House Of Lies

ਮੈਨੂੰ ਕੀ ਪਤਾ ਸੀ ਯਾਰੀ (ਮੈਨੂੰ ਕੀ)
ਆ ਕੇ ਮੇਰੀ ਇੱਕ ਦਿਨ ਟੁੱਟ ਜਾਊਗੀ (ਇੱਕ ਦਿਨ ਟੁੱਟ ਜਾਊਗੀ)
ਪੀੜ ਹੋਵੇ ਸੀਨੇ ਵਿੱਚ (ਸੀਨੇ ਵਿੱਚ)
ਐਦਾਂ ਲੱਗੇ ਜਿੱਦਾਂ ਸਾਹ ਮੇਰੀ ਰੁਕ ਜਾਊਗੀ (ਸਾਹ ਮੇਰੀ ਰੁਕ ਜਾਊਗੀ)

ਮੈਨੂੰ ਕੀ ਪਤਾ ਸੀ ਯਾਰੀ (ਯਾਰੀ, ਯਾਰੀ)
ਆ ਕੇ ਮੇਰੀ ਇੱਕ ਦਿਨ ਟੁੱਟ ਜਾਊਗੀ (ਇੱਕ ਦਿਨ ਟੁੱਟ ਜਾਊਗੀ)
ਪੀੜ ਹੋਵੇ ਸੀਨੇ ਵਿੱਚ (ਸੀਨੇ ਵਿੱਚ)
ਐਦਾਂ ਲੱਗੇ ਜਿੱਦਾਂ ਸਾਹ ਮੇਰੀ ਰੁਕ ਜਾਊਗੀ (ਸਾਹ ਮੇਰੀ...)

ਓ, ਜਦੋਂ ਸਾਹ ਮੇਰੀ ਰੁਕ ਜਾਊਗੀ
ਯਾਦਾਂ ਮੇਰੀਆਂ ਦਾ ਮੁੱਲ ਪਾਊਗੀ
ਓ, ਜਿਸ ਦੂਜੇ ਉੱਤੇ ਡੁੱਲ੍ਹਦੀ ਫਿਰੇ ਤੂੰ
ਜਦੋਂ ਹੱਥੋਂ ਉਹਦੇ ਮੇਰੇ ਵਾਂਗੂ ਰੁਲ ਜਾਊਗੀ

ਧੋਖਾ ਦੇਣ ਵਾਲ਼ੀਏ, ਨੀ ਧੋਖਾ ਮਿਲੂ ਕਿਸੇ ਦਿਨ
ਧੋਖਾ ਦੇਣਾ ਭੁੱਲ ਜਾਊਗੀ
ਧੋਖਾ ਦੇਣ ਵਾਲ਼ੀਏ, ਨੀ ਧੋਖਾ ਮਿਲੂ ਕਿਸੇ ਦਿਨ
ਧੋਖਾ ਦੇਣਾ ਭੁੱਲ ਜਾਊਗੀ

ਤੋੜਨੇ ਜੇ ਦਿਲ, ਬੀਬਾ, ਖੇਡ ਨਹੀਂ ਹੁੰਦੇ
ਦਿੱਤੇ ਡੂੰਘੇ ਇੰਨੇ ਸੱਟ ਜਿਹੜੇ ਛੇੜ ਨਹੀਂ ਹੋਣੇ
ਮਸਲੇ ਜੋ ਯਾਦਾਂ ਦੇ ਨੇ ਹੁਣ ਚੱਲੇ ਨੇ
ਐਨੀ ਛੇਤੀ ਇਹ ਚੱਕਰ ਨਿਬੇੜ ਨਹੀਂ ਹੋਣੇ

ਅੱਖਾਂ ਤੋਂ ਰੁੱਸ ਗਈ, ਨੀਂਦਰਾਂ ਉੱਡ ਗਈ
ਲਾਈ ਜੋ ਟੁੱਟ ਗਈ, ਹੁਣ ਰਾਤਾਂ ਨੂੰ ਚੈਨ ਨਹੀਂ ਆਊਗੀ
ਤੂੰ ਵੀ ਰੋਊਗੀ, ਤੂੰ ਵੀ ਕੁਰਲਾਊਗੀ
ਬੇਵਫ਼ਾਈ ਦੀ ਜਦ ਦਿਲ 'ਤੇ ਸੱਟਾਂ ਖਾਊਗੀ

