Ishqe Lyi Qurbania

ਕੀ ਹੁਣ ਗੱਲ ਸੁਣਾਈਏ ਸ਼ੀਰੀਂ ਤੇ ਫ਼ਰਿਹਾਦਾਂ ਦੀ
ਡਾਢੇ ਔਖੇ ਪਰਬਤ ਪਾੜ ਕੇ ਨੀਰ ਵਗਾਣੇ
ਕਰਕੇ ਅੱਖ-ਮਟੱਕੇ ਇਸ਼ਕ ਲੜਾਉਣੇ ਸੌਖੇ ਨੇ
ਹੁੰਦੀ ਮੁਸ਼ਕਿਲ ਇਹ ਜਦ ਪੈਂਦੇ ਤੋੜ ਨਿਭਾਣੇ
ਜਦ ਪੈਂਦੇ ਤੋੜ ਨਿਭਾਣੇ

ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ
ਪਹਿਲਾਂ ਵਫ਼ਾਦਾਰ ਸੀ, ਅੱਜ ਦੇ ਆਸ਼ਿਕ ਸਿਆਣੇ...
ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ
ਪਹਿਲਾਂ ਵਫ਼ਾਦਾਰ ਸੀ, ਅੱਜ ਦੇ ਆਸ਼ਿਕ ਸਿਆਣਿਆਂ

੧੨ ਸਾਲ ਚਰਾਈਆਂ ਮੱਝੀਆਂ ਰਾਂਝੇ ਚਾਕ ਨੇ
ਅੱਜਕੱਲ੍ਹ ਰਾਂਝੇ ਬਣ ਗਏ ਇਸ ਉਮਰ ਦੇ ਨਿਆਣੇ
ਜੀ ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ

ਇਸ਼ਕ ਇਬਾਦਤ ਸੀ ਜਦ ਯਾਰ ਖੁਦਾ ਸੀ ਉਸ ਵੇਲੇ
ਦੀਨ-ਈਮਾਨ ਓਦੋਂ ਸੀ ਕਰਕੇ ਕੌਲ ਪੁਗਾਣੇ
ਇਸ਼ਕ ਇਬਾਦਤ ਸੀ ਜਦ ਯਾਰ ਖੁਦਾ ਸੀ ਉਸ ਵੇਲੇ
ਦੀਨ-ਈਮਾਨ ਓਦੋਂ ਸੀ ਕਰਕੇ ਕੌਲ ਪੁਗਾਣੇ

ਪਰ ਹੁਣ ਵਿਕਤੇ ਰੱਬ ਬਜ਼ਾਰੀ, ਸਸਤੇ ਭਾਅ ਲਗਦੇ
ਕੈਸੀ ਬਣੀ ਇਬਾਦਤ ਰੱਬ ਦੀ ਓਹੀ ਜਾਣੇ
ਜੀ ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ

ਪਾਕ ਮੁਹੱਬਤ ਪਹਿਲਾਂ ਦਿਲ ਮਿਲ਼ਿਆਂ ਦੇ ਸੌਦੇ ਸੀ
ਹੁਣ ਤਾਂ ਸੋਚ-ਸਮਝ ਕੇ ਬੁਣਦੇ ਤਾਣੇ-ਬਾਣੇ
ਪਾਕ ਮੁਹੱਬਤ ਪਹਿਲਾਂ ਦਿਲ ਮਿਲ਼ਿਆਂ ਦੇ ਸੌਦੇ ਸੀ
ਹੁਣ ਤਾਂ ਸੋਚ-ਸਮਝ ਕੇ ਬੁਣਦੇ ਤਾਣੇ-ਬਾਣੇ

ਅੱਖੀਆਂ ਮੀਚ ਕੇ ਹੁਣ ਕੋਈ ਛਾਲ਼ ਝਨਾਂ ਵਿੱਚ ਮਾਰੇ ਨਾ
ਬਸ ਚੁੱਪ ਕਰਕੇ ਮਨ ਲੈਂਦੇ ਨੇ ਰੱਬ ਦੇ ਭਾਣੇ
ਜੀ ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ

ਕੋਈ ਨਹੀਂ ਲੜਕੇ ਮਰਦਾ ਅੱਜਕੱਲ੍ਹ ਵਾਂਗਰ ਮਿਰਜ਼ੇ ਦੇ
ਪਲ ਵਿੱਚ ਕਰਨ ਕਿਨਾਰਾ ਬਣਕੇ ਬੀਬੇ-ਰਾਣੇ
ਕੋਈ ਨਹੀਂ ਲੜਕੇ ਮਰਦਾ ਅੱਜਕੱਲ੍ਹ ਵਾਂਗਰ ਮਿਰਜ਼ੇ ਦੇ
ਪਲ ਵਿੱਚ ਕਰਨ ਕਿਨਾਰਾ ਬਣਕੇ ਬੀਬੇ-ਰਾਣੇ

ਅੱਖੀਆਂ ਯਾਰ ਦੀਆਂ ਵਿੱਚ ਨਸ਼ਾ ਕਿਸੇ ਨੂੰ ਲੱਭਦਾ ਨਹੀਂ
ਹੁਣ ਤਾਂ ਸੌਂ ਜਾਂਦੇ ਨੇ ਬੋਤਲ ਰੱਖ ਸਿਰਹਾਣੇ
ਜੀ ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ

ਅੱਖੀਂ ਦੇਖ ਕੇ ਦੁਖੜਾ ਇੱਕ ਵੀ ਹੰਝੂ ਗਿਰਦਾ ਨਹੀਂ
ਹੁਣ ਤਾਂ ਹੱਸਦੇ-ਹੱਸਦੇ ਜਾਂਦੇ ਲੋਕ ਮਕਾਣੇ
ਅੱਖੀਂ ਦੇਖ ਕੇ ਦੁਖੜਾ ਇੱਕ ਵੀ ਹੰਝੂ ਗਿਰਦਾ ਨਹੀਂ
ਹੁਣ ਤਾਂ ਹੱਸਦੇ-ਹੱਸਦੇ ਜਾਂਦੇ ਲੋਕ ਮਕਾਣੇ

ਜੇ ਕੋਈ ਵਾਂਗ Satinder ਗੱਲ ਕਰੇ ਜਜ਼ਬਾਤਾਂ ਦੀ
ਉਹਨੂੰ ਕਹਿੰਦੇ, "ਇਹਦੀ ਹੈ ਨਹੀਂ ਅਕਲ ਟਿਕਾਣੇ"

ਜੀ ਹੁਣ ਨਹੀਂ ਕਰਦਾ ਕੋਈ ਇਸ਼ਕੇ ਲਈ ਕੁਰਬਾਨੀਆਂ
ਪਹਿਲਾਂ ਵਫ਼ਾਦਾਰ ਸੀ, ਅੱਜ ਦੇ ਆਸ਼ਿਕ ਸਿਆਣੇ
੧੨ ਸਾਲ ਚਰਾਈਆਂ ਮੱਝੀਆਂ ਰਾਂਝੇ ਚਾਕ ਨੇ
ਅੱਜਕੱਲ੍ਹ ਰਾਂਝੇ ਬਣ ਗਏ ਮੇਰੇ ਵਰਗੇ ਨਿਆਣੇ



Credits
Writer(s): Satinder Sartaaj
Lyrics powered by www.musixmatch.com

Link