Oss Punjabon

ਜਿੱਥੇ ਮਿੱਟੀ ਵੀ ਮਹਿਕੀਲੀ ਏ
ਸੰਧਲੀ ਜਿਹੀ ਹਵਾ ਨਸ਼ੀਲੀ ਏ
ਪਿੱਪਲ਼ਾਂ ਦੀ ਖੜਕ ਸੁਰੀਲੀ ਏ
ਮੈਂ ਓਸ ਪੰਜਾਬੋਂ
ਮੈਂ ਓਸ ਪੰਜਾਬੋਂ ਆਇਆ ਹਾਂ
ਸੁੱਖ ਸਾਂਧ ਸੁਨੇਹਾ
ਸੁੱਖ ਸਾਂਧ ਸੁਨੇਹਾ ਲਿਆਇਆ ਹਾਂ
ਮੈਂ ਓਸ ਪੰਜਾਬੋਂ ਆਇਆ ਹਾਂ

ਹੋ, ਜਦ ਤੁਰਿਆ ਰਾਹ ਵਿੱਚ ਖੜੀਆਂ ਸੀ
ਜਦ ਤੁਰਿਆ ਰਾਹ ਵਿੱਚ ਖੜੀਆਂ ਸੀ
ਅੱਖੀਆਂ ਵਿੱਚ ਸੱਧਰਾਂ ਬੜੀਆਂ ਸੀ
ਪਾਣੀ ਦੀਆਂ ਗੜਵੀਆਂ ਫੜੀਆਂ ਸੀ
ਆਹ ਸੀਸਾਂ ਤੋੰ ਰੁਸ਼ਨਾਇਆ ਹਾਂ

ਮੈਂ ਓਸ ਪੰਜਾਬੋਂ
ਜੀ ਮੈਂ ਓਸ ਪੰਜਾਬੋਂ ਆਇਆ ਹਾਂ
ਸਭਨਾਂ ਲਈ ਕੁੱਛ-ਕੁੱਛ ਲਿਆਇਆ ਹਾਂ

ਇੱਕ ਦੇਹਾ ਸੁਨੇਹਾ ਪੁੱਤਾਂ ਨੂੰ... ਪੁੱਤਾਂ ਨੂੰ
ਇੱਕ ਦੇਹਾ ਸੁਨੇਹਾ ਪੁੱਤਾਂ ਨੂੰ
ਰੂਹਾਂ ਤੋਂ ਵਿਛੜੀਆਂ ਬੁੱਤਾਂ ਨੂੰ
ਤੇ ਰੁੱਸ ਕੇ ਆਇਆ ਰੁੱਤਾਂ ਨੂੰ
ਉਹਨਾਂ ਸਭਨਾਂ ਦਾ ਹਮਸਾਇਆ ਹਾਂ

ਮੈਂ ਓਸ ਪੰਜਾਬੋਂ
ਮੈਂ ਓਸ ਪੰਜਾਬੋਂ ਆਇਆ ਹਾਂ
ਸੁੱਖ ਸਾਂਧ ਸੁਨੇਹਾ ਲਿਆਇਆ ਹਾਂ

ਹੋ, ਕਿਉਂ ਯਾਰ ਮੁਹੱਬਤ ਭੁੱਲੀ ਏ? ਹਾਏ
ਕਿਉਂ ਯਾਰ ਮੁਹੱਬਤ ਭੁੱਲੀ ਏ?
ਕਿਸੇ ਅੱਲ੍ਹੜ ਦੀ ਅੱਖ ਡੁੱਲੀ ਏ
ਉਹ ਖਿੜਕੀ ਅੱਜ ਵੀ ਖੁੱਲ੍ਹੀ ਏ
ਕੁੱਛ ਯਾਦਾਂ ਸੰਗ ਮਹਿਕਾਇਆ ਹਾਂ

ਮੈਂ ਓਸ ਪੰਜਾਬੋਂ
ਜੀ ਮੈਂ ਓਸ ਪੰਜਾਬੋਂ ਆਇਆ ਹਾਂ
ਸਭਨਾਂ ਲਈ ਕੁੱਛ-ਕੁੱਛ ਲਿਆਇਆ ਹਾਂ
ਮੈਂ ਓਸ ਪੰਜਾਬੋਂ ਆਇਆ ਹਾਂ

ਇਹ ਕੀਮਤ ਮੋਟੀ ਰਤਨਾਂ ਦੀ
Sartaaj ਦੇ ਕੀਤੇ ਯਤਨਾਂ ਦੀ

ਇਹ ਕੀਮਤ ਮੋਟੀ ਰਤਨਾਂ ਦੀ
Sartaaj ਦੇ ਕੀਤੇ ਯਤਨਾਂ ਦੀ
ਇੱਕ ਯਾਦ ਅਮੁੱਲੀ ਵਤਨਾਂ ਦੀ
ਬੱਸ, ਓਸੇ ਦਾ ਭਰਮਾਇਆ ਹਾਂ

ਮੈਂ ਓਸ ਪੰਜਾਬੋਂ
ਮੈਂ ਓਸ ਪੰਜਾਬੋਂ ਆਇਆ ਹਾਂ
ਸਭਨਾਂ ਲਈ ਕੁੱਛ-ਕੁੱਛ ਲਿਆਇਆ ਹਾਂ
ਸੁੱਖ ਸਾਂਧ ਸੁਨੇਹਾ ਲਿਆਇਆ ਹਾਂ
ਮੈਂ ਉਸ ਧਰਤੀ ਦਾ ਜਾਇਆ ਹਾਂ
ਆਹ ਸੀਸਾਂ ਤੋਂ ਰੁਸ਼ਨਾਇਆ ਹਾਂ
ਉਹਨਾਂ ਸਭਨਾਂ ਦਾ ਹਮਸਾਇਆ ਹਾਂ
ਕੁੱਛ ਯਾਦਾਂ ਸੰਗ ਮਹਿਕਾਇਆ ਹਾਂ
ਬੱਸ, ਓਸੇ ਦਾ ਭਰਮਾਇਆ ਹਾਂ
ਮੈਂ ਓਸ ਪੰਜਾਬੋਂ... ਓ! ਆਇਆ... ਹਾਂ



Credits
Writer(s): Satinder Sartaaj
Lyrics powered by www.musixmatch.com

Link