Hass Ke

ਵੇ ਮੈਂ ਤੈਥੋਂ ਇਹੀ ਚਾਹੁੰਨੀ, ਹੱਸ ਕੇ ਬੁਲਾਇਆ ਕਰ
ਵੇ ਮੈਂ ਤੈਥੋਂ ਇਹੀ ਚਾਹੁੰਨੀ, ਹੱਸ ਕੇ ਬੁਲਾਇਆ ਕਰ
ਨਿੱਕੀਆਂ-ਨਿੱਕੀਆਂ ਗੱਲਾਂ ਉਤੇ ਨਾ ਮੂੰਹ ਜਿਹੇ ਬਣਾਇਆ ਕਰ

ਕਜਰੇ ਤੇ ਗਜਰੇ ਮੈਂ ਤੇਰੇ ਲਈ ਹੀ ਪਾਏ ਨੇ
ਇੱਕ ਵਾਰੀ ਤੂੰ ਤੇ ਮੈਨੂੰ ਦੇਖਿਆ ਨਹੀਂ ਹਾਏ ਵੇ
ਤੇਰੇ ਨਾਲ-ਨਾਲ ਰਹਿੰਦੇ ਮੇਰੇ ਪਰਛਾਏ ਵੇ
ਮੇਰੇ ਨਾਲ-ਨਾਲ ਰਹਿੰਦੇ ਤੇਰੇ ਪਰਛਾਏ ਵੇ

ਵੇ ਮੈਂ ਤੇਰੀ ਹਾਂ ਦੀਵਾਨੀ, ਨਾ ਐਨਾ ਰਵਾਇਆ ਕਰ
ਵੇ ਮੈਂ ਤੈਥੋਂ ਇਹੀ ਚਾਹੁੰਨੀ, ਹੱਸ ਕੇ ਬੁਲਾਇਆ ਕਰ

ਛੱਡ ਗਈ ਜੇ ਤੈਨੂੰ, ਫ਼ਿਰ ਕੱਲਾ ਬਹਿ-ਬਹਿ ਰੋਏਗਾ
ਮਾਣਕਾਂ, ਵੇ ਮੇਰੇ ਜਿਹਾ ਪਿਆਰ ਕਿੱਥੋਂ ਲਿਆਏਗਾ?
ਛੱਡ ਗਈ ਜੇ ਤੈਨੂੰ, ਫ਼ਿਰ ਕੱਲਾ ਬਹਿ-ਬਹਿ ਰੋਏਗਾ
ਮਾਣਕਾਂ, ਵੇ ਮੇਰੇ ਜਿਹਾ ਪਿਆਰ ਕਿੱਥੋਂ ਲਿਆਏਗਾ?

ਕੌਣ ਤੈਨੂੰ ਬਾਰ-ਬਾਰ ਰੁੱਸੇ ਨੂੰ ਮਨਾਊਗੀ?
ਲੈ ਗਿਆ ਜੇ ਹੋਰ ਕੋਈ, ਫ਼ਿਰ ਪਛਤਾਏਗਾ
ਲੱਗਣਾ ਨਹੀਂ phone ਮੇਰਾ ਜਦੋਂ ਵੀ ਮਿਲਾਏਗਾ
ਮੈਂ ਤਾਂ ਤੈਨੂੰ ਮਿਲਣਾ ਨਹੀਂ, ਤੂੰ ਹੀ ਮਿਲਣ ਆਏਗਾ

ਮੈਂ ਸੁੰਨੀ ਕਰ ਦੂੰ ਜ਼ਿੰਦਗੀ ਤੇਰੀ, ਨਾ ਐਨਾ ਸਤਾਇਆ ਕਰ
ਵੇ ਮੈਂ ਤੈਥੋਂ ਇਹੀ ਚਾਹੁੰਨੀ, ਹੱਸ ਕੇ ਬੁਲਾਇਆ ਕਰ
ਨਿੱਕੀਆਂ-ਨਿੱਕੀਆਂ ਗੱਲਾਂ ਉਤੇ ਨਾ ਮੂੰਹ ਜਿਹੇ ਬਣਾਇਆ ਕਰ

Credits
Writer(s): Jaspreet Manik
Lyrics powered by www.musixmatch.com

Link