Suttey Rehan De Panchi

ਸੁੱਤੇ ਰਹਿਣਦੇ ਪੰਛੀ ਮੇਰੀਆਂ ਯਾਦਾਂ ਦੇ
ਉੱਠ ਗਏ ਤਾਂ ਖ਼ਿਆਲਾਂ ਦੇ ਅੰਬਰ ਭਰ ਜਾਣਗੇ
ਰਾਤ ਲੰਘਾਈ ਕੀਕਣ, ਦੱਸ ਕੇ ਹਾਲ਼ ਜਿਹਾ
ਤੇਰੇ ਨੈਣਾਂ ਨੂੰ ਖ਼ਾਬੀਦਾ ਕਰ ਜਾਣਗੇ
ਸੁੱਤੇ ਰਹਿਣਦੇ ਪੰਛੀ

ਸੁਣੀ ਸ਼ਹਿਜ਼ਾਦੀਏ ਨੀ ਤੇਰਿਆਂ ਖ਼ਿਆਲਾਂ ਨੇ
ਨੀਂਦਾਂ ਲੁੱਟ ਲਈਆਂ ਸੱਚੀਂ ਤੇਰਿਆਂ ਸਵਾਲਾਂ ਨੇ
ਸੁਣੀ ਸ਼ਹਿਜ਼ਾਦੀਏ ਨੀ ਤੇਰਿਆਂ ਖ਼ਿਆਲਾਂ ਨੇ
ਨੀਂਦਾਂ ਲੁੱਟ ਲਈਆਂ ਸੱਚੀਂ ਤੇਰਿਆਂ ਸਵਾਲਾਂ ਨੇ

ਹੱਸ ਕੇ ਫ਼ਿਰ ਨਾ ਕਹਿਜੇਂ, ਕੁੱਛ ਹੁਣ ਦੇਖੀਂ ਨੀ
ਨਹੀਂ ਤਾਂ ਮੇਰੇ ਜਜ਼ਬੇ ਸਭ ਕੁੱਝ ਹਰ ਜਾਣਗੇ

ਸੁੱਤੇ ਰਹਿਣਦੇ ਪੰਛੀ ਮੇਰੀਆਂ ਯਾਦਾਂ ਦੇ
ਉੱਠ ਗਏ ਤਾਂ ਖ਼ਿਆਲਾਂ ਦੇ ਅੰਬਰ ਭਰ ਜਾਣਗੇ
ਸੁੱਤੇ ਰਹਿਣਦੇ ਪੰਛੀ

ਕੀ-ਕੀ ਹੁਣ ਹੋਈ ਜਾਂਦਾ? ਸਮਝਾਂ ਨਹੀਂ ਆਉਂਦੀਆਂ
ਸਾਡੇ ਵੇਹੜੇ ਆ ਕੇ ਰੋਜ਼ ਬੁੱਲਬੁੱਲਾਂ ਗਾਉਂਦੀਆਂ
ਕੀ-ਕੀ ਹੁਣ ਹੋਈ ਜਾਂਦਾ? ਸਮਝਾਂ ਨਹੀਂ ਆਉਂਦੀਆਂ
ਸਾਡੇ ਵੇਹੜੇ ਆ ਕੇ ਰੋਜ਼ ਬੁੱਲਬੁੱਲਾਂ ਗਾਉਂਦੀਆਂ

ਮਿੱਠੇ ਦਰਦ ਦੀਆਂ ਨਜ਼ਮਾਂ ਕੰਨੀ ਪੈਂਦੀਆਂ ਨੇ
ਸਾਡਾ ਕੀ ਐ? ਪਰ ਅਹਿਸਾਸ ਤਾਂ ਡਰ ਜਾਣਗੇ

ਰਾਤ ਲੰਘਾਈ ਕੀਕਣ, ਦੱਸ ਕੇ ਹਾਲ਼ ਜਿਹਾ
ਤੇਰੇ ਨੈਣਾਂ ਨੂੰ ਖ਼ਾਬੀਦਾ ਕਰ ਜਾਣਗੇ
ਸੁੱਤੇ ਰਹਿਣਦੇ ਪੰਛੀ

ਮਸਾਂ-ਮਸਾਂ ਰੋਕ ਰੱਖੇ ਨੈਣਾਂ ਵਾਲੇ ਨੀਰ ਨੀ
ਕਿੰਨਾਂ ਚਿਰ ਹੋਰ ਇਹੋ ਟੁੱਟਣੇ ਅਖ਼ੀਰ ਨ੍ਹੀਂ?
ਮਸਾਂ-ਮਸਾਂ ਰੋਕ ਰੱਖੇ ਨੈਣਾਂ ਵਾਲੇ ਨੀਰ ਨੀ
ਕਿੰਨਾਂ ਚਿਰ ਹੋਰ ਇਹੋ ਟੁੱਟਣੇ ਅਖ਼ੀਰ ਨ੍ਹੀਂ?