ਧੋਖਾ ਦੇਣ ਵਾਲ਼ੀਏ, ਨੀ ਧੋਖਾ ਮਿਲੂ ਕਿਸੇ ਦਿਨ
ਧੋਖਾ ਦੇਣਾ ਭੁੱਲ ਜਾਊਗੀ
ਹਾਂ, ਧੋਖਾ ਦੇਣ ਵਾਲ਼ੀਏ, ਧੋਖਾ ਮਿਲ਼ੂ ਕਿਸੇ ਦਿਨ
ਧੋਖਾ ਦੇਣਾ ਭੁੱਲ ਜਾਏਂਗੀ

ਦੇਖੀਂ ਦਿਖਾਵਾਂ ਮੈਂ ਦੁਖੜਾ, ਰੋਊਗਾ ਤੇਰਾ ਇਹ ਮੁਖੜਾ
Time ਤੋਂ ਪਹਿਲਾਂ ਈ ਬਦਲੀ, ਸ਼ੁਕਰ ਆ, ਸ਼ੁਕਰ ਆ, ਸ਼ੁਕਰ ਆ
ਪੱਥਰ ਮੇਂ ਲੀਕ ਰਹੇਂਗੀ, ਕਲਮ ਮੇਂ ਗੀਤ ਰਹੇਂਗੀ
ਤੇਰੇ ਨਾ' ਕਰਾਂ ਜੇ ਤੇਰੇ ਮੈਂ ਆਲ਼ੀ ਤਾਂ ਬੀਬਾ ਤੂੰ ਠੀਕ ਰਹੇਂਗੀ

ਇੱਕ ਵਾਰੀ ਛੱਡ ਈ ਦਿੰਨੇ ਆਂ, ਦੇਖ ਲਾ ਜੇ ਰਹਿ ਹੁੰਦਾ ਫ਼ੇ'
ਹਾਲੇ ਵੀ ਜੇ ਦਿਲ 'ਚ ਕੋਈ, ਦੇਖ ਲਾ ਜੇ ਕਹਿ ਹੁੰਦਾ ਫ਼ੇ'
ਸਾਰੀ-ਸਾਰੀ ਰਾਤ, ਮੇਰੀ ਜਾਂ, ਕਿਸੇ ਨਾ' ਕਿਹੜੀ ਥਾਂ ਕਿੰਨੇ ਤਾਰੇ ਗਿਣ ਲਏ?
ਤੂੰ ਕਿਵੇਂ feel ਕਰਦੀ, ਤੇਰੀ ਥਾਂ ਜੇ ਮੈਂ ਹੁੰਦਾ ਫ਼ੇ'?

ਕੱਚੇ ਕੋਠੇ ਉੱਤੇ ਦੱਸ
ਕਿੰਨੀ ਵਾਰੀ, ਸੋਹਣੀਏ, ਹਨੇਰੀ ਬਣ ਝੁੱਲ ਜਾਏਂਗੀ
ਹਾਂ, ਰੱਖਣਾ ਲਕੋ ਕੇ ਪੈਣਾ
ਕਿਸੇ ਨਾਲ਼ ਮੇਰੇ ਬਾਰੇ ਐਦਾਂ ਕਿੱਦਾਂ ਖੁੱਲ੍ਹ ਜਾਏਂਗੀ?

ਹਾਂ, ਧੋਖਾ ਦੇਣ ਵਾਲ਼ੀਏ, ਧੋਖਾ ਮਿਲ਼ੂ ਕਿਸੇ ਦਿਨ
ਧੋਖਾ ਦੇਣਾ ਭੁੱਲ ਜਾਏਂਗੀ
ਹਾਂ, ਧੋਖਾ ਦੇਣ ਵਾਲ਼ੀਏ, ਧੋਖਾ ਦੇਣਾ ਭੁੱਲ ਜਾਏਂਗੀ

Yeah, Ikka (ਧੋਖਾ ਦੇਣ ਵਾਲ਼ੀਏ, ਨੀ ਧੋਖਾ ਮਿਲੂ ਕਿਸੇ ਦਿਨ)
Karan Aujla (ਧੋਖਾ ਦੇਣਾ ਭੁੱਲ ਜਾਊਗੀ), Sanjoy
ਧੋਖਾ ਦੇਣ ਵਾਲ਼ੀਏ, ਨੀ ਧੋਖਾ ਮਿਲੂ ਕਿਸੇ ਦਿਨ, ਧੋਖਾ ਦੇਣਾ ਭੁੱਲ ਜਾਊਗੀ



Credits
Writer(s): Karan Aujla, Ankit Singh Patyal, Sanjoy Deb
Lyrics powered by www.musixmatch.com

Link