Mirze Di Shaadi

ਚੱਲ Sartaaj ਵੇ, ਮਿਰਜ਼ੇ ਦੀ ਸ਼ਾਦੀ ਦੀ ਸ਼ਾਦੀ ਭਰ ਆਈਏ
ਗੂੜ੍ਹੇ ਲਾਲ ਇਸ਼ਕ ਦੇ ਸਿਹਰੇ, ਜ਼ਰਾ ਗ਼ੁਲਾਬੀ ਕਰ ਆਈਏ
ਇਸ ਗੀਤ ਵਿੱਚ ਮਿਰਜ਼ੇ ਦੀ ਸ਼ਾਦੀ ਦਾ ਜ਼ਿਕਰ ਏ
ਜੋ ਕਿ ਕਦੇ ਹੋਈ ਹੀ ਨਹੀਂ
ਪਰ ਸਬਨਾਂ ਸ਼ਾਇਰਾ, ਕਿੱਸਾਕਾਰਾਂ ਤੇ ਆਵਾਮ ਦੇ ਦਿਲ ਹਮੇਸ਼ਾ ਹੀ ਲੋਚਦੇ ਰਹੇ
ਕਿ 'ਕਾਸ਼ ਇਸ ਤਰ੍ਹਾਂ ਹੁੰਦਾ
ਮਿਰਜ਼ਾ-ਸਾਹਿਬਾ ਦੇ ਕਿੱਸੇ ਦਾ, ਇਹ ਮੇਰਾ ਆਪਣਾ ਤਸੱਵਰ ਕੀਤਾ ਰੰਗ ਏ
ਜਿਸ ਵਿੱਚ ਮਿਰਜ਼ਾ ਆਪਣੇ ਭਾਈਆਂ ਨਾਲ਼ ਜੰਜ ਲੈ ਕੇ ਆਉਂਦਾ ਏ
ਤੇ ਸਾਹਿਬਾ ਦੇ ਵੀਰ ਸ਼ਮੀਰੇ ਨੂੰ ਆਵਾਜ਼ ਲਾਉਂਦਾ ਏ
ਕਿਵੇਂ ਲਾਉਂਦਾ ਏ?

ਦੇਖ਼ ਗੂੰਜਦੇ ਸ਼ਹਾਨੇ ਸਾਜ ਵੱਜਦੇ, ਓ-ਹੋ-ਹੋ-ਹੋ!
ਹੋ, ਦੇਖ਼ ਗੂੰਜਦੇ ਸ਼ਹਾਨੇ ਸਾਜ ਵੱਜਦੇ ਤੇ ਸਾਹਿਬਾ ਨੂੰ ਵਿਹਾਉਣ ਚੱਲਿਆ
ਓਸੇ ਕਿੱਸੇ ਨੂੰ ਦੁਬਾਰਾ ਰੰਗ ਚਾੜ੍ਹ ਕੇ
ਤੇ ਜੱਗ ਨੂੰ ਸੁਣਾਉਣ ਚੱਲਿਆ, ਓ ਸ਼ਮੀਰਿਆ

ਅੱਜ ਬਣੂੰ ਸਰਬਾਲਾ ਮੇਰਾ ਹੌਂਸਲਾ, ਓ-ਹੋ-ਹੋ-ਹੋ!
ਅੱਜ ਬਣੂੰ ਸਰਬਾਲਾ ਮੇਰਾ ਹੌਂਸਲਾ
ਮੁਹੱਬਤਾਂ ਦੇ ਸਿਹਰੇ ਲਾਵਾਂਗੇ
ਜੰਜ ਖ਼ਰਲਾਂ ਦੀ ਝੰਗ 'ਚ ਵਿਹਾਉਣ ਆਈ
ਦਾਨਾਂਬਾਦੀ ਲੈ ਕੇ ਜਾਵਾਂਗੇ, ਓ ਸ਼ਮੀਰਿਆ

(Hey, ha, ha)

ਮੈਂ ਵੀ ਪੜ੍ਹੀ ਏ ਹਦੀਸ ਵੇ ਕੁਰਾਨ ਦੀ, ਓ-ਹੋ-ਹੋ-ਹੋ!
ਮੈਂ ਵੀ ਪੜ੍ਹੀ ਏ ਹਦੀਸ ਵੇ ਕੁਰਾਨ ਦੀ
ਤੂੰ ਐਵੇਂ ਹੀ ਨਾ ਜਾਣੀ ਚੋਬਰਾ
ਮੈਂ ਵੀ ਜਾਣਦਾ ਵਾਂ ਰਸਮ ਜਹਾਨ ਦੀ
ਤੇ ਖ਼ਾਕ ਮੈਂ ਵੀ ਛਾਣੀ ਚੋਬਰਾ, ਓ ਸ਼ਮੀਰਿਆ

