Parlo Hai

ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ
ਗਿੱਦੜ ਲੰਮੀਆਂ ਤਾਣ ਕੇ ਸੁੱਤੇ, ਪਰਲੋ ਹੈ
ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ
ਗਿੱਦੜ ਲੰਮੀਆਂ ਤਾਣ ਕੇ ਸੁੱਤੇ, ਪਰਲੋ ਹੈ

ਘੋੜੇ ਹਲ ਦੇ ਅੱਗੇ ਜੋੜੇ ਵੇਖ ਲਵੋ
ਗਾਂਵਾਂ ਨੇ ਦਰਵਾਜ਼ੇ ਤੋੜੇ ਵੇਖ ਲਵੋ
ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ
ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ

ਝੂਠ ਕਹੇ ਮੇਰਾ ਝੰਡਾ ਗੱਡੋ ਲੁਕ ਜਾਓ ਐ
ਛੜਦਾ ਦੀ ਤਾਂ ਗੱਲ ਹੀ ਛੱਡੋ ਲੁਕ ਜਾਓ ਐ
ਝੂਠ ਕਹੇ ਮੇਰਾ ਝੰਡਾ ਗੱਡੋ ਲੁਕ ਜਾਓ ਐ
ਛੜਦਾ ਦੀ ਤਾਂ ਗੱਲ ਹੀ ਛੱਡੋ ਲੁਕ ਜਾਓ ਐ
Sartaaj ਫਿਰਨ ਸਭ ਕੂੜ ਵਿਗੁੱਤੇ, ਪਰਲੋ ਹੈ
ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ
ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ

ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਈ ਓਏ
ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾ ਈ ਓਏ
ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਈ ਓਏ
ਦਿਨ ਦੀ ਵੀ ਹੀ ਸਾੜ ਦਿੱਤੇ ਨੇ ਜਿਗਰਾ ਈ ਓਏ
ਸੁੱਚੀ ਥਾਂ ਤੇ ਚੜ੍ਹ ਗਏ ਜੁੱਤੇ, ਪਰਲੋ ਹੈ
ਸੁੱਚੀ ਥਾਂ ਤੇ ਚੜ੍ਹ ਗਏ ਜੁੱਤੇ, ਪਰਲੋ ਹੈ
ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ

ਮਸਲੇ ਸਾਰੇ ਹੱਲ ਹੋਣਗੇ ਆਖ਼ਰ ਨੂੰ
ਮੁੱਕਰੇ ਗੁਰੂਆਂ ਵੱਲ ਹੋਣਗੇ ਆਖ਼ਰ ਨੂੰ
ਹੋ ਗਏ ਸੀ ਜੋ ਪੁੱਤ ਕਪੁੱਤੇ, ਪਰਲੋ ਹੈ
ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ

ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ
ਗਿੱਦੜ ਲੰਮੀਆਂ ਤਾਣ ਕੇ ਸੁੱਤੇ, ਪਰਲੋ ਹੈ
ਵਫ਼ਾਦਾਰਿਓ ਮੁੱਕਰੇ ਕੁੱਤੇ, ਪਰਲੋ ਹੈ
ਸ਼ੇਰ ਚੜ੍ਹ ਗਏ ਰੁੱਖਾਂ ਉੱਤੇ, ਪਰਲੋ ਹੈ...
ਐ-ਐ! ਏ-ਏ-ਹਾਂ



Credits
Writer(s): Satinder Sartaaj
Lyrics powered by www.musixmatch.com

Link