Dastaar

دستور دستار داده امیری
این بخشش ما هم دستگیری
علم بردارید، بار عزت به آب سر داد
در این سفر

ਹਾਲੇ ਤਾਂ ਸ਼ੁਰੂਆਤਾਂ ਮਿਤਰਾ ਰੱਬ ਦੇ ਬਖ਼ਸ਼ੇ ਕਾਜ ਦੀਆਂ
ਬੜੀਆਂ ਲੰਬੀਆਂ ਰਾਹਵਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ

ਹੁਣ ਸਦਾ ਸਫ਼ਰ ਵਿੱਚ ਰਹਿਣਾ
ਸਦਾ ਸਫ਼ਰ ਵਿੱਚ ਚੱਲਦੇ ਰਹਿਣਾ, ਇਹੀ ਕਿਸਮਤ ਰਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ

ਜੇ ਖ਼ੁਦ ਚਾਹੀਏ ਸਤਿਕਾਰ...
ਖ਼ੁਦ ਚਾਹੀਏ ਸਤਿਕਾਰ ਤਾਂ ਸੱਭ ਦੀ ਇੱਜ਼ਤ ਕਰਨੀ ਚਾਹੀਦੀ

ਹੋ, ਮੁਲਕ ਤਰੱਕੀ ਦੇ ਰਾਹ ਤੁਰਿਆ, ਹੁਣ ਨਾ ਗੱਡੀ ਰੋਕ ਦਿਓ
ਕੀਮਤ ਬੜੀ ਜਵਾਨੀ ਦੀ, ਐਵੇਂ ਨਾ ਭੱਟੀ ਝੋਕ ਦਿਓ
ਮੁਲਕ ਤਰੱਕੀ ਦੇ ਰਾਹ ਤੁਰਿਆ, ਹੁਣ ਨਾ ਗੱਡੀ ਰੋਕ ਦਿਓ
ਕੀਮਤ ਬੜੀ ਜਵਾਨੀ ਦੀ, ਐਵੇਂ ਨਾ ਭੱਟੀ ਝੋਕ ਦਿਓ

ਜੀ ਨਸ਼ਿਆਂ ਤੋਂ ਪਰਹੇਜ਼...
ਨਸ਼ਿਆਂ ਤੋਂ ਪਰਹੇਜ਼ ਕਰ ਲਿਓ, ਇਹੀ ਵਜ੍ਹਾ ਤਬਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ

ਜੇ ਖ਼ੁਦ ਚਾਹੀਏ ਸਤਿਕਾਰ...
ਖ਼ੁਦ ਚਾਹੀਏ ਸਤਿਕਾਰ ਤਾਂ ਸੱਭ ਦੀ ਇੱਜ਼ਤ ਕਰਨੀ ਚਾਹੀਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ
ਜੇ ਖ਼ੁਦ ਚਾਹੀਏ ਸਤਿਕਾਰ...

ਜਿਨ੍ਹਾਂ ਬਚਾਈਆਂ ਇੱਜ਼ਤਾਂ ਤੇ ਜੋ ਸੱਭ ਕੁਝ ਥੋਤੋਂ ਵਾਰ ਗਏ
ਮਾਫ਼ ਜ਼ਮੀਰ ਨੇ ਕਰਨਾ ਨਹੀਂ ਜੇ ਉਹ ਵੀ ਦਿਲੋਂ ਵਿਸਾਰ ਗਏ

ਹਾਏ, ਮਹਿੰਗੀ ਇਹ ਕੁਰਬਾਨੀ...
ਮਹਿੰਗੀ ਇਹ ਕੁਰਬਾਨੀ ਭੁੱਲ ਨਾ ਜਾਇਓ ਸੰਤ-ਸਿਪਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ

ਖ਼ੁਦ ਚਾਹੀਏ ਸਤਿਕਾਰ ਤਾਂ ਸੱਭ ਦੀ ਇੱਜ਼ਤ ਕਰਨੀ ਚਾਹੀਦੀ
ਓ, ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ
ਜੇ ਖ਼ੁਦ ਚਾਹੀਏ ਸਤਿਕਾਰ...

ਇਸ ਜ਼ਮੀਨ ਦਾ ਸਦੀਆਂ ਤੋਂ ਇਤਿਹਾਸ ਫ਼ੋਲ ਕੇ ਵੇਖ ਲਿਓ
ਓਸ ਵਕਤ ਦੇ ਸ਼ਾਇਰਾਂ ਦੇ ਅਹਿਸਾਸ ਫ਼ੋਲ ਕੇ ਵੇਖ ਲਿਓ

ਹਾਏ, ਆਬਰੂਆਂ ਲਈ ਲੋੜ...
ਆਬਰੂਆਂ ਲਈ ਲੋੜ ਹਮੇਸ਼ਾ ਰਹੀਏ ਲਾਲ ਸਿਆਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ

ਜੇ ਖ਼ੁਦ ਚਾਹੀਏ ਸਤਿਕਾਰ...
ਖ਼ੁਦ ਚਾਹੀਏ ਸਤਿਕਾਰ ਤਾਂ ਸੱਭ ਦੀ ਇੱਜ਼ਤ ਕਰਨੀ ਚਾਹੀਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ
ਜੇ ਖ਼ੁਦ ਚਾਹੀਏ ਸਤਿਕਾਰ...

ਬਹੁਤੇ ਫ਼ਲਸਫ਼ਿਆਂ ਨੂੰ ਛੱਡ ਤੂੰ, ਇੱਕ ਗੱਲ ਸੁਣ ਲੈ ਸਾਫ਼ ਜਿਹੀ
ਜ਼ਿੰਦਗੀ ਵਾਲ਼ੀ ਖੇਡ ਸਤਿੰਦਰਾ, ਦੋ ਸਾਹਾਂ ਦੀ ਭਾਫ਼ ਜਿਹੀ

ਫ਼ਿਰ ਰੂਹ ਤੇਰੀ ਉੱਡ ਜਾਣਾ...
ਰੂਹ ਤੇਰੀ ਨੇ ਉੱਡ ਜਾਣਾ ਜਿਓਂ ਉੱਡਦੀ ਫੰਬੀ ਕਾਹੀ ਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ
ਜੇ ਖ਼ੁਦ ਚਾਹੀਏ ਸਤਿਕਾਰ...

ਖ਼ੁਦ ਚਾਹੀਏ ਸਤਿਕਾਰ ਤਾਂ ਸੱਭ ਦੀ ਇੱਜ਼ਤ ਕਰਨੀ ਚਾਹੀਦੀ
ਦੁਸ਼ਮਣ ਵੀ ਹੋਵੇ ਭਾਵੇਂ, ਦਸਤਾਰ ਕਦੇ ਨਹੀਂ ਲਾਹੀ ਦੀ
ਜੇ ਖ਼ੁਦ ਚਾਹੀਏ ਸਤਿਕਾਰ...
ਜੇ ਖ਼ੁਦ ਚਾਹੀਏ ਸਤਿਕਾਰ, ਜੇ ਖ਼ੁਦ ਚਾਹੀਏ ਸਤਿਕਾਰ...

Credits
Writer(s): Satinder Sartaaj
Lyrics powered by www.musixmatch.com

Link