Tere Qurbaan

ਹਾਜ਼ਰੀਨ!
ਹਜ਼ਰਤ ਬਾਬਾ ਬੁੱਲ੍ਹੇ ਸ਼ਾਹ ਸਾਬ ਦਾ ਇੱਕ ਕਲਾਮ
ਆਪ ਦੇ ਪੇਸ਼ੇ ਖ਼ਿਦਮਤ ਹੈ
ਕਲਾਮ ਦੇ ਬੋਲ਼ ਨੇ "ਭਾਂਵੇ ਜਾਣ ਤੂੰ ਭਾਂਵੇ ਨਾ ਜਾਣ ਵੇ"
"ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ"
ਸਾਈਂ ਬਾਬਾ ਬੁੱਲ੍ਹੇ ਸ਼ਾਹ ਸਾਬ ਦੇ
ਇਸ ਸੂਫ਼ੀਆਨਾ ਕਲਾਮ ਨੂੰ ਮੈਂ
ਥੋੜਾ ਲੋਕ ਸੰਗੀਤ ਦਾ ਪੁੱਟ ਦੇਣ ਦੀ ਕੋਸ਼ਿਸ਼ ਕੀਤੀ ਹੈ
ਓਹਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਐ
ਉਮੀਦ ਹੈ ਆਪ ਸਭ ਨੂੰ ਚੰਗਾ ਲੱਗੇਗਾ
ਆਪ ਦੇ ਪੇਸ਼ੇ ਖ਼ਿਦਮਤ ਹੈ
"ਭਾਂਵੇ ਜਾਣ ਤੂੰ ਭਾਂਵੇ ਨਾ ਜਾਣ ਵੇ"

ਹੇ... ਹੇ... ਨਾ... ਨਾ... ਹਾਂ... ਹਾਂ... ਦੇ-ਰੇ-ਨਾ
ਭਾਂਵੇ ਜਾਣ ਤੂੰ ਭਾਂਵੇ ਨਾ ਜਾਣ ਵੇ
ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ
ਓ ਵੇਹੜੇ ਆ ਵੜ ਮੇਰੇ

ਭਾਂਵੇ ਜਾਣ ਤੂੰ ਭਾਂਵੇ ਨਾ ਜਾਣ ਵੇ
ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ
ਹੋ ਵੇਹੜੇ ਆ ਵੜ ਮੇਰੇ ਆਜਾ

ਪਿਆ ਹੋ ਆਜਾ, ਸਾਈਆਂ ਵੇ ਓ ਆਜਾ
ਪਿਆ ਹੋ ਆਜਾ, ਸਾਈਆਂ ਵੇ ਓ ਆਜਾ

ਤੇਰੇ ਜੇਹਾ ਮੈਨੂੰ ਹੋਰ ਨਾ ਕੋਈ ਵੇ
ਢੂੰਡਾਂ ਜੰਗਲ-ਬੇਲੇ
ਢੂੰਡਾਂ ਜੰਗਲ-ਬੇਲੇ ਰੋਹੀਂ ਵੇ
ਓ ਢੂੰਡਾਂ ਸਾਰਾ ਜਹਾਨੇ ਆਜਾ

ਪਿਆ ਹੋ ਆਜਾ, ਸਾਈਆਂ ਵੇ ਓ ਆਜਾ
ਪਿਆ ਹੋ ਆਜਾ, ਸਾਈਆਂ ਵੇ ਓ ਆਜਾ

ਹਮ... ਲੋਕਾਂ ਭਾਣੇ ਤਾਂ ਝਾਕ ਵਹੀਂਦਾ ਨੀ
ਰਾਂਝਾ ਲੋਕਾਂ ਦੇ ਵਿੱਚ
ਰਾਂਝਾ ਲੋਕਾਂ ਦੇ ਵਿੱਚ ਸਦੀਦਾਂ ਨੀ
ਓ ਮੇਰਾ ਦੀਨ ਈਮਾਨ ਆਜਾ

ਪਿਆ ਹੋ ਆਜਾ, ਸਾਈਆਂ ਵੇ ਓ ਆਜਾ
ਪਿਆ ਹੋ ਆਜਾ, ਸਾਈਆਂ ਵੇ ਓ ਆਜਾ

ਹਮ. ਮਾਪੇ ਛੋੜ ਲੱਗੀ ਲੜ੍ਹ ਤੇਰੇ ਵੇ
ਸ਼ਾਹੇ ਨਾਯਤ ਸਾਈਂ
ਓ ਸ਼ਾਹੇ ਨਾਯਤ ਸਾਈਂ ਮੇਰੇ ਵੇ
ਲਾਈਆਂ ਦੀ ਲੱਜ ਪਾਲ ਆ ਜਾ

ਪਿਆ ਹੋ ਆਜਾ, ਸਾਈਆਂ ਵੇ ਓ ਆਜਾ
ਪਿਆ ਹੋ ਆਜਾ, ਸਾਈਆਂ ਵੇ ਓ ਆਜਾ

ਭਾਂਵੇ ਜਾਣ ਤੂੰ ਭਾਂਵੇ ਨਾ ਜਾਣ ਵੇ
ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ
ਹੋ ਵੇਹੜੇ ਆ ਵੜ ਮੇਰੇ, ਆਜਾ

ਪਿਆ ਹੋ ਆਜਾ, ਸਾਈਆਂ ਵੇ ਓ ਆਜਾ
ਪੀਰਾ... ਸਾਈਂਆਂ ਵੇ ਓ, ਆਜਾ
ਵੇ ਸਾਈਆਂ ਆਜਾ, ਓ ਪੀਰਾ ਆਜਾ
ਹਾੜਾ ਵੇ ਆਜਾ



Credits
Writer(s): Harpreet Singh
Lyrics powered by www.musixmatch.com

Link