Muqammal

(ਆਹ... ਹਾਂ)

ਮੁਕੰਮਲ ਕਦੀ ਨਾ ਮੇਰੇ ਕੋਲ਼ ਆਇਆ
ਹਮੇਸ਼ਾ ਰਿਹਾ ਥੋੜਾ-ਥੋੜਾ ਪਰਾਇਆ

ਮੁਕੰਮਲ ਕਦੀ ਨਾ ਮੇਰੇ, ਕੋਲ਼ ਆਇਆ
ਹਮੇਸ਼ਾ ਰਿਹਾ, ਥੋੜਾ-ਥੋੜਾ ਪਰਾਇਆ
ਵੇ ਦੇਵੇਂਗਾ ਦੱਸ ਕੀ ਫ਼ੇਰ ਓਥੇ ਸਫ਼ਾਈਆਂ?
ਖ਼ੁਦਾ ਨੂੰ ਜਦੋਂ ਤੇਰਾ ਕਿੱਸਾ ਸੁਣਾਇਆ
ਮੁਕੰਮਲ ਕਦੀ ਨਾ ਮੇਰੇ ਕੋਲ਼ ਆਇਆ

ਵੇ ਤੈਥੋਂ ਤਾਂ ਤੇਰੇ ਤਸ੍ਵਰ ਹੀ ਚੰਗੇ
ਜੋ ਰਹਿੰਦੇ ਨੇ, ਹਰ ਪਲ਼ ਮੇਰੇ ਸਾਂਹੀ ਰੰਗੇ
ਤੂੰ ਆਂਵੇ ਘੜੀ ਲਈ ਵੀ ਅਹਿਸਾਨ ਵਾਂਗੂੰ
ਇਹਨਾਂ ਸਾਲਾਂ ਵਾਲੇ ਵੀ ਲੇਖੇ ਨਹੀਂ ਮੰਗੇ

ਅਸਾਨੂੰ ਤੂੰ ਦਿਲ ਚੋਂ ਭੁਲਵੇਂਗਾ ਕਿੱਦਾਂ?
ਫਰੇਬਾਂ ਦੀ ਹੱਟੀ ਚਲਾਵੇਂਗਾ ਕਿੱਦਾਂ?
ਜਦੋਂ ਆਈ ਤਨਹਾਈਆਂ ਵਿੱਚ ਯਾਦ ਕਿੱਧਰੇ
ਓਹਦੋਂ ਸਾਨੂੰ ਦੱਸ ਵੇ ਬੋਲਾਂਵੇਗਾ ਕਿੱਦਾਂ?

(ਹਾਂ...)

ਕੋਈ ਬਾਹਰੋਂ ਲੰਘਿਆ ਮੈਂ ਆਹਟ ਪਛਾਣੀ
ਬੂਹਾ ਖੋਲ੍ਹ ਤੱਕਿਆ, ਹਵਾ ਸੀ ਨਿਮਾਣੀ

ਕੋਈ ਬਾਹਰੋਂ ਲੰਘਿਆ ਮੈਂ ਆਹਟ ਪਛਾਣੀ
ਬੂਹਾ ਖੋਲ੍ਹ ਤੱਕਿਆ, ਹਵਾ ਸੀ ਨਿਮਾਣੀ
ਏਹ ਹਰ ਵੇਲੇ, ਹਰ ਪਾਸੇ, ਤੈਨੂੰ ਹੀ ਵੇਖੇ
ਮੇਰੀ ਰੀਝ ਭੈੜੀ ਇਹ ਖ਼ਸਮਾਂ ਨੂੰ ਖਾਣੀ

ਸੋਹਲ ਪੈਰ ਯਾਦਾਂ ਦੇ ਥੱਕ ਜਾਣਗੇ ਵੇ
ਓਏ! ਤੇਰੇ ਸੁਨੇਹੇ ਕਦੋਂ ਆਣਗੇ ਵੇ
ਮੈਂ ਆਸਾਂ ਦੇ ਵੇਹੜੇ 'ਚ ਕੰਗਣੀ ਖਿਲਾਰੀ
ਕਿ ਚਾਂਵਾ ਦੇ ਗੋਲੇ ਕਦੋਂ ਖਾਣਗੇ ਵੇ?

ਦੂਮੇਲਾਂ ਤੇ ਧਰਤੀ ਅੰਬਰ ਨਾਲ ਜੁੜਗਈ
ਇਹ ਗੱਲ ਸ਼ਾਮ ਤੱਕ, ਸਾਰੇ ਜੰਗਲ 'ਚ ਉੜ੍ਹ ਗਈ
ਮੈਂ ਛੱਤ ਤੇ ਉਦਾਸੀ ਦੀ ਚੁੰਨੀ ਜੋ ਦੇਖੀ
ਖ਼ੁਸ਼ੀ ਦੀ ਖ਼ਬਰ, ਸਾਡੇ ਬੂਹੇ ਤੋਂ ਮੁੜ ਗਈ

ਤੂੰ ਭਾਵੇਂ ਜਿਗ਼ਰ ਤੇ ਕਈ ਵਾਰ ਕਰਤੇ
ਓ ਮੋਹੱਬਤ ਦੇ ਨਾਂ ਤੋਂ ਖ਼ਬਰਦਾਰ, ਕਰਤੇ
ਮਗਰ ਤੈਥੋਂ ਕੁੱਝ ਤਾਂ ਨਿਆਮਤ ਮਿਲੀ ਏ
ਮੇਰੇ ਲਫ਼ਜ਼ ਆਖ਼ਰ ਅਸਰਦਾਰ ਕਰਤੇ

ਗੁਲਾਬੀ-ਗੁਲਾਬੀ ਹਵਾ ਆਈ ਕਿੱਥੋਂ?
ਨਸ਼ੇ ਵਾਲੀ ਹਾਲਤ ਏਹ ਕਰਵਾਈ, ਕਿੱਥੋਂ?

ਗੁਲਾਬੀ-ਗੁਲਾਬੀ ਹਵਾ ਆਈ ਕਿੱਥੋਂ?
ਨਸ਼ੇ ਵਾਲੀ ਹਾਲਤ ਏਹ ਕਰਵਾਈ ਕਿੱਥੋਂ?
ਕੀ ਦੱਸੀਏ ਜੋ ਸਰਤਾਜ ਨੂੰ ਲੋਕੀ ਪੁੱਛਦੇ
ਰੁਬਾਈ ਲਿਖਣ ਦੀ ਕਲਾ ਪਾਈ ਕਿੱਥੋਂ?

ਮੁਕੰਮਲ ਕਦੀ ਨਾ ਮੇਰੇ, ਕੋਲ਼ ਆਇਆ
ਹਮੇਸ਼ਾ ਰਿਹਾ, ਥੋੜਾ-ਥੋੜਾ ਪਰਾਇਆ
ਵੇ ਦੇਵੇਂਗਾ ਦੱਸ ਕੀ ਫ਼ੇਰ ਓਥੇ ਸਫ਼ਾਈਆਂ?
ਖ਼ੁਦਾ ਨੂੰ ਜਦੋਂ ਤੇਰਾ ਕਿੱਸਾ ਸੁਣਾਇਆ
ਮੁਕੰਮਲ ਕਦੀ ਨਾ ਮੇਰੇ ਕੋਲ਼ ਆਇਆ

ਮੁਕੰਮਲ ਕਦੀ ਨਾ ਮੇਰੇ ਕੋਲ਼ ਆਇਆ



Credits
Writer(s): Beat Minister
Lyrics powered by www.musixmatch.com

Link