This Could Be Us

ਇਹ ਰਾਂਝੇ ਮਿਰਜ਼ੇ ਮਜਨੂੰ,
ਇਹ ਹੀਰਾਂ ਸਾਹਿਬਾ ਲੈਲਾ
ਜੇ ਨਾ ਵੀ ਹੁੰਦੇ, ਆਪਾਂ ਬਣ ਜਾਂਦੇ।
ਇੱਕ ਦੂਜੇ ਦੇ ਨੈਣਾਂ ਚੋਂ,
ਰੁਹਾਂ ਨੂੰ ਜੇਕਰ ਮਿਲਦੇ
ਆਪਾਂ ਖਿੜ ਪੈਂਦੇ, ਆਪਾਂ ਬਣ ਜਾਂਦੇ।
ਇਹ ਸਾਹਾਂ ਵਿਚਲੀ ਗਰਮੀ ਫਿਰ ਇਕ ਹੀ ਰਹਿੰਦੀ,
ਇਹ ਕੁਦਰਤ ਦੀ ਬਰਕਤ ਵੀ ਕੋਲੇ ਆ ਬਹਿੰਦੀ।
ਕਾਲੀਆਂ ਲੰਮੀਆਂ ਰਾਤਾਂ ਵਿੱਚ,
ਚੰਨ ਤਾਰੇ ਜੇ ਨਾ ਲੱਭਦੇ
ਆਪਾਂ ਜਗ ਪੈਂਦੇ, ਆਪਾਂ ਬਣ ਜਾਂਦੇ।
ਇੱਕ ਦੂਜੇ ਦੇ ਨੈਣਾਂ ਚੋਂ,
ਰੁਹਾਂ ਨੂੰ ਜੇਕਰ ਮਿਲਦੇ
ਆਪਾਂ ਖਿੜ ਪੈਂਦੇ, ਆਪਾਂ ਬਣ ਜਾਂਦੇ।

ਹਾਂ ਤਮੰਨਾਵਾਂ ਵੇ ਦਿਲ ਵਿੱਚ ਹੀ ਨੇ ਰਹਿ ਗਈਆਂ ਮੇਰੇ,
ਤੂੰ ਨਾ ਤੇਰੀ ਕੋਈ ਸੂਹ ਵੇ ਲੱਭ ਲੱਭ ਲੱਭ ਕੇ ਲੈ ਆਏ ਹਾ ਹਨ੍ਹੇਰੇ।
ਫਿਰ ਵੀ ਇਹ ਖ਼ਿਆਲ ਮੇਰੇ ਦਿਲ ਵਿੱਚ ਆਵੇ।
ਕਿ ਇਹ ਫੁੱਲਾਂ ਦੀ ਖੁਸ਼ਬੁ ਕੋਲ
ਹਵਾਵਾਂ ਜੇ ਨਾ ਹੁੰਦੀਆਂ
ਆਪਾਂ ਵੱਗ ਪੈਂਦੇ, ਆਪਾਂ ਬਣ ਜਾਂਦੇ।
ਕਾਲੀਆਂ ਲੰਮੀਆਂ ਰਾਤਾਂ ਵਿੱਚ,
ਚੰਨ ਤਾਰੇ ਜੇ ਨਾ ਲੱਭਦੇ
ਆਪਾਂ ਜਗ ਪੈਂਦੇ, ਆਪਾਂ ਬਣ ਜਾਂਦੇ।



Credits
Writer(s): Bhartdeep Singh
Lyrics powered by www.musixmatch.com

Link