Chal Othey Chaliye

ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ
ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ
ਚਲ ਓਥੇ ਚਲੀਏ, ਯਾਰ

ਆਹ, ਸੌ-ਸੌ ਸਵਾਲ ਕਰਦੇ ਗੁਲਾਬ, ਮਹਿਕਾਂ ਜਵਾਬ ਦਿੰਦੀਆਂ ਏ
ਆਹ, ਸੌ-ਸੌ ਸਵਾਲ ਕਰਦੇ ਗੁਲਾਬ, ਮਹਿਕਾਂ ਜਵਾਬ ਦਿੰਦੀਆਂ ਏ
ਜਿੱਥੇ ਭੌਰਿਆਂ ਦੇ ਗੀਤਾਂ ਨੂੰ ਛਾਪ ਕਲੀਆਂ ਕਿਤਾਬ ਦਿੰਦੀਆਂ ਏ
ਓਥੇ ਸਸਤੇ ਭਾਅ ਮੁਸਕਾਨ ਦੀ ਖੁੱਲ੍ਹ ਗਈ ਵੱਡੀ ਜਿਹੀ ਦੁਕਾਨ
ਓਥੇ ਸਸਤੇ ਭਾਅ ਮੁਸਕਾਨ ਦੀ
ਖੁੱਲ੍ਹ ਗਈ ਵੱਡੀ ਜਿਹੀ ਦੁਕਾਨ ਤੇ ਵਾਜਾ ਮਾਰ ਬੁਲਾਉਂਦੇ ਨੇ

ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ
ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ

ਆਹ ਸੁਣੇ ਆਵਾਜ਼, ਚਰਨੇ ਦਾ ਸਾਜ਼, ਕੁਦਰਤ ਰਿਆਜ਼ ਕਰਦੀ ਏ, ਓਹੋ
ਆਹ ਸੁਣੇ ਆਵਾਜ਼, ਚਰਨੇ ਦਾ ਸਾਜ਼, ਕੁਦਰਤ ਰਿਆਜ਼ ਕਰਦੀ ਏ
ਇਹ ਕਾਇਨਾਤ ਮੁੜ ਆਪਣੇ ਓਸ ਮਾਹੀਏ ਦੇ ਨਾਜ਼ ਕਰਦੀ ਏ
ਇਹੀ ਸੰਦਲੀ ਜਿਹੀ ਜਹਾਨ ਕਿ ਨਿੱਘੇ ਜਜ਼ਬਿਆਂ ਜਿਹੇ ਮਕਾਨ
ਇਹੋ ਸੰਦਲੀ ਜਿਹਾ ਜਹਾਨ
ਕਿ ਨਿੱਘੇ ਜਜ਼ਬਿਆਂ ਜਿਹੇ ਮਕਾਨ ਤੇ ਪੰਛੀ ਬਾਤਾਂ ਪਾਉਂਦੇ ਨੇ

ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ
ਚਲ ਓਥੇ ਚਲੀਏ
ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ

ਆਹ, ਸ਼ਬਨਮ ਦੀ ਬੂੰਡ ਉਂਗਲੀ ਦੀ ਏਸ ਪੋਟੇ ਤੇ ਰੱਖ ਕੇ ਵੇਖਾਂਗੇ, ਓਹੋ ਹੋ ਹੋ
ਆਹ, ਸ਼ਬਨਮ ਦੀ ਬੂੰਡ ਉਂਗਲੀ ਦੀ ਏਸ ਪੋਟੇ ਤੇ ਰੱਖ ਕੇ ਵੇਖਾਂਗੇ
ਕਿਰਨਾਂ ਦੇ ਰੰਗ ਸ਼ੀਸ਼ੇ ਦੇ ਓਸ ਤੋਟੇ ਤੇ ਰੱਖ ਕੇ ਵੇਖਾਂਗੇ
ਇੱਕ ਗੱਲ ਸੂਰਜ ਨਾਲ ਕਰਨੀ ਤੇ ਖ਼ਿਆਲਾਂ ਵਿੱਚ ਰੌਸ਼ਨੀ ਭਰਨੀ ਏ
ਹੋ, ਇੱਕ ਗੱਲ ਸੂਰਜ ਨਾਲ ਕਰਨੀ
ਤੇ ਖ਼ਿਆਲਾਂ ਵਿੱਚ ਰੌਸ਼ਨੀ ਭਰਨੀ, ਜੀ ਇਹੀ ਸੁਪਨੇ ਆਉਂਦੇ ਨੇ

ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ
ਚਲ ਓਥੇ ਚਲੀਏ
ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ

ਹੋ, ਗੱਲ ਨਾ' ਵੀ ਗਾੜ ਸੁਣਦੇ ਪਹਾੜ ਇੰਨਾਂ ਨਾਲ ਯਾਰੀਆਂ ਲਾਈਏ
ਮਹਿਬੂਬ ਕੋਲ ਹੁਣ ਕੁੱਝ ਨਾ ਬੋਲ, ਅੰਬਰਾਂ 'ਤੇ ਤਾਰੀਆਂ ਲਾਈਏ

ਗੱਲ ਨਾ' ਵੀ ਗਾੜ ਸੁਣਦੇ ਪਹਾੜ ਇੰਨਾਂ ਨਾਲ ਯਾਰੀਆਂ ਲਾਈਏ
ਮਹਿਬੂਬ ਕੋਲ ਹੁਣ ਕੁੱਝ ਨਾ ਬੋਲ, ਅੰਬਰਾਂ 'ਤੇ ਤਾਰੀਆਂ ਲਾਈਏ
ਅਹਿਸਾਸਾਂ ਨੂੰ Sartaaj ਵੇ ਲਿੱਖ ਕੇ ਰੱਖ ਕਲਮਾਂ ਦੀ ਲਾਜ ਵੇ
ਹੋ, ਅਹਿਸਾਸਾਂ ਨੂੰ Sartaaj
ਵੇ ਲਿੱਖ ਕੇ ਰੱਖ ਕਲਮਾਂ ਦੀ ਲਾਜ, ਇਹੀ ਉਸਤਾਦ ਸਿਖਾਉਂਦੇ ਨੇ

ਨਦੀਆਂ ਨਾਲ ਕਿਨਾਰੇ ਓਥੇ ਇਸ਼ਕ 'ਚ ਸ਼ਰਤਾਂ ਲਾਉਂਦੇ ਨੇ
ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਲੋਹ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਇਸ਼ਕ 'ਚ ਸ਼ਰਤਾਂ ਲਾਉਂਦੇ ਨੇ

ਚਲ ਓਥੇ ਚਲੀਏ
ਓ, ਚਲ ਓਥੇ ਚਲੀਏ, ਯਾਰ
ਕਿ ਜਿੱਥੇ ਨੌ ਰੰਗੇ ਗੁਲਜ਼ਾਰ ਦੇ ਮੌਸਮ ਨਜ਼ਮਾਂ ਗਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਹ ਸ਼ਰਤਾਂ ਲਾਉਂਦੇ ਨੇ

ਨਦੀਆਂ ਨਾਲ ਕਿਨਾਰੇ ਜਿੱਥੇ ਸ਼ਰਤਾਂ ਲਾਉਂਦੇ ਨੇ
ਨਦੀਆਂ ਨਾਲ ਕਿਨਾਰੇ ਜਿੱਥੇ ਇਸ਼ਕ 'ਚ ਲਾਉਂਦੇ ਨੇ

Credits
Lyrics powered by www.musixmatch.com

Link