The Golden Song (feat. Shradha Patray)

ਆਉਂਦੇ ਆਉਂਦੇ ਤੇਰੇ ਵੱਲ, ਯਾਦ ਆਈ ਤੇਰੀ ਗੱਲ
ਰੁਕੇ ਮੇਰੇ ਪੈਰ, ਰੁਕੇ ਮੇਰੇ ਪੈਰ।
ਪਲ ਪਲ ਉਮੀਦਾਂ ਲਾਈਆਂ, ਦੱਸ ਕਿਉਂ ਰੀਝਾਂ ਲਾਈਆਂ
ਕਿਉਂ ਆਏ ਤੇਰੇ ਸ਼ਹਿਰ, ਆਏ ਤੇਰੇ ਸ਼ਹਿਰ।
ਗੱਲਾਂ ਹੀ ਨਾ ਕਰਦੇ ਤਾਂ ਗਿ਼ਲੇ ਹੀ ਨਾ ਹੁੰਦੇ
ਗਿ਼ਲੇ ਹੀ ਨਾ ਹੁੰਦੇ, ਗਿ਼ਲੇ ਹੀ ਨਾ ਹੁੰਦੇ।
ਕਾਸ਼ ਅਸੀਂ, ਮਿਲੇ ਹੀ ਨਾ ਹੁੰਦੇ
ਮਿਲੇ ਹੀ ਨਾ ਹੁੰਦੇ, ਮਿਲੇ ਹੀ ਨਾ ਹੁੰਦੇ।

ਚੀਰ ਚੀਰ ਦਿਲ ਸਭ ਕੱਡਣਾ ਨਾ ਪੈਂਦਾ,
ਪਿਆਰ 'ਚ ਮਿਲਾਇਆ ਹੱਥ ਵੱਡਣਾ ਨਾ ਪੈਂਦਾ।
ਦੂਰ ਜਾਣ ਵਾਲੇ ਜੇ ਦੂਰ ਦੂਰ ਰਹਿੰਦੇ,
ਜੈਮੀਂ ਰੋ ਰੋ ਤੈਨੂੰ ਫੇਰ ਛੱਡਣਾ ਨਾ ਪੈਂਦਾ।
ਅੱਖਾਂ ਉੱਤੇ ਰੱਖੇ ਹੱਥ, ਗਿਲੇ ਹੀ ਨਾ ਹੰਦੇ
ਗਿਲੇ ਹੀ ਨਾ ਹੰਦੇ, ਗਿਲੇ ਹੀ ਨਾ ਹੰਦੇ।

ਜਿੱਥੇ ਅਸੀਂ ਮਿਲਦੇ ਸੀ ਥਾਵਾਂ ਹੀ ਨਾ ਹੁੰਦੀਆਂ,
ਹੱਥ ਫੜ ਤੁਰਦੇ ਸੀ ਰਾਹਾਂ ਹੀ ਨਾ ਹੁੰਦੀਆਂ।
ਨਾ ਹੀ ਹੁੰਦੇ ਛੱਲੇ ਨਾ ਹੀ ਹੋਣ ਮੁੰਦੀਆਂ,
ਦਿਲ ਹੀ ਨਾ ਹੁੰਦਾ ਤੇ ਇਹ ਸਾਹਾਂ ਹੀ ਨਾ ਹੁੰਦੀਆਂ।
ਨਾ ਟੁੱਟ ਟੁੱਟ ਸੁੱਕਦੇ, ਜੇ ਖਿ਼ਲੇ ਹੀ ਨਾ ਹੁੰਦੇ
ਖਿ਼ਲੇ ਹੀ ਨਾ ਹੁੰਦੇ, ਖਿ਼ਲੇ ਹੀ ਨਾ ਹੁੰਦੇ।
ਕਾਸ਼ ਅਸੀਂ, ਮਿਲੇ ਹੀ ਨਾ ਹੁੰਦੇ
ਮਿਲੇ ਹੀ ਨਾ ਹੁੰਦੇ, ਮਿਲੇ ਹੀ ਨਾ ਹੁੰਦੇ।



Credits
Writer(s): Jasmeet Singh
Lyrics powered by www.musixmatch.com

Link