ਅੱਜ ਬਦਲ ਦੇਈਏ ਜੀ ਓਹ ਹਕ਼ੀਕ਼ਤਾਂ, ਹਕ਼ੀਕ਼ਤਾਂ
ਆਜੋ ਬਦਲ ਦੇਈਏ ਜੀ ਓਹ ਹਕ਼ੀਕ਼ਤਾਂ
ਜੋ ਲਿਖੀਆਂ ਨਹੀਂ ਕਿੱਸੇਕਾਰਾਂ ਨੇ
ਓਹੀ ਘੋੜੀ-ਬੱਕੀ ਲਾੜਾ ਲੈ ਕੇ ਆਈ ਏ
ਤੇ ਕੀਤੇ ਸ਼ਗਨ ਹਜ਼ਾਰਾ ਨੇ, ਓ ਸ਼ਮੀਰਿਆ

ਕਾਹਤੋਂ ਝੰਦੜਾਂ ਦੇ ਨਾਲ਼ ਸਾਹਿਬਾ ਮੰਗਤੀ, ਹਾੜਾ ਈ ਵੇ
ਕਾਹਤੋਂ ਝੰਦੜਾਂ ਦੇ ਨਾਲ਼ ਸਾਹਿਬਾ ਮੰਗਤੀ?
ਜਵਾਈ ਮੈਂ ਹਾਂ ਖ਼ੀਵੇ ਖ਼ਾਨ ਦਾ
ਖ਼ਾਨ ਪਿੰਜਲ ਦਾ ਪੁੱਤ ਲੋਕੀ ਕਹਿਣ ਮੈਨੂੰ
ਸ਼ਹਿਜ਼ਾਦਾ ਮੁਲਤਾਨ ਦਾ, ਓ ਸ਼ਮੀਰਿਆ

(Hey, ha, ha)

ਅੱਜ ਤਰਕਸ਼ ਮੇਰਾ, ਮੇਰੀ ਪੁੱਠ 'ਤੇ, ਓ-ਹੋ-ਹੋ-ਹੋ!
ਅੱਜ ਤਰਕਸ਼ ਮੇਰਾ, ਮੇਰੀ ਪੁੱਠ 'ਤੇ, ਤੇ ਇਸ਼ਕੇ ਦੇ ਤੀਰ ਬੜੇ ਨੇ
ਕਾਜ਼ੀ ਸੱਦ ਕੇ ਕਰਾਵੋ ਸ਼ਾਦੀ ਸੋਹਣਿਓਂ
ਕਿ ਦੋਵੇਂ ਪਾਸੇ ਵੀਰ ਖੜ੍ਹੇ ਨੇ, ਓ ਸ਼ਮੀਰਿਆ

ਹੋ, ਵਰੀ ਵਿੱਚ ਕੀ-ਕੀ ਆਇਆ?
ਅਤੇ ਸਾਹਿਬਾ ਨੇ ਕੀ ਜੋੜਿਆ ਏ ਦਾਜ ਵੇਖੀਏ?
ਹੋ, ਵਰੀ ਵਿੱਚ ਕੀ-ਕੀ ਆਇਆ?
ਅਤੇ ਸਾਹਿਬਾ ਨੇ ਕੀ ਜੋੜਿਆ ਏ ਦਾਜ ਵੇਖੀਏ?
ਜਿੱਥੇ ਸੱਚ-ਸੱਚ ਲੱਗਦੇ ਨੇ ਖ਼ਾਬ
ਓਹ ਜਹਾਨੇ Sartaaj ਵੇਖੀਏ, ਓ ਜੱਗ ਵਾਲਿਓ
ਓ ਜੱਗ ਵਾਲਿਓ, ਹੋ ਜੱਗ ਵਾਲਿਓ

ਓ-ਹੋ-ਹੋ, ਹੋ, ਹੋ, ਹੋ



Credits
Writer(s): Satinder Sartaaj, Partners In Rhyme
Lyrics powered by www.musixmatch.com

Link