾਂ ਕਰਾ ਕੇ ਜਾਊਗਾ
ਭਦੌੜ-ਭਦੌੜ ਤਾਂ ਕਰਾ ਕੇ ਜਾਊਗਾ
ਹੋਰ ਸਾਡਾ ਦੁਨੀਆਂ 'ਤੇ ਕੀ ਰੱਖਿਆ
(ਹੋਰ ਸਾਡਾ ਦੁਨੀਆਂ 'ਤੇ ਕੀ ਰੱਖਿਆ)

ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?

ਹੋ, ਸਿਵਿਆਂ ਨੂੰ ਜਾਂਦਾ ਕੱਠ ਦੱਸੂਗਾ, ਕੁੜੇ
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?
(ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ?)



Credits
Writer(s): Arjan Dhillon
Lyrics powered by www.musixmatch.com

Link