Ishq Di Maari

ਐਸਾ ਰੋਗ ਅਵੱਲਾ ਲੱਗਿਆ
ਤੇ ਪੇਚ ਕੋਈ ਨਾ ਚੱਲਦਾ
ਕੋਝੀ ਕਮਲੀ, ਮੈਂ ਨੀਚ ਨਿਮਾਣੀ
ਤੇ ਮੈਂ ਮਾਣ ਕਰਾਂ ਕਿਸ ਗੱਲ ਦਾ?

ਇਸ਼ਕੇ ਦੀ ਮਾਰੀ ਵੇ ਮੈਂ, ਇਸ਼ਕੇ ਦੀ ਮਾਰੀ ਵੇ ਮੈਂ...
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਲੋਕੀ ਵੱਸਦੇ ਨੇ ਲੱਖਾਂ
ਵੱਸਦੇ ਨੇ ਲੱਖਾਂ, ਤੇ ਮੈਂ ਕੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਸਭ ਲੋਕਾਂ ਨੇ ਈਦ ਮਨਾਈ ਚੰਨ ਦੇ ਦਰਸ਼ਣ ਕਰਕੇ
ਸਭ ਲੋਕਾਂ ਨੇ ਈਦ ਮਨਾਈ ਚੰਨ ਦੇ ਦਰਸ਼ਣ ਕਰਕੇ
ਇੱਕ-ਦੂਜੇ ਨੂੰ ਜੱਫੀਆਂ ਪਾਉਂਦੇ ਮੋਸ਼ੇ-ਮੋਸ਼ੇ ਕਰਕੇ
ਇੱਕ-ਦੂਜੇ ਨੂੰ ਜੱਫੀਆਂ ਪਾਉਂਦੇ ਮੋਸ਼ੇ-ਮੋਸ਼ੇ ਕਰਕੇ
ਅਸੀਂ ਮਨਾਈ ਈਦ ਯਾਰ ਦਿਆਂ ਕਦਮਾਂ ਵਿੱਚ ਸਿਰ ਧਰ ਕੇ
ਅਸੀਂ ਮਨਾਈ ਈਦ ਯਾਰ ਦਿਆਂ ਕਦਮਾਂ ਵਿੱਚ ਸਿਰ ਧਰ ਕੇ

ਐਸਾ ਸੀਨੇ ਨਾਲ ਲਾਇਆ
ਸੀਨੇ ਨਾਲ ਲਾਇਆ, ਕਿ ਤਸੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਦੁਨੀਆਦਾਰ ਮੈਖ਼ਾਨੇ ਅੰਦਰ ਭਰ-ਭਰ ਪੀਣ ਸ਼ਰਾਬਾਂ
ਦੁਨੀਆਦਾਰ ਮੈਖ਼ਾਨੇ ਅੰਦਰ ਭਰ-ਭਰ ਪੀਣ ਸ਼ਰਾਬਾਂ
ਯਾਰਾਂ ਦੇ ਠੇਕੇ ਵਿੱਚ, ਸਾਕੀ, ਖਰੀਆਂ ਮਸਤ ਸ਼ਰਾਬਾਂ
ਯਾਰਾਂ ਦੇ ਠੇਕੇ ਵਿੱਚ, ਸਾਕੀ, ਖਰੀਆਂ ਮਸਤ ਸ਼ਰਾਬਾਂ
ਉਹਨਾਂ ਨੂੰ ਕੀ ਚੜ੍ਹਨੀ ਜਿਹੜੇ ਪੀਂਦੇ ਵਾਂਗ ਨਵਾਬਾਂ
ਉਹਨਾਂ ਨੂੰ ਕੀ ਚੜ੍ਹਨੀ ਜਿਹੜੇ ਪੀਂਦੇ ਵਾਂਗ ਨਵਾਬਾਂ

ਨੀ ਮੈਂ ਇੱਕੋ ਘੁੱਟ ਪੀਤੀ ਸੀ
ਇੱਕੋ ਘੁੱਟ ਪੀਤੀ ਸੀ, ਕਿ ਟੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ...
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਜੇ ਸੱਜਣਾ ਦੇ ਸੱਜਣ ਬਣੀਏ, ਸੱਜਣ ਬਣ ਕੇ ਰਹੀਏ
ਜੇ ਸੱਜਣਾ ਦੇ ਸੱਜਣ ਬਣੀਏ, ਸੱਜਣ ਬਣ ਕੇ ਰਹੀਏ
ਉੱਚੀ ਥਾਂ 'ਤੇ ਯਾਰ ਬਿਠਾਈਏ, ਨੀਵੀਂ ਥਾਂ 'ਤੇ ਬਹੀਏ
ਉੱਚੀ ਥਾਂ 'ਤੇ ਯਾਰ ਬਿਠਾਈਏ, ਨੀਵੀਂ ਥਾਂ 'ਤੇ ਬਹੀਏ
ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ
ਜਿਹੜੇ ਰਾਹ ਦਾ ਪਤਾ ਨਾ ਹੋਵੇ ਉਸ ਰਸਤੇ ਨਾ ਪਈਏ