ਬੱਦਲ ਆਸ ਦੇ ਭਾਰੇ, ਚਿਰ ਤੋਂ ਚੁੱਪ ਖੜ੍ਹੇ
ਪਤਾ ਨਹੀਂ ਏਹ ਕਿਹੜੇ ਵੇਲੇ ਵਰ ਜਾਣਗੇ?
ਬੱਦਲ ਆਸ ਦੇ ਭਾਰੇ, ਚਿਰ ਤੋਂ ਚੁੱਪ ਖੜ੍ਹੇ
ਪਤਾ ਨਹੀਂ ਏਹ ਕਿਹੜੇ ਵੇਲੇ ਵਰ ਜਾਣਗੇ?
ਸੁੱਤੇ ਰਹਿਣਦੇ ਪੰਛੀ

ਮਹਿਕ ਤੇ ਹਵਾਵਾਂ ਹੁਣ, ਹੱਸ ਦੀਆਂ ਨਾਲ਼ ਨਹੀਂ
ਤਿੱਤਲੀਆਂ ਆ ਕੇ ਮੁੜ, ਪੁੱਛਣਾਂ ਵੀ ਹਾਲ਼ ਨਹੀਂ
ਮਹਿਕ ਤੇ ਹਵਾਵਾਂ ਹੁਣ, ਹੱਸ ਦੀਆਂ ਨਾਲ਼ ਨਹੀਂ
ਤਿੱਤਲੀਆਂ ਆ ਕੇ ਮੁੜ, ਪੁੱਛਣਾਂ ਵੀ ਹਾਲ਼ ਨਹੀਂ

ਮੈਂ ਤੇ ਤੇਰੀ ਯਾਦ ਨੇ ਕੱਲ੍ਹਿਆਂ ਰਹਿ ਜਾਣਾ
ਬਾਕੀ ਸਾਰੇ ਆਪੋ-ਆਪਣੇ ਘਰ ਜਾਣਗੇ

ਸੁੱਤੇ ਰਹਿਣਦੇ ਪੰਛੀ ਮੇਰੀਆਂ ਯਾਦਾਂ ਦੇ
ਉੱਠ ਗਏ ਤਾਂ ਖ਼ਿਆਲਾਂ ਦੇ ਅੰਬਰ ਭਰ ਜਾਣਗੇ
ਸੁੱਤੇ ਰਹਿਣਦੇ ਪੰਛੀ

ਅੱਖੀਆਂ ਗੁਲਾਬੀ ਹੋਈਆਂ, ਸੋਚਾਂ ਨੂੰ ਖ਼ੁਮਾਰ ਨੀ
ਮੱਠਾ-ਮੱਠਾ ਦਿਲਾਂ ਉੱਤੇ ਪਈ ਜਾਂਦਾ ਭਾਰ ਨੀ
ਅੱਖੀਆਂ ਗੁਲਾਬੀ ਹੋਈਆਂ, ਸੋਚਾਂ ਨੂੰ ਖ਼ੁਮਾਰ ਨੀ
ਮੱਠਾ-ਮੱਠਾ ਦਿਲਾਂ ਉੱਤੇ ਪਈ ਜਾਂਦਾ ਭਾਰ ਨੀ

ਹਿਜ਼ਰਾਂ ਦੀ ਧੁੱਪ ਤਿੱਖੀ, ਰੁੱਖ ਨਹੀਂ ਵਸਲਾਂ ਦੇ
ਪਿਆਰ ਪਰਿੰਦੇ ਤਪਸ਼ ਜਿਹੀ ਨਾਲ਼ ਮਰ ਜਾਣਗੇ
ਹਿਜ਼ਰਾਂ ਦੀ ਧੁੱਪ ਤਿੱਖੀ, ਰੁੱਖ ਨਹੀਂ ਵਸਲਾਂ ਦੇ
ਪਿਆਰ ਪਰਿੰਦੇ ਤਪਸ਼ ਜਿਹੀ ਨਾਲ਼ ਮਰ ਜਾਣਗੇ
ਸੁੱਤੇ ਰਹਿਣ ਦੇ ਪੰਛੀ

ਸਾਡੇ ਉੱਤੇ ਨਾਜ਼ ਕਰੀਂ, ਇਸ਼ਕੇ 'ਤੇ ਹੱਕ ਨੀ
ਚਾਹੇ ਤਾਂ ਪਰਖ਼ ਲਵੀਂ ਮੁਹੱਬਤਾਂ ਬੇਸ਼ੱਕ ਨੀ
ਸਾਡੇ ਉੱਤੇ ਨਾਜ਼ ਕਰੀਂ, ਇਸ਼ਕੇ 'ਤੇ ਹੱਕ ਨੀ
ਚਾਹੇ ਤਾਂ ਪਰਖ਼ ਲਵੀਂ ਮੁਹੱਬਤਾਂ ਬੇਸ਼ੱਕ ਨੀ

ਚੱਲ ਫ਼ਿਰ ਲਾ ਲੈ ਸ਼ਰਤਾਂ ਆਪਣੇ ਸ਼ਾਇਰ ਨਾਲ਼
ਇਹ Sartaaj ਤਾਂ ਤਾਜ ਪੈਰਾਂ ਵਿੱਚ ਧਰ ਜਾਣਗੇ

ਸੁੱਤੇ ਰਹਿਣਦੇ ਪੰਛੀ ਮੇਰੀਆਂ ਯਾਦਾਂ ਦੇ
ਉੱਠ ਗਏ ਤਾਂ ਖ਼ਿਆਲਾਂ ਦੇ ਅੰਬਰ ਭਰ ਜਾਣਗੇ
ਰਾਤ ਲੰਘਾਈ ਕੀਕਣ, ਦੱਸ ਕੇ ਹਾਲ਼ ਜਿਹਾ
ਤੇਰੇ ਨੈਣਾਂ ਨੂੰ ਖ਼ਾਬੀਦਾ ਕਰ ਜਾਣਗੇ
ਸੁੱਤੇ ਰਹਿਣਦੇ ਪੰਛੀ



Credits
Writer(s): Satinder Sartaaj
Lyrics powered by www.musixmatch.com

Link