Always With You

MXRCI

ਇੱਕੋ ਗੱਲ ਦੀ ਫ਼ਿਕਰ ਤੈਨੂੰ ਖਾਂਦੀ, ਚੰਨ ਵੇ
ਕਿੰਨੀ ਵਾਰੀ ਕਿਹਾ, "ਛੱਡ ਕੇ ਨਹੀਂ ਜਾਂਦੀ, ਚੰਨ ਵੇ"
(ਕਿੰਨੀ ਵਾਰੀ ਕਿਹਾ, "ਛੱਡ ਕੇ ਨਹੀਂ ਜਾਂਦੀ, ਚੰਨ ਵੇ")

ਇੱਕੋ ਗੱਲ ਦੀ ਫ਼ਿਕਰ ਤੈਨੂੰ ਖਾਂਦੀ, ਚੰਨ ਵੇ
ਕਿੰਨੀ ਵਾਰੀ ਕਿਹਾ, "ਛੱਡ ਕੇ ਨਹੀਂ ਜਾਂਦੀ, ਚੰਨ ਵੇ"
(ਕਿੰਨੀ ਵਾਰੀ ਕਿਹਾ, "ਛੱਡ ਕੇ ਨਹੀਂ ਜਾਂਦੀ, ਚੰਨ ਵੇ")

ਜਾਣ ਦੀਆਂ ਦੋਹਾਂ ਵਿੱਚ ਫ਼ਰਕ ਬੜਾ
ਸਮਾਂ ਤੇ ਜ਼ਮਾਨਾ ਰਹੇ ਪਰਖ ਬੜਾ
ਜਾਣ ਦੀਆਂ ਦੋਹਾਂ ਵਿੱਚ ਫ਼ਰਕ ਬੜਾ
ਸਮਾਂ ਤੇ ਜ਼ਮਾਨਾ ਰਹੇ ਪਰਖ ਬੜਾ

ਤਾਂ ਵੀ ਦੇਖ ਬਣ ਕੇ ਮੈਂ ਢਾਲ ਖੜ੍ਹੀ ਆਂ
ਤਾਂ ਵੀ ਦੇਖ ਬਣ ਕੇ ਮੈਂ ਢਾਲ ਖੜ੍ਹੀ ਆਂ

ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਦੁਖ ਚਾਹੇ ਸੁਖ, ਹਰ ਹਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ

(All I see is you with me)
(All I see is you with me)
(All I see is you with me)
(All I see is you with me)

ਡਰ ਜੱਗ ਦਾ ਕਾਹਤੋਂ ਲਗਦਾ
ਵੇ ਇੱਥੇ ਤਕ ਆ ਕੇ, ਸੋਹਣਿਆ?
ਰਹੇ ਰੋਕਦਾ, ਕੀ ਤੂੰ ਸੋਚਦਾ
ਵੇ ਦੱਸ ਗਲ਼ ਲਾ ਕੇ, ਸੋਹਣਿਆ?

ਲੋਕਾਂ ਦਾ ਕੀ, ਰੱਬ ਨੂੰ ਵੀ ਦਿੰਦੇ ਵੰਡ ਵੇ
ਓਹਨਾਂ ਤੋਂ ਕੀ ਲੈਣਾ, ਕੁੜੀ ਰਜ਼ਾਮੰਦ ਵੇ
ਲੋਕਾਂ ਦਾ ਕੀ, ਰੱਬ ਨੂੰ ਵੀ ਦਿੰਦੇ ਵੰਡ ਵੇ
ਓਹਨਾਂ ਤੋਂ ਕੀ ਲੈਣਾ, ਕੁੜੀ ਰਜ਼ਾਮੰਦ ਵੇ

ਭਾਵੇਂ ਬੜੇ ਉਠਦੇ ਸਵਾਲ, ਖੜ੍ਹੀ ਆਂ
ਭਾਵੇਂ ਬੜੇ ਉਠਦੇ ਸਵਾਲ, ਖੜ੍ਹੀ ਆਂ

ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਦੁਖ ਚਾਹੇ ਸੁਖ, ਹਰ ਹਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ

(ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ)
(ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ)

ਤੂੰ ਨਹੀਂ ਜਾਣਦਾ, ਤੇਰੀ ਜਾਨ ਦਾ
ਵੇ ਮੁੱਲ ਬੜਾ ਮਹਿੰਗਾ, ਝੱਲਿਆ
ਜੋ ਨੇ ਤੇਰੀਆਂ, ਸੱਭੇ ਮੇਰੀਆਂ
ਪੀੜਾਂ ਜੋ ਤੂੰ ਸਹਿੰਦਾ ਕੱਲਿਆ

ਕਿਸਮਤ ਕੋਲੋਂ ਜਾਵੇ ਹਾਰ, Bains ਵੇ
ਐਨਾ ਕਮਜ਼ੋਰ ਨਾ ਪਿਆਰ, Bains ਵੇ
ਕਿਸਮਤ ਕੋਲੋਂ ਜਾਵੇ ਹਾਰ, Bains ਵੇ
ਐਨਾ ਕਮਜ਼ੋਰ ਨਾ ਪਿਆਰ, Bains ਵੇ
(ਐਨਾ ਕਮਜ਼ੋਰ ਨਾ ਪਿਆਰ, Bains ਵੇ)

ਤੇਰੇ ਲਈ ਜਿਹੜਾ ਮੈਂ ਸੰਭਾਲ ਖੜ੍ਹੀ ਆਂ
ਤੇਰੇ ਲਈ ਜਿਹੜਾ ਮੈਂ ਸੰਭਾਲ ਖੜ੍ਹੀ ਆਂ

ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਦੁਖ ਚਾਹੇ ਸੁਖ, ਹਰ ਹਾਲ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ
ਨਾਲ਼ ਖੜ੍ਹੀ ਆਂ, ਵੇ ਤੇਰੇ ਨਾਲ਼ ਖੜ੍ਹੀ ਆਂ

ਜਾਵੇਗਾ ਤੂੰ ਜਿੱਥੇ ਓਹੀ ਰਾਹਾਂ ਚੁਣੀਆਂ
ਲੈ ਹੱਥ ਮੇਰਾ ਫ਼ੜ ਜਿੱਤਣੀ ਤੂੰ ਦੁਨੀਆ
ਲੈ ਹੱਥ ਮੇਰਾ ਫ਼ੜ ਜਿੱਤਣੀ ਤੂੰ ਦੁਨੀਆ
(All I see is you with me)
(All I see is you with me)
(All I see is you with me)
(All I see is you with me)



Credits
Writer(s): Mxrci, Prabh Bains
Lyrics powered by www.musixmatch.com

Link