Paani Panjan Daryawan Wala

ਹੋ!
ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
(ਨਹਿਰੀ ਹੋ ਗਿਆ)
ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ
(ਸ਼ਹਿਰੀ ਹੋ ਗਿਆ)

ਜੀ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ
ਓ, ਯਾਦ ਰੱਖਦਾ ਵਿਸਾਖੀ, ਉਹਨੇ ਵੇਖਿਆ ਹੁੰਦਾ ਜੇ
ਯਾਦ ਰੱਖਦਾ ਵਿਸਾਖੀ, ਉਹਨੇ ਵੇਖਿਆ ਹੁੰਦਾ ਜੇ
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਏ!
ਹੋ, ਤੇਰਾ ਖੂਨ ਠੰਡਾ ਹੋ ਗਿਆ ਏ ਖੋਲ੍ਹਦਾ ਨਹੀਂ ਏ
(ਖੋਲ੍ਹਦਾ ਨਹੀਂ ਏ)
ਜੀ ਇਹੋ ਵਿਰਸੇ ਦਾ ਮਸਲਾ ਮਖ਼ੌਲ ਦਾ ਨਹੀਂ ਏ
(ਖ਼ੌਲ ਦਾ ਨਹੀਂ ਏ)

ਹੋ, ਤੇਰਾ ਖੂਨ ਠੰਡਾ ਹੋ ਗਿਆ ਏ ਖੋਲ੍ਹਦਾ ਨਹੀਂ ਏ
ਜੀ ਇਹੋ ਵਿਰਸੇ ਦਾ ਮਸਲਾ ਮਖ਼ੌਲ ਦਾ ਨਹੀਂ ਏ
ਤੈਨੂੰ ਅਜੇ ਨਹੀਂ ਖ਼ਿਆਲ ਪਤਾ ਓਦੋਂ ਈਂ ਲੱਗੂ ਗਾ
ਤੈਨੂੰ ਅਜੇ ਨਹੀਂ ਖ਼ਿਆਲ ਪਤਾ ਓਦੋਂ ਈਂ ਲੱਗੂ ਗਾ
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜ਼ਹਿਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਏ, ਨਾ!
ਇਹਨਾ ਕਾਰਨਾਂ ਤੋਂ ਘਰ 'ਚ ਕਲੇਸ਼ ਜਿਹਾ ਰਹਿੰਦਾ
(ਲੇਸ਼ ਜਿਹਾ ਰਹਿੰਦਾ)
ਹੋ ਪਹਿਲਾਂ ਕਦੀ-ਕਦੀ ਹੁਣ ਤਾ ਹਮੇਸ਼ ਜਿਹਾ ਰਹਿੰਦਾ
(ਮੇਸ਼ ਜਿਹਾ ਰਹਿੰਦਾ)

ਇਹਨਾ ਕਾਰਨਾਂ ਤੋਂ ਘਰ 'ਚ ਕਲੇਸ਼ ਜਿਹਾ ਰਹਿੰਦਾ
ਪਹਿਲਾਂ ਕਦੀ-ਕਦੀ ਹੁਣ ਤਾ ਹਮੇਸ਼ ਜਿਹਾ ਰਹਿੰਦਾ
ਅੰਮੀ ਹੱਕ 'ਚ ਖਲੋਵੇ ਬਾਪੂ ਟੱਕ 'ਚ ਖਲੋਵੇ
ਅੰਮੀ ਹੱਕ 'ਚ ਖਲੋਵੇ ਬਾਪੂ ਟੱਕ 'ਚ ਖਲੋਵੇ
ਸੂਖੀ ਵੱਸਦਾ ਏ ਘਰ ਤਾਂ ਕਚੈਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਹੋ!
ਤੋਤਾ ਉੱਡਣੋਂ ਵੀ ਗਿਆ ਨਾਲੇ ਬੋਲਣੋਂ ਵੀ ਗਿਆ
(ਬੋਲਣੋਂ ਵੀ ਗਿਆ)
ਹੋ, ਭੈੜਾ ਚੂੰਜਾਂ ਨਾਲ ਗੰਢਿਆਂ ਨੂੰ ਖੋਲ੍ਹਣੋਂ ਵੀ ਗਿਆ
(ਖੋਲ੍ਹਣੋਂ ਵੀ ਗਿਆ)

