Ik Albeli

ਇੱਕ ਅਲਬੇਲੀ, ਛੈਲ-ਛਬੀਲੀ
ਪਾਕ ਕਲੀਆਂ ਫੜ੍ਹਦੀ, Urdu ਪੜ੍ਹਦੀ
ਹਾਂ, ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ

ਓ, ਇੱਕ ਅਲਬੇਲੀ, ਛੈਲ-ਛਬੀਲੀ
ਪਾਕ ਕਲੀਆਂ ਫੜ੍ਹਦੀ, Urdu ਪੜ੍ਹਦੀ
ਹਾਂ, ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹਾਂ

ਓਹ ਜਦ ਬੇਪਰਵਾਹ ਜਿਹੀ ਹੋ ਕੇ
ਏਧਰ-ਓਧਰ ਨੱਸਦੀ, ਨਾਲੇ ਹੱਸਦੀ
ਇਉਂ ਲੱਗਦਾ ਐ, ਜਿਵੇਂ ਕਿ ਉਸਦੀ
ਅਦਾ 'ਚ ਕੁਦਰਤ ਵੱਸਦੀ, ਇਹੀ ਦੱਸਦੀ

ਮਹਿਕਾਂ ਦੀ ਮਾਲਿਕਾਂ ਤੋਂ ਹੁਣ
ਕਲੀਆਂ ਦੀ ਟੋਲੀ ਸੜਦੀ, ਜੁਗਤਾਂ ਘੜਦੀ
ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹਾਂ

ਕਸ਼ਿਸ਼ ਅਨੋਖੀ ਅੱਖੀਆਂ ਦੇ ਵਿੱਚ
ਨੈਣਾਂ ਓਹਦੇ ਤਾਂ ਗਾਉਂਦੇ, ਹੋਸ਼ ਉਡਾਉਂਦੇ
ਲੁੱਕ-ਛੁੱਪ ਕਈ ਮੁਸੰਮਰ ਬਹਿ
ਉਸਦੀ ਤਸਵੀਰ ਬਣਾਉਂਦੇ, ਰੀਝਾਂ ਲਾਉਂਦੇ

ਜਿਸ ਨਾਲ ਨਿਗ੍ਹਾ ਮਿਲਾ ਲਈ ਉਸਨੂੰ
ਨਸ਼ੇ ਵਾਂਗਰਾ ਚੜ੍ਹਦੀ, ਦਿਲ ਵਿੱਚ ਵੜਦੀ
ਹੋ, ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹਾਂ

ਜਿਸ ਪਾਸੇ ਵੀ ਜਾਵੇ ਓਧਰ
ਘਾਹ ਹਰਿਆਈ ਫੜਦਾ, ਮਖ਼ਮਲ ਪਰਦਾ
ਉਸਦੇ ਨਾਜ਼ਕ ਪੈਰਾਂ ਨੂੰ
ਉਹ ਇਸ਼ਕ ਆ ਸਜਦੇ ਕਰਦਾ, ਨਾਲੇ ਡਰਦਾ

ਫੁੱਲ ਪੁੱਛਦੇ ਟਾਹਣੀ ਨੂੰ
"ਕਦ ਰੁੱਤ ਆਵੇਗੀ ਪਤਝੜ ਦੀ? ਦੂਰੀ ਅੜਦੀ"
ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹਾਂ

ਇੱਕ ਸ਼ਾਇਰ ਦੇ ਸਫਿਆਂ ਨੂੰ
ਓਹਦੇ ਖ਼ਿਆਲ ਗੁਲਾਬੀ ਕਰ ਗਏ, ਪੰਨੇ ਭਰ ਗਏ
ਫਿਰ Sartaaj ਹੋਰੀਂ ਸਭ ਨਜ਼ਮਾਂ
ਹੁਸਨ ਦੇ ਅੱਗੇ ਧਰ ਗਏ, ਕਹਿੰਦੇ ਮਰ ਗਏ

ਜਦ ਕਾਗਜ਼ 'ਤੇ ਪੋਟੇ ਰੱਖਦੀ
ਲਫ਼ਜ਼ ਮੁਹੱਬਤ ਜੜਦੀ, ਜਜ਼ਬੇ ਮੜ੍ਹਦੀ
ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ

ਇੱਕ ਅਲਬੇਲੀ, ਛੈਲ-ਛਬੀਲੀ
ਪਾਕ ਕਲੀਆਂ ਫੜਦੀ, Urdu ਪੜ੍ਹਦੀ
ਹਵਾ ਉਡਾਵੇਂ ਜ਼ੁਲਫ਼ ਉਹਦੀ ਤਾਂ
ਨਾਲ ਹਵਾ ਦੇ ਲੜਦੀ, ਆਕੜ ਖੜਦੀ, ਹੋ



Credits
Writer(s): Satinder Sartaaj, Partners In Rhyme
Lyrics powered by www.musixmatch.com

Link