ਰੋਗ ਲੱਗਿਆ ਅਵੱਲਾ
ਲੱਗਿਆ ਅਵੱਲਾ, ਵੇ ਅਵੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਯਾਰ ਬਿਣਾ ਗੱਲ ਬਣਦੀ ਨਾਹੀ, ਜੇ ਕੋਈ ਗੱਲ ਬਣਾਵੇ
ਯਾਰ ਬਿਣਾ ਗੱਲ ਬਣਦੀ ਨਾਹੀ, ਜੇ ਕੋਈ ਗੱਲ ਬਣਾਵੇ
ਵਿੱਚ ਖੂਹ ਦੇ ਬੇੜੀ ਕਾਹਦੀ? ਜੇ ਕੋਈ ਪਾਰ ਲਗਾਵੇ
ਵਿੱਚ ਖੂਹ ਦੇ ਬੇੜੀ ਕਾਹਦੀ? ਜੇ ਕੋਈ ਪਾਰ ਲਗਾਵੇ
ਉਸ ਹੀਰੇ ਦੀ ਕੀਮਤ ਪੈਂਦੀ, ਯਾਰ ਜੀਹਦਾ ਮੁੱਲ ਪਾਵੇ
ਉਸ ਹੀਰੇ ਦੀ ਕੀਮਤ ਪੈਂਦੀ, ਯਾਰ ਜੀਹਦਾ ਮੁੱਲ ਪਾਵੇ

ਨੀ ਮੈਂ ਕੌਡੀਆਂ ਦੀ ਚੀਜ਼
ਕੌਡੀਆਂ ਦੀ ਚੀਜ਼, ਅਣਮੁੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਮਾਨਾਂ ਵੇ ਮਰਜਾਣਿਆ, ਮੈਨੂੰ ਕਹਿੰਦੇ BP ਵੜ੍ਹ ਗਈ
ਮਾਨਾਂ ਵੇ ਮਰਜਾਣਿਆ, ਮੈਨੂੰ ਕਹਿੰਦੇ BP ਵੜ੍ਹ ਗਈ
ਮੁੱਲਾ ਨੇ ਮੈਨੂੰ ਪੰਜ ਪੜ੍ਹਾਈਆਂ, ਮੈਂ ਇੱਕੋ 'ਤੇ ਅੜ ਗਈ
ਮੁੱਲਾ ਨੇ ਮੈਨੂੰ ਪੰਜ ਪੜ੍ਹਾਈਆਂ, ਮੈਂ ਇੱਕੋ 'ਤੇ ਅੜ ਗਈ
ਜਿਹੜੀ ਅੱਖ ਨਾਲ਼ ਪੜ੍ਹਨਾ ਸੀ ਓਹ ਜੋਗੀ ਦੇ ਨਾਲ਼ ਲੜ ਗਈ
ਜਿਹੜੀ ਅੱਖ ਨਾਲ਼ ਪੜ੍ਹਨਾ ਸੀ ਓਹ ਜੋਗੀ ਦੇ ਨਾਲ਼ ਲੜ ਗਈ

ਓ, ਨਿਗਾਹ ਸਾਡੇ ਪੀਰ ਦੀ
ਨਿਗਾਹ ਸਾਡੇ ਯਾਰ ਦੀ ਸਵੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਲੋਕੀ ਵੱਸਦੇ ਨੇ ਲੱਖਾਂ
ਵੱਸਦੇ ਨੇ ਲੱਖਾਂ, ਤੇ ਮੈਂ ਕੱਲੀ ਹੋ ਗਈ

ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ

ਝੱਲੀ ਹੋ ਗਈ, ਝੱਲੀ ਹੋ ਗਈ
ਝੱਲੀ ਹੋ ਗਈ, ਝੱਲੀ ਹੋ ਗਈ

Credits
Writer(s): Jaidev Kumar, Gurdas Maan
Lyrics powered by www.musixmatch.com

Link