ਹੋ, ਤੋਤਾ ਉੱਡਣੋਂ ਵੀ ਗਿਆ ਨਾਲੇ ਬੋਲਣੋਂ ਵੀ ਗਿਆ
ਭੈੜਾ ਚੂੰਜਾਂ ਨਾਲ ਗੰਢਿਆਂ ਨੂੰ ਖੋਲ੍ਹਣੋਂ ਵੀ ਗਿਆ
ਹੁਣ ਮਾਰਦਾ ਏ ਸੱਪ ਡਾਢਾ ਸ਼ਾਮ ਤੇ ਸਵੇਰੇ
ਹੁਣ ਮਾਰਦਾ ਏ ਸੱਪ ਡਾਢਾ ਸ਼ਾਮ ਤੇ ਸਵੇਰੇ
ਕੇ ਵਟਾ ਕੇ ਜਾਤਾਂ ਮੋਰ ਓ ਕਲੈਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਹੋ!
ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉੱਤੇ
(ਨੌਜਵਾਨਾਂ ਉੱਤੇ)
ਜੀ ਮਾਨ ਭੋਰਾ ਵੀ ਨੀ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ
(ਦੀਆਂ ਸ਼ਾਨਾਂ ਉੱਤੇ)

ਹੋ, ਦੇਖੋ ਕਿਹੋ ਜਿਹੇ ਰੰਗ ਚੜ੍ਹੇ ਨੌਜਵਾਨਾਂ ਉੱਤੇ
ਮਾਨ ਭੋਰਾ ਵੀ ਨੀ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ
ਚਾਰ ਅੱਖਰਾਂ ਨੂੰ ਬੋਲਣੇ ਦਾ ਉਹਦੇ ਕੋਲ ਹੈ ਨੀ ਸਮਾਂ
ਚਾਰ ਅੱਖਰਾਂ ਨੂੰ ਬੋਲਣੇ ਦਾ ਕੋਲ ਹੈ ਨੀ ਸਮਾਂ
ਨਾਮ ਗੁਰਮੀਤ ਸਿੰਘ ਸੀਂ ਜੋ ਗ਼ੈਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

ਹੋ!
ਜੀ ਬੁੱਢੇ ਰੁੱਖਾਂ ਕੋਲ਼ੋਂ ਜਦੋਂ-ਜਦੋਂ ਲੰਘੀਆਂ ਹਵਾਵਾਂ
(ਲੰਘੀਆਂ ਹਵਾਵਾਂ)
ਓ, ਉਹਨਾਂ ਦੱਸੀਆਂ ਇੰਨਾਂ ਨੂੰ ਬੱਸ ਇਕ-ਦੋ ਵਿਛਾਵਾਂ
(ਇਕ-ਦੋ ਵਿਛਾਵਾਂ)

ਬੁੱਢੇ ਰੁੱਖਾਂ ਕੋਲ਼ੋਂ ਜਦੋਂ-ਜਦੋਂ ਲੰਘੀਆਂ ਹਵਾਵਾਂ
ਉਹਨਾਂ ਦੱਸੀਆਂ ਇੰਨਾਂ ਨੂੰ ਬੱਸ ਇਕ-ਦੋ ਵਿਛਾਵਾਂ
ਤੁਸੀਂ ਬੈਠ ਕੇ ਵਿਚਾਰੋ "ਸਰਤਾਜ" ਪਤਾ ਕਰੋ
ਤੁਸੀਂ ਬੈਠ ਕੇ ਵਿਚਾਰੋ "ਸਰਤਾਜ" ਪਤਾ ਕਰੋ
ਕਾਹਤੋਂ ਪਤਾ-ਪਤਾ ਟਾਹਣੀਆਂ ਦਾ ਵੈਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ
ਓ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ
ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ

ਹੋ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਜੀ ਮੁੰਡਾ ਪਿੰਡ ਦਾ ਸੀ, ਸ਼ਹਿਰ ਆਕੇ ਸ਼ਹਿਰੀ ਹੋ ਗਿਆ

Credits
Writer(s): Jatinder Shah, Satinder Sartaaj
Lyrics powered by www.musixmatch.com

Link