Judayaian

ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ, ਰਾਂਝਣਾ ਓਏ
ਸਾਥੋਂ ਝੱਲੀਆਂ ਨਹੀਂ ਜਾਂਦੀਆਂ
ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ, ਰਾਂਝਣਾ ਓਏ
ਸਾਥੋਂ ਝੱਲੀਆਂ ਨਹੀਂ ਜਾਂਦੀ
ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਹਾਏ ਓਏ, ਤੇਰੀ ਦੀਦ ਬਾਝੋੰ

ਤੈਨੂੰ ਵੇਖਿਆ ਬਗ਼ੈਰ, ਚੈਨ ਚਿੱਤ ਨੂੰ ਨਾ ਆਵੇ
ਹਾਏ ਓਏ, ਚਿੱਤ ਨੂੰ ਨਾ ਆਵੇ
ਚੰਨਾ, ਫੁੱਲਾਂ ਵਾਲੀ ਰੁੱਤ ਸਾਨੂੰ ਵੱਢ-ਵੱਢ ਖਾਵੇ
ਹਾਏ-ਓਏ, ਵੱਢ-ਵੱਢ ਖਾਵੇ

ਤੈਨੂੰ ਵੇਖਿਆ ਬਗ਼ੈਰ, ਚੈਨ ਚਿੱਤ ਨੂੰ ਨਾ ਆਵੇ
ਚੰਨਾ, ਫੁੱਲਾਂ ਵਾਲੀ ਰੁੱਤ ਸਾਨੂੰ ਵੱਢ-ਵੱਢ ਖਾਵੇ
ਤੇਰੇ ਨਾਲ ਅੱਖਾਂ ਭੁੱਲ ਕੇ ਮੈਂ ਲਾਈਆਂ, ਰਾਂਝਣਾ ਓਏ
ਸਾਥੋਂ ਝੱਲੀਆਂ ਨਹੀਂ ਜਾਂਦੀ
ਓ, ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਹਾਏ ਓਏ, ਤੇਰੀ ਦੀਦ ਬਾਝੋੰ

ਅਸੀਂ ਹੋ ਗਏ ਆਂ ਸ਼ੌਦਾਈ ਤੇਰੇ ਇਸ਼ਕੇ ਦੇ ਮਾਰੇ
ਤੈਨੂੰ ਸਾਡੇ ਨਾਲ਼ੋਂ, ਚੰਨਾ, ਰਹਿਣ ਲੱਗਦੇ ਪਿਆਰੇ

ਅਸੀਂ ਹੋ ਗਏ ਆਂ ਸ਼ੌਦਾਈ ਤੇਰੇ ਇਸ਼ਕੇ ਦੇ ਮਾਰੇ
ਤੈਨੂੰ ਸਾਡੇ ਨਾਲ਼ੋਂ, ਚੰਨਾ, ਗੈਰ ਲੱਗਦੇ ਪਿਆਰੇ
ਸਾਨੂੰ ਲਾਉਣੀਆਂ-ਬੁਝਾਉਣੀਆਂ ਨਾ ਆਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ... ਓ!
ਦੀਦ ਬਾਝੋਂ ਅੱਖੀਆਂ ਤਿਹਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਹਾਏ ਓਏ, ਤੇਰੀ ਦੀਦ ਬਾਝੋੰ

ਕਦੀ ਆਕੇ ਵੇਖੀ ਅੱਖੀਂ ਸਾਡੀ ਜਿੰਦ ਕੁਰਲਾਉਂਦੀ
ਹਾਏ-ਓਏ, ਜਿੰਦ ਕੁਰਲਾਉਂਦੀ
ਦਿਨੇ ਚੈਨ ਨਹੀਓਂ ਆਉਂਦਾ, ਰਾਤੀਂ ਨੀਂਦ ਨਹੀਓਂ ਆਉਂਦੀ
ਹਾਏ-ਓਏ, ਨੀਂਦ ਨਹੀਓਂ ਆਉਂਦੀ

ਕਦੀ ਆਕੇ ਵੇਖੀ ਅੱਖੀਂ ਸਾਡੀ ਜਿੰਦ ਕੁਰਲਾਉਂਦੀ
ਦਿਨੇ ਚੈਨ ਨਹੀਓਂ ਆਉਂਦਾ, ਰਾਤੀਂ ਨੀਂਦ ਨਹੀਓਂ ਆਉਂਦੀ
ਅਸੀਂ ਯੁੱਗਾਂ ਵਾਂਗੂੰ ਘੜੀਆਂ ਬਿਤਾਈਆਂ, ਰਾਂਝਣਾ ਵੇ
ਸਾਥੋਂ ਝੱਲੀਆਂ ਨਹੀਂ ਜਾਂਦੀ
ਓ, ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਹਾਏ ਓਏ, ਤੇਰੀ ਦੀਦ ਬਾਝੋੰ

ਸਾਡੇ ਚਾਅਵਾਂ ਕੋਲ਼ੋਂ ਪੁੱਛ ਕਿੱਦਾਂ ਹੋਏ ਬੇਕਰਾਰ
ਹਾਏ-ਓਏ, ਹੋਏ ਬੇਕਰਾਰ
ਤੇਰੇ ਰੋਸਿਆਂ ਤੋਂ ਵਾਰੀ ਕਿਹੜਾ ਇੱਕ ਝਾਤੀ ਮਾਰ?
ਹਾਏ-ਓਏ, ਇੱਕ ਝਾਤੀ ਮਾਰ?

ਸਾਡੇ ਚਾਅਵਾਂ ਕੋਲ਼ੋਂ ਪੁੱਛ ਕਿੱਦਾਂ ਹੋਏ ਬੇਕਰਾਰ
ਤੇਰੇ ਰੋਸਿਆਂ ਤੋਂ ਵਾਰੀ ਕਿਹੜਾ ਇੱਕ ਝਾਤੀ ਮਾਰ?
ਤੈਨੂੰ ਚੇਤੇ ਆਉਣ ਤੇਰੀਆਂ ਉਕਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਓਹੋ!

ਦੀਦ ਬਾਝੋਂ ਅੱਖੀਆਂ ਤਿਹਾਈਆਂ, ਰਾਂਝਣਾ ਓਏ
ਸਾਥੋਂ ਝੱਲੀਆਂ ਨਹੀਂ ਜਾਂਦੀਆਂ
ਕਿ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਹੋਏ
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ, ਰਾਂਝਣਾ ਓਏ
ਸਾਥੋਂ ਝੱਲੀਆਂ ਨਹੀਂ ਜਾਂਦੀਆਂ
ਓ, ਝੱਲੀਆਂ ਨਹੀਂ ਜਾਂਦੀਆਂ! ਜੁਦਾਈਆਂ, ਰਾਂਝਣਾ ਓਏ
ਤੇਰੀ ਦੀਦ ਬਾਝੋਂ, ਹਾਏ ਓਏ, ਤੇਰੀ ਦੀਦ ਬਾਝੋੰ
ਚੰਨਾ, ਤੇਰੀ ਦੀਦ ਬਾਝੋਂ



Credits
Writer(s): Satinder Sartaaj, Deepak Jatoi
Lyrics powered by www.musixmatch.com

Link