Hamza

ਓ, ਹਮਜ਼ਾ
ਓ, ਹਮਜ਼ਾ
ਹਮਜ਼ਾ ਹੱਕ ਹਕੂਕ ਵਸੀਲਾ
ਹਸਤੀ ਹਲਕੀ ਜੀਕਣ ਟਿੱਲਾ
ਤੱਕ ਉੱਪਰ ਨੂੰ ਅੰਬਰ ਨੀਲਾ
ਕੀ ਕੁੱਛ ਬੋਲਦਾ

ਓ, ਹਮਜ਼ਾ ਹੱਕ ਹਕੂਕ ਵਸੀਲਾ
ਹਸਤੀ ਹਲਕੀ ਜੀਕਣ ਟਿੱਲਾ
ਤੱਕ ਉੱਪਰ ਨੂੰ ਅੰਬਰ ਨੀਲਾ
ਕੀ ਕੁੱਛ ਬੋਲਦਾ

ਮਿੱਤਰਾ ਕਰ ਉਸ ਤੇ ਇਤਬਾਰ ਏ
ਮਿੱਤਰਾ ਕਰ ਉਸ ਤੇ ਇਤਬਾਰ
ਹੋਵੇ ਖਿੱਚ ਤਾਂ ਆਉਂਦਾ ਯਾਰ
ਵੇ ਤੂੰ ਇਸ ਫ਼ਾਨੀ ਸੰਸਾਰ ਦੇ ਵਿੱਚ ਕੀ ਤੋਲਦਾ?
ਹਮਜ਼ਾ ਹੱਕ ਹਕੂਕ ਵਸੀਲਾ

ਹੋ, ਦਿਲ 'ਚੋਂ ਨਿਕਲੇ ਪੌੜੀ ਚੜ੍ਹ ਗਏ
ਜਜ਼ਬੇ ਹਿਜ਼ਰ ਦੀ ਅੱਗ ਵਿੱਚ ਸੜ ਗਏ
ਕਾਸਦ ਆਪੇ ਹੀ ਚਿੱਠੀਆਂ ਪੜ੍ਹ ਗਏ
ਜੀ ਹੁਣ ਕੀ ਕਰੀਏ

ਹੋ, ਦਿਲ 'ਚੋਂ ਨਿਕਲੇ ਪੌੜੀ ਚੜ੍ਹ ਗਏ
ਜਜ਼ਬੇ ਹਿਜ਼ਰ ਦੀ ਅੱਗ ਵਿੱਚ ਸੜ ਗਏ
ਕਾਸਦ ਆਪੇ ਹੀ ਚਿੱਠੀਆਂ ਪੜ੍ਹ ਗਏ
ਜੀ ਹੁਣ ਕੀ ਕਰੀਏ

ਮੰਗਦੇ
ਹੋ, ਮੰਗਦੇ
ਹੋ, ਮੰਗਦੇ ਹੁਣ ਅਹਿਸਾਸ ਹਿਫਾਜ਼ਤ
ਸਹਿਣਾ ਦਰਦ ਤਾਂ ਕਰੀ ਰਿਆਜ਼ਤ
ਦਿੰਦੇ ਇਸ਼ਕ ਨਾ ਮੂਲ ਇਜ਼ਾਜ਼ਤ
ਮੁੱਖ 'ਚੋਂ ਸੀ ਕਰੀਏ
ਹਮਜ਼ਾ ਹੱਕ ਹਕੂਕ ਵਸੀਲਾ

ਓ, ਸਾਂਭੀ ਸਧਰਾਂ ਵਾਲੀ ਬਗੀਚੀ
ਜੋਬਨ ਛੋਟਾ ਜੀਕਣ ਚੀਚੀ
ਤੇਰਾ ਮਨ ਉੱਚਾ ਮੱਤ ਨੀਚੀ
ਰੱਬ ਤੋਂ ਡਰ ਕੇ ਜੀ

