Peedan

ਤੇਰੇ ਅੰਦਰ ਪਿਆਰ ਹੋਊਗਾ
(ਤੇਰੇ ਅੰਦਰ-)
RB Khera Music

ਨੀ ਮੇਰੇ ਕੋਲ਼ੇ ਕੀ ਲੱਭਦੀ ਏਂ?
ਰਾਂਝੇ ਬਹੁਤ ਨੇ, ਹੀਰਾਂ ਵੀ ਨੇ
ਗੱਲ ਤੇਰੀ ਵੀ ਜਾਇਜ ਜਹੀ ਲੱਗਦੀ
ਤੇਰੇ ਕੋਲ਼ ਤਸਵੀਰਾਂ ਵੀ ਨੇ

ਮੈਨੂੰ ਕਦੇ ਵੀ ਖੁਸ਼ੀ ਨਹੀਂ ਮਿਲਣੀ
ਭਾਵੇਂ ਹੱਥ ਲਕੀਰਾਂ ਵੀ ਨੇ
(ਤੇਰੇ ਅੰਦਰ-)
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)
(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)

ਰੱਬ ਦਾ ਨਾਂਮ ਧਿਆਲੈ ਜਾ ਕੇ
ਸਾਰੀ ਦੁਨੀਆਂ ਜਾਹਲੀ ਆ ਨੀ
ਕੰਨ ਪੜਵਾਕੇ ਸਾਧ ਬਣੇ ਆਂ
ਛੇੜ ਨਾ ਝੁੱਗੀਆਂ ਖ਼ਾਲੀ ਆ ਨੀ
(ਛੇੜ ਨਾ ਝੁੱਗੀਆਂ ਖ਼ਾਲੀ ਆ ਨੀ)
(ਛੇੜ ਨਾ ਝੁੱਗੀਆਂ ਖ਼ਾਲੀ ਆ ਨੀ)

ਹੁਣ ਕਾਹਦੀ ਸ਼ੁਰੂਆਤ ਕਰਾਂ ਮੈਂ?
ਮੇਰੇ ਕੋਲ਼ ਅਖ਼ੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

ਮੇਰੀ ਮਰਜ ਦਾ ਕੋਈ ਇਲਾਜ
ਜੇ ਲੱਭ ਸਕਦੀ ਐਂ ਲੱਭਦੇ ਪਰੀਏ
ਦਿਲ ਮੇਰੇ ਵਿੱਚ ਚੀਕਾਂ-ਚੀਸਾਂ
ਕੱਢ ਸਕਦੀ ਐਂ, ਕੱਢਦੇ ਭਲੀਏ

ਮੇਰੇ ਤਨ 'ਤੇ ਸਬਰ ਦੇ ਲੀੜੇ
ਬਾਕੀ ਤਾਂ ਸਭ ਲੀਰਾਂ ਹੀ ਨੇ
(ਬਾਕੀ ਤਾਂ ਸਭ ਲੀਰਾਂ ਹੀ ਨੇ)

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ

ਮਸਾਂ ਭੁਲਾਇਆ ਜ਼ੁਲਫ਼ ਨੂੰ ਨੀ
ਛਾਵਾਂ ਯਾਦ ਕਰਾ ਦਿੰਦੀਆਂ ਸੀ
ਮੈਨੂੰ ਕੋਈ ਵੀ ਗਲ਼ ਨਾ ਲਾਵੋ
ਬਾਹਵਾਂ ਯਾਦ ਕਰਾ ਦਿੰਦੀਆਂ ਸੀ

ਤੂੰ ਆਖੇਂ ਚੱਲ, ਤੂੰ ਆਖੇਂ ਚੱਲ
ਤੂੰ ਆਖੇਂ, "ਚੱਲ ਛੱਡ ਗੱਲਾਂ ਨੂੰ"
ਮੇਰੇ ਕੋਲ਼ ਜ਼ਮੀਰਾਂ ਵੀ ਨੇ

(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)
(ਤੇਰੇ ਅੰਦਰ ਪਿਆਰ ਹੋਊਗਾ)
(ਮੇਰੇ ਅੰਦਰ ਪੀੜਾਂ ਹੀ ਨੇ)
(ਮੇਰੇ ਅੰਦਰ ਪੀੜਾਂ ਹੀ ਨੇ)

ਦਰਦ, ਦਿਲਾਸੇ, ਹੌਂਕੇ, ਹੰਝੂ
ਰੋ ਰੋ ਕੇ ਵੀ ਵੇਖ਼ ਲਿਆ ਏ
ਕੁੱਝ ਨਹੀਂ ਲੱਭਦਾ, ਹਰ ਅੰਗ ਨੂੰ ਮੈਂ
ਟੋਹ-ਟੋਹ ਕੇ ਵੀ ਵੇਖ਼ ਲਿਆ ਏ
(ਟੋਹ-ਟੋਹ ਕੇ ਵੀ ਵੇਖ਼ ਲਿਆ ਏ)
(ਟੋਹ-ਟੋਹ ਕੇ ਵੀ ਵੇਖ਼ ਲਿਆ ਏ)

ਛੱਡ Nirvair ਨੂੰ ਕੁੱਝ ਨਹੀਂ ਲੱਭਣਾ
ਪਾ ਨਾ ਇਸ਼ਕ, ਜੰਜ਼ੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ-

ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ
ਮੇਰੇ ਅੰਦਰ ਪੀੜਾਂ ਹੀ ਨੇ



Credits
Writer(s): Nirvair Pannu, R.b. Khera
Lyrics powered by www.musixmatch.com

Link