ਸਾਂਭੀ ਸਧਰਾਂ ਵਾਲੀ ਬਗੀਚੀ
ਜੋਬਨ ਛੋਟਾ ਜੀਕਣ ਚੀਚੀ
ਤੇਰਾ ਮਨ ਉੱਚਾ ਮੱਤ ਨੀਚੀ
ਰੱਬ ਤੋਂ ਡਰ ਕੇ ਜੀ
ਲੱਗਦੀ ਬੋਹੜ ਨਹੀਂ ਵਿੱਚ ਗਮਲੇ

ਹੋ, ਲੱਗਦੀ ਬੋਹੜ ਨਹੀਂ ਵਿੱਚ ਗਮਲੇ
ਤਾਹੀਓਂ ਰੂਪ ਤੇ ਹੁੰਦੇ ਹਮਲੇ
ਆਸ਼ਿਕ ਹੋ ਜਾਂਦੇ ਨੇ ਕਮਲੇ
ਇਸੇ ਕਰਕੇ ਜੀ
ਹਮਜ਼ਾ ਹੱਕ ਹਕੂਕ ਵਸੀਲਾ

ਇਹਨਾ ਲਫਜ਼ਾਂ ਦੇ ਵਿੱਚ ਲੋਰ
ਸਾਨੂੰ ਨਵੀਂ ਸੜਕ ਤੇ ਤੋਰ
ਹੁਣ ਨਹੀਂ ਮੁੜਨਾ ਲਾ ਲਈਂ ਜ਼ੋਰ
ਕੇ ਨੀਂਦਰ ਖੁੱਲ੍ਹ ਗਈ ਏ

ਇਹਨਾ ਲਫਜ਼ਾਂ ਦੇ ਵਿੱਚ ਲੋਰ
ਸਾਨੂੰ ਨਵੀਂ ਸੜਕ ਤੇ ਤੋਰ
ਹੁਣ ਨਹੀਂ ਮੁੜਨਾ ਲਾ ਲਈਂ ਜ਼ੋਰ
ਕੇ ਨੀਂਦਰ ਖੁੱਲ੍ਹ ਗਈ ਏ
ਛੱਡ ਗਏ ਮਹਿਰਮ ਰਹਿ ਗਏ ਕੱਲੇ

ਛੱਡ ਗਏ ਮਹਿਰਮ ਰਹਿ ਗਏ ਕੱਲੇ
ਕਿਹੜੀ ਮੁੰਦਰੀ? ਕਿਹੜੇ ਛੱਲੇ?
ਹੁਣ Sartaaj ਹੋਣੀ ਵੀ ਚੱਲੇ
ਦਾਰੂ ਡੁੱਲ ਗਈ ਏ
ਹਮਜ਼ਾ ਹੱਕ ਹਕੂਕ ਵਸੀਲਾ

ਹਮਜ਼ਾ ਹੱਕ ਹਕੂਕ ਵਸੀਲਾ
ਮਖ਼ਮਲ ਸੂਤ ਸ਼ਤੀਰੀ ਟਿੱਲਾ
ਗੁੰਬਦ ਗਰਦਿਸ਼ ਅੰਬਰ ਨੀਲਾ
ਇੱਕੋ ਹਾਣ ਦੇ

ਆਸ, ਉਮੀਦ ਅਤੇ ਇਤਬਾਰ
ਪਿੱਪਲ ਸੜੇ ਨਰਮਦਾ ਪਾਰ
ਮਲਕੀ ਧਰਤ ਕਰਾਚੀ ਯਾਰ
ਤੁਸੀਂ ਨਹੀਂ ਜਾਣਦੇ

ਓ, ਹਮਜ਼ਾ
ਓ, ਹਮਜ਼ਾ
ਹਮਜ਼ਾ ਹੱਕ ਹਕੂਕ ਵਸੀਲਾ
ਹਸਤੀ ਹਲਕੀ ਜੀਕਣ ਟਿੱਲਾ
ਤੱਕ ਉੱਪਰ ਨੂੰ ਅੰਬਰ ਨੀਲਾ
ਕੀ ਕੁੱਛ ਬੋਲਦਾ
ਮਿੱਤਰਾ ਕਰ ਉਸ ਤੇ ਇਤਬਾਰ, ਹੋ



Credits
Writer(s): Satinderpal Sartaaj
Lyrics powered by www.musixmatch.com

Link